ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Mar 23, 2022, 10:55 am IST
Updated : Mar 23, 2022, 10:55 am IST
SHARE ARTICLE
Eyes
Eyes

 ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਉ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ।

 

ਮੁਹਾਲੀ : ਅੱਖਾਂ ਸਾਡੇ ਸਰੀਰ ਦਾ ਸੱਭ ਤੋਂ ਅਹਿਮ ਅਤੇ ਨਾਜ਼ੁਕ ਹਿੱਸਾ ਹਨ। ਅਜਿਹੇ ਵਿਚ ਇਸ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ ਪਰ ਕਈ ਘੰਟੇ ਲੈਪਟਾਪ, ਟੀਵੀ ਸਕ੍ਰੀਨ ਦੇਖਣ, ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਖਾਂ ਕਮਜ਼ੋਰ ਹੋਣ ਲਗਦੀਆਂ ਹਨ। ਸਮੱਸਿਆ ਵਧਣ ’ਤੇ ਐਨਕ ਲਗਵਾਉਣ ਦੀ ਨੌਬਤ ਤਕ ਆ ਜਾਂਦੀ ਹੈ। ਅਜਿਹੇ ਵਿਚ ਤੁਸੀਂ ਐਨਕ ਉਤਾਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁੱਝ ਦੇਸੀ ਨੁਸਖ਼ੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦਸਾਂਗੇ:

eyeseyes

ਐਨਕ ਲੱਗਣ ਦੇ ਕਾਰਨ: ਅੱਖਾਂ ਦੀ ਦੇਖਭਾਲ ਨਾ ਕਰਨਾ, ਖਾਣੇ ਵਿਚ ਪੋਸ਼ਕ ਤੱਤਾਂ ਦੀ ਘਾਟ, ਜੈਨੇਟਿਕ, -ਵਿਟਾਮਿਨ ਏ ਦੀ ਘਾਟ, ਘੰਟਿਆਂ ਤਕ ਟੀਵੀ ਜਾਂ ਕੰਪਿਊਟਰ ਸਕ੍ਰੀਨ ’ਤੇ ਕੰਮ ਕਰਨਾ। ਇਸ ਲਈ ਛੋਟਾ ਅੱਧਾ ਚਮਚ ਗਾਂ ਦਾ ਘਿਉ ਪਿਘਲਾ ਕੇ ਉਸ ਵਿਚ ਛੋਟਾ ਅੱਧਾ ਚਮਚ ਕਾਲੀ ਮਿਰਚ ਮਿਲਾਉ।

eyeseyes

ਸਵੇਰੇ ਖ਼ਾਲੀ ਪੇਟ ਇਸ ਨੂੰ ਲਉ। ਇਸ ਮਗਰੋਂ ਇਕ ਗਲਾਸ ਕੋਸਾ ਪਾਣੀ ਜਾਂ ਦੁੱਧ ਪੀਉ। ਰੋਜ਼ਾਨਾ ਇਸ ਨੂੰ ਲੈਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲੇਗੀ। ਤੁਹਾਨੂੰ 7 ਦਿਨਾਂ ਵਿਚ ਹੀ ਫ਼ਰਕ ਮਹਿਸੂਸ ਹੋਵੇਗਾ।

Cucumbers on eyes Eyes

 

 ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਉ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ। ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ।

 

wash eyeswash eyes

ਇਸ ਨੂੰ ਖਾਣ ਨਾਲ ਖਾਣੇ ਦੇ ਸਵਾਦ ਵਧਣ ਦੇ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ। ਇਸ ਨਾਲ ਬੀਮਾਰੀਆਂ ਅਤੇ ਇਨਫ਼ੈਕਸ਼ਨ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਹੀ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲਦੀ ਹੈ। ਇਸ ਨਾਲ ਦਿਮਾਗ਼ ਵੀ ਤੇਜ਼ ਹੁੰਦਾ ਹੈ। ਮਾਹਰਾਂ ਮੁਤਾਬਕ ਰੋਜ਼ਾਨਾ ਖ਼ੁਰਾਕ ਵਿਚ 4-5 ਕਾਲੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement