ਜਾਣੋ ਕਿਹੜੀ ਬਿਮਾਰੀ ਕਰਦੀ ਹੈ ਤੁਹਾਡੀ ਹੱਡੀਆਂ ਨੂੰ ਕਮਜੋਰ !
Published : Aug 17, 2017, 12:39 pm IST
Updated : Mar 23, 2018, 5:18 pm IST
SHARE ARTICLE
Bones weak
Bones weak

ਆਧੁਨਿਕ ਜੀਵਨ ਸ਼ੈਲੀ ਦੀ ਇਕ ਬਿਮਾਰੀ osteoporosis ਹੈ, ਜੋ ਚੋਰੀ-ਛੁਪੇ ਤੁਹਾਡੀਆਂ ਹੱਡੀਆਂ 'ਚ ਆਪਣਾ ਘਰ ਬਣਾ ਲੈਂਦੀ ਹੈ, ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ।

ਆਧੁਨਿਕ ਜੀਵਨ ਸ਼ੈਲੀ ਦੀ ਇਕ ਬਿਮਾਰੀ osteoporosis ਹੈ, ਜੋ ਚੋਰੀ-ਛੁਪੇ ਤੁਹਾਡੀਆਂ ਹੱਡੀਆਂ 'ਚ ਆਪਣਾ ਘਰ ਬਣਾ ਲੈਂਦੀ ਹੈ, ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਇਸਦਾ ਪਤਾ ਉਦੋਂ ਲੱਗਦਾ ਹੈ ਜਦੋਂ ਤੁਹਾਡੀ ਪ੍ਰੇਸ਼ਾਨੀ ਜਿਆਦਾ ਵੱਧ ਜਾਂਦੀ ਹੈ। osteoporosis  ਲਗਭਗ 35 ਸਾਲ ਤੋਂ ਉੱਪਰ ਦੀਆਂ ਔਰਤਾਂ ਵਿੱਚ ਹੋਣ ਵਾਲਾ ਆਮ ਰੋਗ ਹੈ, ਜਿਸ ਵਿੱਚ ਹੱਡੀਆਂ ਕਾਫੀ ਕਮਜ਼ੋਰ ਹੋ ਜਾਂਦੀਆਂ ਹਨ। ਹਲਕੀ ਜਿਹੀ ਸੱਟ ਲੱਗਣ ‘ਤੇ, ਝਟਕਾ ਲੱਗਣ ‘ਤੇ ਉਹ ਟੁੱਟ ਜਾਂਦੀਆਂ ਹਨ। ਟੁੱਟਣ ਨਾਲ ਉਨ੍ਹਾਂ ਦੀ ਬਨਾਵਟ ‘ਤੇ ਵੀ ਪ੍ਰਭਾਵ ਪੈਂਦਾ ਹੈ। ਜਦੋਂ ਸੱਟ ਲੱਗਣ ‘ਤੇ ਹੱਡੀ ਟੁੱਟਦੀ ਹੈ ਤਾਂ ਡਾਕਟਰੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਰੋਗੀ ਨੂੰ osteoporosis  ਦੀ ਸ਼ੁਰੂਆਤ ਹੋ ਚੁੱਕੀ ਹੈ।

ਕੁਦਰਤੀ ਰੂਪ ਨਾਲ ਹੱਡੀਆਂ ਦਾ ਬਣਨਾ ਅਤੇ ਵਿਗੜਨਾ ਸਾਡੇ ਸਰੀਰ ਵਿੱਚ ਚਲਦਾ ਰਹਿੰਦਾ ਹੈ। ਇਸੇ ਨਾਲ ਹੱਡੀਆਂ ਦੀ ਘਣਤਾ ਅਤੇ ਹੱਡੀਆਂ ਦੀ ਮਜ਼ਬੂਤੀ ਨਿਰਧਾਰਤ ਹੁੰਦੀ ਹੈ। ਆਮ ਤੌਰ ‘ਤੇ ਸਰੀਰ ਵਿੱਚ ਦੋ ਤਰ੍ਹਾਂ ਦੀਆਂ ਗ੍ਰੰਥੀਆਂ ਕੰਮ ਕਰਦੀਆਂ ਹਨ ਪਰ 30 ਸਾਲ ਤੋਂ ਬਾਅਦ ਹੱਡੀਆਂ ਵਿੱਚ ਬਣਨ ਦੀ ਪ੍ਰਕਿਰਿਆ ਘੱਟ ਅਤੇ ਗਲਣ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ, ਜਿਸ ਦੇ ਨਤੀਜੇ ਦੀ ਵਜਾਂ ਨਾਲ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰਤਾਂ ਵਿੱਚ ਇਹ ਰੋਗ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਦੇ ਕਾਰਨ ਹਨ ਗਰਭ ਧਾਰਨ, ਜਣੇਪੇ ਉਪਰੰਤ ਬੱਚੇ ਨੂੰ ਦੁੱਧ ਚੁੰਘਾਉਣਾ, ਮੀਨੋਪਾਜ ਆਦਿ।

Osteoporosis  ਦੇ ਹੋਰ ਕਾਰਨ :

ਜਿਨ੍ਹਾਂ ਔਰਤਾਂ ਦੀ ਸੰਤਾਨ ਨਹੀਂ ਹੁੰਦੀ, ਉਨ੍ਹਾਂ ‘ਚ osteoporosis  ਦੀ ਸੰਭਾਵਨਾ ਵੱਧ ਜਾਂਦੀ ਹੈ।

ਜੋ ਲੋਕ ਇੱਕ ਥਾਂ ਬੈਠ ਕੇ ਜ਼ਿਆਦਾ ਕੰਮ ਕਰਦੇ ਹਨ ਅਤੇ ਸਰੀਰਕ ਮਿਹਨਤ ਘੱਟ ਕਰਦੇ ਹਨ, ਅਜਿਹੇ ਲੋਕ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ।

ਖਾਣੇ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਕਮੀ ਨਾਲ ਵੀ ਹੱਡੀਆਂ ਛੇਤੀ ਕਮਜ਼ੋਰ ਪੈਂਦੀਆਂ ਹਨ।

osteoporosis  ਦੇ ਪ੍ਰਤੀ ਜਾਗਰੂਕਤਾ ਇਸ ਦਾ ਪਹਿਲਾ ਇਲਾਜ ਹੈ। ਜੇ ਇਸ ਦੇ ਕਾਰਨਾਂ ਬਾਰੇ ਪਤਾ ਹੋਵੇ ਤਾਂ ਇਸ ਦੇ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਚਾਹ-ਕੌਫੀ ਦਾ ਸੇਵਨ ਨਾ ਕਰੋ।

ਸਾਫਟ ਡ੍ਰਿੰਕਸ ਵੀ ਨਾ ਪੀਓ, ਕਿਉਂਕਿ ਇਨ੍ਹਾਂ ਵਿਚ ਸਲਫਰ ਅਤੇ ਫਾਸਫੋਰਸ ਜ਼ਿਆਦਾ ਹੁੰਦਾ ਹੈ, ਜੋ ਕੈਲਸ਼ੀਅਮ ਨੂੰ ਨਸ਼ਟ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement