
। ਨਾਰੀਅਲ ਪਾਣੀ ਸਰੀਰ ਵਿਚ ਇੰਸੁਲਿਨ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਡਾਇਬਿਟੀਜ਼ ਤੋਂ ਰਾਹਤ ਦਿਵਾਉਂਦਾ ਹੈ।
ਮੁਹਾਲੀ: ਨਾਰੀਅਲ ਸਾਡੀ ਸਿਹਤ ਲਈ ਕਾਫ਼ੀ ਚੰਗਾ ਸਾਬਤ ਹੋ ਸਕਦਾ ਹੈ। ਇਸ ਨਾਲ ਹੀ ਨਾਰੀਅਲ ਦੇ ਪਾਣੀ (Coconut Water) ਦੇ ਬਹੁਤ ਸਾਰੇ ਫ਼ਾਇਦਿਆਂ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ। ਨਾਰੀਅਲ ਪਾਣੀ ਤੁਹਾਡੇ ਸਰੀਰ ਨੂੰ ਡਿਹਾਈਡਰੇਟ ਤਾਂ ਰਖਦਾ ਹੀ ਹੈ, ਇਸ ਦੇ ਕਈ ਹੋਰ ਵੀ ਫ਼ਾਇਦੇ ਹੁੰਦੇ ਹਨ।
Coconut water
ਸਰੀਰ ਵਿਚ ਇੰਸੁਲਿਨ ਦੀ ਕਮੀ ਹੋਣ ਨਾਲ ਖ਼ੂਨ ਵਿਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਅਤੇ ਡਾਈਬਿਟੀਜ਼ ਦੀ ਪ੍ਰੇਸ਼ਾਨੀ ਹੁੰਦੀ ਹੈ। ਨਾਰੀਅਲ ਪਾਣੀ (Coconut Water) ਸਰੀਰ ਵਿਚ ਇੰਸੁਲਿਨ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਡਾਇਬਿਟੀਜ਼ ਤੋਂ ਰਾਹਤ ਦਿਵਾਉਂਦਾ ਹੈ।
coconut water
ਕੈਲੇਸਟਰੋਲ ਅਤੇ ਫ਼ੈਟ ਫ਼ਰੀ ਹੋਣ ਦੀ ਵਜ੍ਹਾ ਨਾਲ ਇਹ ਦਿਲ ਲਈ ਕਾਫ਼ੀ ਵਧੀਆ ਹੁੰਦਾ ਹੈ। ਇਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ (Coconut Water) ਨਹੀਂ ਹੁੰਦੀਆਂ ਅਤੇ ਨਾਲ ਹੀ ਇਸ ’ਚ ਮੌਜੂਦ ਐਂਟੀਆਕਸੀਟੈੱਡ ਬਲੱਡ ਸਰਕੂਲੇਸ਼ਨ ਬਿਹਤਰ ਬਣਾ ਕੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ।
coconut water
ਇਸ ਵਿਚ ਮੌਜੂਦ ਵਿਟਾਮਿਨ ਸੀ ਸਮੇਤ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਅਸਰਦਾਰ ਹੁੰਦੇ ਹਨ। ਜੇਕਰ ਤੁਹਾਨੂੰ ਵੀ ਕਿਡਨੀ ਵਿਚ ਪੱਥਰੀ ਦੀ ਸਮੱਸਿਆ ਹੈ ਤਾਂ ਇਸ ਦਾ ਨੇਮ ਰੂਪ ਨਾਲ ਸੇਵਨ ਕਰੋ। ਇਸ ਨਾਲ ਯੂਰਿਨ ਰਾਹੀਂ ਪੱਥਰੀ ਬਾਹਰ ਨਿਕਲ ਜਾਂਦੀ ਹੈ ਅਤੇ ਇਹ ਅੱਗੇ ਪੱਥਰੀ ਬਣਨ ਤੋਂ ਰੋਕਦਾ ਹੈ।