
ਵੇਸਣ ਦੀ ਰੋਟੀ ’ਚ ਕੈਲੋਰੀ ਘੱਟ ਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ
Health News: ਵੇਸਣ ਦੀ ਰੋਟੀ ਕਣਕ ਦੀ ਰੋਟੀ ਨਾਲੋਂ ਜ਼ਿਆਦਾ ਪੌਸ਼ਟਿਕ ਤੇ ਸਿਹਤਮੰਦ ਹੁੰਦੀ ਹੈ। ਕਣਕ ਦੀ ਰੋਟੀ ਨਾ ਸਿਰਫ਼ ਮੋਟਾਪਾ ਵਧਾਉਂਦੀ ਹੈ ਬਲਕਿ ਸ਼ੂਗਰ ਦੇ ਰੋਗੀਆਂ ਲਈ ਵੀ ਫ਼ਾਇਦੇਮੰਦ ਨਹੀਂ ਹੈ। ਇਸ ਲਈ ਜੇਕਰ ਤੁਸੀਂ ਕਣਕ ਦੀ ਰੋਟੀ ਦੀ ਬਜਾਏ ਵੇਸਣ ਦੀ ਰੋਟੀ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਸਰੀਰ ’ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲਦਾ ਹੈ।
ਵੇਸਣ ਦੀ ਰੋਟੀ ’ਚ ਕੈਲੋਰੀ ਘੱਟ ਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਵੇਸਣ ਦੀ ਰੋਟੀ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਕਣਕ ਦੀ ਰੋਟੀ ਨਾਲੋਂ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੋ ਲੋਕ ਵਜ਼ਨ ਘਟਾਉਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਕਣਕ ਦੀ ਰੋਟੀ ਖਾ ਰਹੇ ਹਨ ਤਾਂ ਉਨ੍ਹਾਂ ਨੂੰ ਕਣਕ ਦੀ ਰੋਟੀ ਛੱਡ ਕੇ ਵੇਸਣ ਦੀ ਰੋਟੀ ਖਾਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਕਣਕ ਦੀ ਰੋਟੀ ਜ਼ਹਿਰ ਤੋਂ ਘੱਟ ਨਹੀਂ ਹੈ। ਅਜਿਹੇ ’ਚ ਜੇਕਰ ਤੁਸੀਂ ਵੇਸਣ ਦੀ ਰੋਟੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ।
ਵੇਸਣ ਦੀ ਰੋਟੀ ਵਿਚ ਓਮੇਗਾ-3 ਫ਼ੈਟੀ ਐਸਿਡ ਤੇ ਫ਼ਾਈਬਰ ਹੁੰਦਾ ਹੈ, ਜੋ ਦਿਲ ਦੀ ਸਿਹਤ ਨੂੰ ਵਧੀਆ ਬਣਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਲਗਾਤਾਰ ਵੇਸਣ ਦੀ ਰੋਟੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਦਿਲ ਲਈ ਬਹੁਤ ਫ਼ਾਇਦੇਮੰਦ ਹੈ। ਰਾਤ ਨੂੰ ਵੇਸਣ ਦੀ ਰੋਟੀ ਖਾਣ ਦੀ ਕੋਸ਼ਿਸ਼ ਕਰੋ। ਵੇਸਣ ਦੀ ਰੋਟੀ ’ਚ ਫ਼ਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਵਧੀਆ ਬਣਾਉਣ ’ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਜਾਂ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ, ਉਹ ਵੇਸਣ ਦੀ ਰੋਟੀ ਦਾ ਜ਼ਿਆਦਾ ਸੇਵਨ ਕਰ ਸਕਦੇ ਹਨ ਕਿਉਂਕਿ ਕਣਕ ਦੀ ਰੋਟੀ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦੀ ਹੈ।