ਬਿਸਤਰੇ 'ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ
Published : Nov 22, 2020, 9:45 am IST
Updated : Nov 22, 2020, 9:45 am IST
SHARE ARTICLE
 Eating in bed can make you sick
Eating in bed can make you sick

ਪਾਚਨ ਤੰਤਰ ਖ਼ਰਾਬ ਹੋਣ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵਧਦਾ ਹੈ।

ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਵਿਚ ਕਿਸੇ ਦਾ ਵੀ ਠੰਢ ਕਾਰਨ ਕੰਬਲ ਤੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ। ਇਸ ਕਾਰਨ ਬਹੁਤ ਸਾਰੇ ਲੋਕ ਖਾਣਾ ਵੀ ਬਿਸਤਰੇ 'ਤੇ ਖਾਣ ਲਗਦੇ ਹਨ। ਪਰ ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਚਨ ਤੰਤਰ ਖ਼ਰਾਬ ਹੋਣ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵਧਦਾ ਹੈ।

 Eating in bed can make you sickEating in bed can make you sick

ਬਿਸਤਰੇ 'ਤੇ ਭੋਜਨ ਕਰਨ ਨਾਲ ਸਬਜ਼ੀ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਬੈੱਡ 'ਤੇ ਕੀੜੀਆਂ ਅਤੇ ਕਾਕਰੋਚਾਂ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਬਿਸਤਰ 'ਤੇ ਵੱਖ-ਵੱਖ ਕਿਸਮਾਂ ਦੇ ਕੀਟਾਣੂ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਬੀਮਾਰੀਆਂ ਤੋਂ ਬਚਾਅ ਰੱਖਣ ਲਈ ਬੈੱਡ 'ਤੇ ਖਾਣ ਦੀ ਇਸ ਆਦਤ ਨੂੰ ਤੁਰਤ ਬਦਲ ਦੇਣਾ ਚਾਹੀਦਾ ਹੈ।

 Eating in bed can make you sickEating in bed can make you sick

ਬਿਸਤਰ 'ਤੇ ਖਾਣਾ ਖਾਣ ਨਾਲ ਦਿਮਾਗ਼ 'ਤੇ ਗ਼ਲਤ ਅਸਰ ਹੁੰਦਾ ਹੈ। ਅਜਿਹੇ ਵਿਚ ਮਨ ਵਿਚ ਬੇਚੈਨੀ ਅਤੇ ਘਬਰਾਹਟ ਹੋਣ ਲਗਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਖਾਣਾ ਖਾਣ ਲਈ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਾਚਨ ਤੰਤਰ ਖ਼ਰਾਬ ਹੋਣ ਲਗਦਾ ਹੈ।

 Eating in bed can make you sickEating in bed can make you sick

ਅਜਿਹੇ ਵਿਚ ਬਿਸਤਰੇ 'ਤੇ ਲੋਕ ਅਪਣੇ ਹਿਸਾਬ ਨਾਲ ਬੈਠ ਅਤੇ ਸਿਰਹਾਣੇ ਦੇ ਸਹਾਰੇ ਲੇਟ ਕੇ ਖਾਣਾ ਖਾਂਦੇ ਹਨ। ਇਸ ਕਾਰਨ ਪੇਟ ਦਰਦ, ਗੈਸ ਆਦਿ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਜਲਦੀ ਹੋ ਸਕੇ ਬਿਸਤਰੇ 'ਤੇ ਬੈਠ ਕੇ ਖਾਣ ਦੀ ਆਦਤ ਨੂੰ ਬਦਲ ਦਿਉ।

 Eating in bed can make you sickEating in bed can make you sick

ਜੇਕਰ ਤੁਹਾਨੂੰ ਬਿਸਤਰੇ 'ਤੇ ਖਾਣ ਦੀ ਆਦਤ ਹੈ ਤਾਂ ਰੋਜ਼ਾਨਾ ਚਾਦਰ ਬਦਲੋ। ਬਿਸਤਰ ਗੰਦਾ ਰਹਿਣ 'ਤੇ ਉਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਇਕੱਠੇ ਹੋ ਸਕਦੇ ਹਨ। ਅਜਿਹੇ ਵਿਚ ਇਸ ਨਾਲ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਵਧਦਾ ਹੈ। ਇਸ ਲਈ ਖਾਣ ਲਈ ਬਿਸਤਰੇ ਦੀ ਬਜਾਏ ਡਾਈਨਿੰਗ ਟੇਬਲ ਦੀ ਵਰਤੋਂ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement