ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਸਮਰੱਥ ਸਿੰਥੈਟਿਕ ਐਂਟੀਬਾਡੀ ਵਿਕਸਿਤ, ਕੋਬਰਾ ਦੇ ਕੱਟੇ ਦਾ ਵੀ ਨਹੀਂ ਹੋਵੇਗਾ ਅਸਰ
Published : Feb 23, 2024, 9:32 pm IST
Updated : Feb 23, 2024, 9:32 pm IST
SHARE ARTICLE
Snake
Snake

ਪਹਿਲੀ ਵਾਰ ਸੱਪ ਦੇ ਕੱਟਣ ਤੋਂ ਬਾਅਦ ਫੈਲਣ ਵਾਲੇ ਜ਼ਹਿਰ ਦੇ ਇਲਾਜ ਲਈ ਐਂਟੀਬਾਡੀਜ਼ ਵਿਕਸਿਤ ਕਰਨ ਦੀ ਵਿਸ਼ੇਸ਼ ਰਣਨੀਤੀ ਦੀ ਵਰਤੋਂ

ਬੇਂਗਲੁਰੂ: ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ.) ਦੇ ਵਿਗਿਆਨੀਆਂ ਨੇ ਸਿੰਥੈਟਿਕ ਮਨੁੱਖੀ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ ਜੋ ਬਹੁਤ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨੂੰ ਵੀ ਬੇਅਸਰ ਕਰ ਸਕਦੀਆਂ ਹਨ। ਇਹ ਨਕਲੀ ਐਂਟੀਬਾਡੀ ਕੋਬਰਾ ਕਿੰਗ ਕੋਬਰਾ ਕ੍ਰੇਟ ਵਰਗੇ ਸੱਪਾਂ ਦੇ ‘ਨਿਊਰੋਟੋਕਸਿਨ’ ਨੂੰ ਬੇਅਸਰ ਕਰ ਸਕਦੀ ਹੈ, ਜੋ ਜੀਵ ਵਿਗਿਆਨ ਦੇ ਸੱਪ ਭਾਈਚਾਰੇ ਦੇ ਐਲੋਪਿਡ ਪਰਵਾਰ ਨਾਲ ਸਬੰਧਤ ਹੈ।

ਨਿਊਰੋਟੋਕਸਿਨ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ। ਆਈ.ਆਈ.ਐਸ.ਸੀ. ਦੇ ਸਕ੍ਰਿਪਸ ਰੀਸਰਚ ਇੰਸਟੀਚਿਊਟ ਅਤੇ ਸੈਂਟਰ ਫਾਰ ਇਕੋਲੋਜੀਕਲ ਸਾਇੰਸਜ਼ (ਸੀ.ਈ.ਐਸ.) ਦੀ ਐਵੋਲਿਊਸ਼ਨਰੀ ਵੇਨੋਮਿਕਸ ਲੈਬ (ਈ.ਵੀ.ਐਲ.) ਦੀ ਟੀਮ ਨੇ ਜ਼ਹਿਰ-ਨਿਰਪੱਖ ਐਂਟੀਬਾਡੀਜ਼ ਦੇ ਸੰਸ਼ਲੇਸ਼ਣ ਲਈ ਉਹੀ ਪਹੁੰਚ ਅਪਣਾਈ ਜੋ ਪਹਿਲਾਂ ਐਚ.ਆਈ.ਵੀ. ਅਤੇ ਕੋਵਿਡ-19 ਵਿਰੁਧ ਐਂਟੀਬਾਡੀਜ਼ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਸੀ।

ਈ.ਵੀ.ਐਲ. ਸੀਈਐਸ ’ਚ ਪੀਐਚ.ਡੀ. ਦੇ ਵਿਦਿਆਰਥੀ ਅਤੇ ਸਾਇੰਸ ਟ੍ਰਾਂਸਲੇਸ਼ਨਲ ਮੈਡੀਸਨ ’ਚ ਪ੍ਰਕਾਸ਼ਤ ਅਧਿਐਨ ਦੇ ਪਹਿਲੇ ਸਹਿ-ਲੇਖਕ ਸੇਂਜੀ ਲਗਜ਼ਮੇ ਆਰਆਰ ਨੇ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਸੱਪ ਦੇ ਕੱਟਣ ਤੋਂ ਬਾਅਦ ਫੈਲਣ ਵਾਲੇ ਜ਼ਹਿਰ ਦੇ ਇਲਾਜ ਲਈ ਐਂਟੀਬਾਡੀਜ਼ ਵਿਕਸਿਤ ਕਰਨ ਲਈ ਇਸ ਵਿਸ਼ੇਸ਼ ਰਣਨੀਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਕਦਮ ਇਕ ਹੱਲ ’ਚ ਇਕ ਤਰੱਕੀ ਹੈ ਜੋ ਕਈ ਤਰ੍ਹਾਂ ਦੇ ਸੱਪ ਦੇ ਜ਼ਹਿਰ ਤੋਂ ਵਿਆਪਕ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।’’

Tags: health news

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement