
ਰੋਜ਼ਾਨਾ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁੱਝ ਹੀ ਮਹੀਨਿਆਂ ਵਿਚ ਤੁਹਾਡਾ ਭਾਰ ਵੱਧ ਜਾਵੇਗਾ
ਪ੍ਰੋਟੀਨ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਸੋਇਆਬੀਨ ਨੂੰ ਤੁਸੀਂ ਮਜ਼ੇਦਾਰ ਸਵਾਦ ਨਾਲ ਖਾਂਦੇ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ ਦਾ ਸੇਵਨ ਤੰਦਰੁਸਤੀ ਲਈ ਵੀ ਬਹੁਤ ਮਹੱਤਵਪੂਰਨ ਹੈ? ਸੋਇਆ ਪ੍ਰੋਟੀਨ ਸ਼ਾਕਾਹਾਰੀ ਅਤੇ ਲੈਕਟੋਜ਼ ਪ੍ਰਤੀ ਸੰਵੇਦਨਸ਼ੀਲ ਲੋਕਾਂ ਲਈ ਬਿਹਤਰੀਨ ਹੁੰਦਾ ਹੈ। ਸੋਇਆ ਪ੍ਰੋਟੀਨ ਸੋਇਆਬੀਨ ਤੋਂ ਮਿਲਦਾ ਹੈ ਅਤੇ ਇਸ ਤੋਂ ਕਈ ਕਿਸਮਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਟੋਫੂ, ਸੋਇਆ, ਸੋਇਆ ਸੌਸ ਆਦਿ।
ਜੇ ਤੁਸੀਂ ਕੁੱਝ ਜ਼ਿਆਦਾ ਹੀ ਪਤਲੇ ਹੋ ਅਤੇ ਅਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਉ। ਰੋਜ਼ਾਨਾ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁੱਝ ਹੀ ਮਹੀਨਿਆਂ ਵਿਚ ਤੁਹਾਡਾ ਭਾਰ ਵੱਧ ਜਾਵੇਗਾ। ਲੋਕ ਸੋਇਆਬੀਨ ਨੂੰ ਕਈ ਤਰੀਕਿਆਂ ਨਾਲ ਅਪਣੀ ਖੁਰਾਕ ਵਿਚ ਸ਼ਾਮਲ ਕਰਦੇ ਹਨ, ਇਹ ਡੇਅਰੀ ਅਤੇ ਮੀਟ ਦੇ ਉਤਪਾਦਾਂ ਦੇ ਸੱਭ ਤੋਂ ਵਧੀਆ ਵਿਕਲਪ ਵਜੋਂ ਕੰਮ ਕਰਦਾ ਹੈ।
ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਅਰਾਮ ਨਾਲ ਖਾਂਦੇ ਨੇ, ਇਸ ਦੇ ਫ਼ਾਇਦਿਆਂ ਅਤੇ ਨੁਕਸਾਨਾਂ ਨੂੰ ਲੈ ਕੇ ਕੁੱਝ ਸਮੇਂ ਤੋਂ ਸਵਾਲ ਕੀਤਾ ਜਾ ਰਿਹਾ ਹੈ। ਜਦਕਿ ਲਾਲ ਮੀਟ ਅਤੇ ਹੋਰ ਖੁਰਾਕਾਂ ਦੀ ਜਗ੍ਹਾ ਸੋਇਆਬੀਨ ਦੀ ਵਰਤੋਂ ਦਿਲ ਦੀ ਬੀਮਾਰੀ ਦਾ ਖ਼ਤਰਾ ਘਟਾ ਦਿੰਦਾ ਹੈ। ਲਿਵਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਇਹ ਸਮੱਸਿਆ ਨਹੀਂ ਹੈ ਤਾਂ ਵੀ ਇਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਬਚੇ ਰਹੋਗੇ।