Health News: ਲਾਲ ਮੀਟ ਖਾਣ ਨਾਲ ਵਧ ਜਾਂਦੈ ਟਾਈਪ-2 ਡਾਇਬਿਟੀਜ਼ ਦਾ ਖ਼ਤਰਾ : ਦਿ ਲਾਂਸੇਟ
Published : Aug 22, 2024, 9:09 am IST
Updated : Aug 22, 2024, 9:09 am IST
SHARE ARTICLE
Eating red meat increases the risk of type-2 diabetes
Eating red meat increases the risk of type-2 diabetes

Health News: ਦੁਨੀਆਂ ਦੇ ਕਈ ਖੇਤਰਾਂ ਵਿਚ ਮੀਟ ਦੀ ਖਪਤ ਸਿਫਾਰਸ਼ ਕੀਤੇ ਪੱਧਰ ਤੋਂ ਵੱਧ ਹੈ

Eating red meat increases the risk of type-2 diabetes :  ਦੱਖਣ-ਪੂਰਬੀ ਏਸ਼ੀਆ ਸਮੇਤ ਦੁਨੀਆਂ ਭਰ ਦੇ 20 ਦੇਸ਼ਾਂ ਦੇ 19 ਲੱਖ ਤੋਂ ਵੱਧ ਬਾਲਗਾਂ ’ਤੇ ਕੀਤੇ ਗਏ ਅਧਿਐਨ ਮੁਤਾਬਕ ਲਾਲ ਮੀਟ ਦੀ ਖਪਤ ਨਾਲ ਟਾਈਪ-2 ਡਾਇਬਿਟੀਜ਼ ਦਾ ਖਤਰਾ ਵੱਧ ਜਾਂਦਾ ਹੈ। ‘ਦ ਲਾਂਸੇਟ ਡਾਇਬਿਟੀਜ਼ ਐਂਡ ਐਂਡੋਕਰੀਨੋਲੋਜੀ’ ਰਸਾਲੇ ’ਚ ਪ੍ਰਕਾਸ਼ਿਤ ਵਿਸ਼ਲੇਸ਼ਣ ’ਚ ਪਾਇਆ ਗਿਆ ਕਿ ਹਰ ਰੋਜ਼ 50 ਗ੍ਰਾਮ ਪ੍ਰੋਸੈਸਡ ਮੀਟ, 100 ਗ੍ਰਾਮ ਅਨਪ੍ਰੋਸੈਸਡ ਰੈੱਡ ਮੀਟ ਅਤੇ 100 ਗ੍ਰਾਮ ਪੋਲਟਰੀ ਮੀਟ ਦੀ ਖਪਤ ਨਾਲ ਟਾਈਪ-2 ਡਾਇਬਿਟੀਜ਼ ਦਾ ਖਤਰਾ ਕ੍ਰਮਵਾਰ 15 ਫੀ ਸਦੀ, 10 ਫੀ ਸਦੀ ਅਤੇ 8 ਫੀ ਸਦੀ ਜ਼ਿਆਦਾ ਹੁੰਦਾ ਹੈ। 

ਅਮਰੀਕਾ, ਬਰਤਾਨੀਆਂ, ਬ੍ਰਾਜ਼ੀਲ ਮੈਕਸੀਕੋ ਸਮੇਤ ਦੇਸ਼ਾਂ ਦੇ ਖੋਜਕਰਤਾਵਾਂ ਦੀ ਕੌਮਾਂਤਰੀ ਟੀਮ ਨੇ ਕਿਹਾ ਕਿ ਦੁਨੀਆਂ ਦੇ ਕਈ ਖੇਤਰਾਂ ਵਿਚ ਮੀਟ ਦੀ ਖਪਤ ਸਿਫਾਰਸ਼ ਕੀਤੇ ਪੱਧਰ ਤੋਂ ਵੱਧ ਹੈ ਅਤੇ ਇਹ ਟਾਈਪ 2 ਡਾਇਬਿਟੀਜ਼ ਸਮੇਤ ਗੈਰ-ਸੰਚਾਰੀ ਬਿਮਾਰੀਆਂ ਨਾਲ ਜੁੜੀ ਹੋਈ ਹੈ।  ਹਾਲਾਂਕਿ, ਸਾਰੇ ਮੌਜੂਦਾ ਸਬੂਤ ਵੱਡੇ ਪੱਧਰ ’ਤੇ ਉੱਚ ਆਮਦਨ ਵਾਲੇ ਦੇਸ਼ਾਂ, ਮੁੱਖ ਤੌਰ ’ਤੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਅਧਿਐਨਾਂ ’ਤੇ ਅਧਾਰਤ ਹਨ। ਅਧਿਐਨ ਲਈ, ਖੋਜਕਰਤਾਵਾਂ ਨੇ 31 ਸਮੂਹਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਲਈ ਵਿਗਿਆਨਕ ਅਧਿਐਨਾਂ ਅਤੇ ਇਕ ਆਨਲਾਈਨ ਰਜਿਸਟਰੀ ਤੋਂ ਅੰਕੜੇ ਇਕੱਠੇ ਕੀਤੇ ਗਏ ਸਨ। ਅਧਿਐਨ ’ਚ ਭਾਗ ਲੈਣ ਵਾਲੇ 196,444 ਲੋਕਾਂ ’ਚੋਂ, 100,000 ਤੋਂ ਵੱਧ ਨੇ ਟਾਈਪ 2 ਡਾਇਬਿਟੀਜ਼ ਵਿਕਸਿਤ ਕੀਤੀ, ਜੋ ਆਮ ਤੌਰ ’ਤੇ 10 ਸਾਲਾਂ ਤਕ ਰਹਿੰਦੀ ਹੈ। 

ਖੋਜਕਰਤਾਵਾਂ ਨੇ ਕਿਹਾ, ‘‘ਅਮਰੀਕਾ ਦੇ ਖੇਤਰ (13 ਫੀ ਸਦੀ ਅਤੇ 17 ਫੀ ਸਦੀ), ਯੂਰਪੀਅਨ ਖੇਤਰ (6 ਫੀ ਸਦੀ ਅਤੇ 13 ਫੀ ਸਦੀ) ਅਤੇ ਪਛਮੀ ਪ੍ਰਸ਼ਾਂਤ ਅਤੇ ਪੂਰਬੀ ਏਸ਼ੀਆ (17 ਫੀ ਸਦੀ ਅਤੇ 15 ਫੀ ਸਦੀ) ਵਿਚ ਅਣਪ੍ਰੋਸੈਸਡ ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਦਾ ਟਾਈਪ-2 ਡਾਇਬਿਟੀਜ਼ ਨਾਲ ਸਕਾਰਾਤਮਕ ਸੰਬੰਧ ਜ਼ਿਆਦਾ ਹੈ।’’

ਹਾਲਾਂਕਿ, ਖੋਜਕਰਤਾਵਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਪੋਲਟਰੀ ਦੀ ਬਜਾਏ ਅਨਪ੍ਰੋਸੈਸਡ ਰੈੱਡ ਮੀਟ ਦਾ ਸੇਵਨ ਕਰਨ ਨਾਲ ਡਾਇਬਿਟੀਜ਼ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ।     (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement