
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾਉ
ਭੱਜਦੌੜ ਅਤੇ ਤਣਾਅ ਨਾਲ ਭਰੀ ਇਸ ਅਜੋਕੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕਾਂ ਨੂੰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪ੍ਰੇਸ਼ਾਨੀ ਵਾਰ-ਵਾਰ ਹੋਣ ’ਤੇ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇਕ ਹਿੱਸੇ ਵਿਚ ਤੇਜ਼ ਦਰਦ ਹੋਣ ਲਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤਕ ਹੁੰਦਾ ਰਹਿੰਦਾ ਹੈ। ਜਿਵੇਂ ਤੁਸੀਂ ਇਕੋ ਜਿਹੇ ਹਾਲਤ ਵਿਚ ਇਕਦਮ ਤਣਾਅ ਭਰੇ ਮਾਹੌਲ ਵਿਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ।
ਅਜਿਹਾ ਹੋਣ ’ਤੇ ਤੁਸੀਂ ਮਾਈਗ੍ਰੇਨ ਦਾ ਸ਼ਿਕਾਰ ਹੋ ਰਹੇ ਹੋ। ਦਰਦ ਹੋਣ ’ਤੇ ਤੁਸੀਂ ਅਪਣੀ ਮਰਜ਼ੀ ਨਾਲ ਕੋਈ ਦਵਾਈ ਨਾ ਖਾਉ, ਸਗੋਂ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਉ। ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾਉ:
- ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਦੇਸੀ ਘਿਉ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਰੋਜ਼ਾਨਾ ਸ਼ੁਧ ਦੇਸੀ ਘਿਉ ਦੀਆਂ 2 ਬੂੰਦਾਂ ਨੱਕ ਵਿਚ ਪਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
- ਮਾਈਗ੍ਰੇਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਇਕ ਸੇਬ ਦਾ ਸੇਵਨ ਜ਼ਰੂਰ ਕਰਨ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ।
- ਜਿਹੜੇ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਲੌਂਗ ਦੇ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਦੁੱਧ ਵਿਚ ਲੌਂਗ ਦਾ ਪਾਊਡਰ ਅਤੇ ਲੂਣ ਮਿਲਾ ਕੇ ਪੀਣ ਨਾਲ ਸਿਰ ਦਾ ਦਰਦ ਬਹੁਤ ਜਲਦੀ ਗ਼ਾਇਬ ਹੋ ਜਾਂਦਾ ਹੈ।
- ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਨਿੰਬੂ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਨਿੰਬੂ ਦੇ ਛਿਲਕਿਆਂ ਨੂੰ ਧੁੱਪ ਵਿਚ ਰੱਖ ਕੇ ਸੁਕਾ ਲਵੋ ਫਿਰ ਇਸ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਮੱਥੇ ’ਤੇ ਲਗਾਉਣ ਨਾਲ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
- ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਉ। ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿਚ ਗ਼ਾਇਬ ਹੋ ਜਾਵੇਗਾ।
- ਮਾਈਗ੍ਰੇਨ ਹੋਣ ’ਤੇ ਖੀਰੇ ਦੇ ਇਕ ਟੁਕੜੇ ਨੂੰ ਸਿਰ ’ਤੇ ਰਗੜੋ ਜਾਂ ਫਿਰ ਇਸ ਨੂੰ ਸੁੰਘੋ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਕਾਫ਼ੀ ਆਰਾਮ ਮਿਲੇਗਾ।
- 1 ਚਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰ ਕੇ ਪੀਉ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁਕੜਾ ਵੀ ਮੂੰਹ ਵਿਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿਚ ਸੇਵਨ ਮਾਈਗ੍ਰੇਨ ਵਿਚ ਰਾਹਤ ਦਿਵਾਉਂਦਾ ਹੈ।