Heath News: ਸ਼ੂਗਰ ਦੇ ਮਰੀਜ਼ ਆਲੂ ਖਾਣ ਤੋਂ ਕਿਉਂ ਕਰਦੇ ਹਨ ਪ੍ਰਹੇਜ਼?
Published : Mar 23, 2024, 6:38 am IST
Updated : Mar 23, 2024, 7:31 am IST
SHARE ARTICLE
Diabetic patients avoid eating potatoes Heath News in punjabi
Diabetic patients avoid eating potatoes Heath News in punjabi

Heath News:  ਹਮੇਸ਼ਾ ਉਬਲੇ ਹੋਏ ਜਾਂ ਥੋੜ੍ਹੇ ਭੁੰਨੇ ਹੋਏ ਆਲੂ ਖਾਉ

Diabetic patients avoid eating potatoes Heath News in punjabi : ਆਲੂ ਖਾਣ ਵਿਚ ਨਾ ਸਿਰਫ਼ ਸਵਾਦੀ ਹੁੰਦੇ ਹਨ ਬਲਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਲੂ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਪਰ ਸ਼ੂਗਰ ਦੇ ਮਰੀਜ਼ ਅਕਸਰ ਆਲੂ ਖਾਣ ਤੋਂ ਪ੍ਰਹੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸ਼ੂਗਰ ਲੈਵਲ ਵਧ ਸਕਦਾ ਹੈ। ਆਉ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ ਆਲੂ ਖਾ ਸਕਦੇ ਹਨ ਜਾਂ ਨਹੀਂ:

ਸ਼ੂਗਰ ਦੇ ਮਰੀਜ਼ ਪੌਸ਼ਟਿਕ ਅਤੇ ਸਵਾਦ ਆਲੂ ਖਾ ਸਕਦੇ ਹਨ ਪਰ ਲਿਮਿਟ ਵਿਚ ਅਤੇ ਸਹੀ ਤਰੀਕੇ ਨਾਲ। ਦਰਅਸਲ ਇਨ੍ਹਾਂ ਵਿਚ ਕਾਰਬਜ਼ ਹੁੰਦੇ ਹਨ ਜਿਸ ਨਾਲ ਸ਼ੂਗਰ ਲੈਵਲ ਵੱਧ ਸਕਦਾ ਹੈ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਦੇ ਸਮੇਂ ਕੱੁਝ ਸਾਵਧਾਨੀ ਵਰਤਣੀ ਚਾਹੀਦੀ ਹੈ।
J ਜਦੋਂ ਤੁਸੀਂ ਕੁੱਝ ਖਾਂਦੇ ਹੋ ਤਾਂ ਸਰੀਰ ਉਸ ਕਾਰਬਜ਼ ਨੂੰ ਸਿੰਪਲ ਕਾਰਬੋਹਾਈਡਰੇਟ ਵਿਚ ਬਦਲ ਦਿੰਦਾ ਹੈ ਜਿਸ ਨੂੰ ਗਲੂਕੋਜ਼ ਕਿਹਾ ਜਾਂਦਾ ਹੈ। ਜਦੋਂ ਇਹ ਗਲੂਕੋਜ਼ ਖ਼ੂਨ ਵਿਚ ਮਿਲਦਾ ਹੈ ਤਾਂ ਸ਼ੂਗਰ ਲੈਵਲ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਮਾਰਚ 2024)  

 ਜੇਕਰ ਤੁਸੀਂ ਆਲੂ ਖਾਣੇ ਹੀ ਹਨ ਤਾਂ ਉਬਲੇ ਹੋਏ ਜਾਂ ਬੇਕਡ ਆਲੂ ਖਾਉ, ਤਲੇ ਹੋਏ, ਚਿਪਸ ਜਾਂ ਫ਼ਰੈਂਚ ਫ਼ਰਾਈ ਨਹੀਂ। ਬਿਨਾਂ ਨਮਕ ਦੇ ਛਿਲਕੇ ਦੇ ਨਾਲ ਉਬਲੇ ਹੋਏ 2/3 ਕੱਪ (100 ਗ੍ਰਾਮ) ਆਲੂ ਵਿਚ 87 ਕੈਲੋਰੀ, 77 ਫ਼ੀ ਸਦੀ ਪਾਣੀ, 1.9 ਗ੍ਰਾਮ ਪ੍ਰੋਟੀਨ, 20.1 ਗ੍ਰਾਮ ਕਾਰਬਜ਼, 0.9 ਗ੍ਰਾਮ ਸ਼ੂਗਰ, 1.8 ਗ੍ਰਾਮ ਫ਼ਾਈਬਰ ਅਤੇ 0.1 ਗ੍ਰਾਮ ਫ਼ੈਟ ਹੁੰਦਾ ਹੈ। ਆਲੂ ਦੀ ਬਜਾਏ ਤੁਸੀਂ ਅਪਣੀ ਡਾਇਟ ਵਿਚ ਸ਼ਕਰਕੰਦੀ ਵੀ ਸ਼ਾਮਲ ਕਰ ਸਕਦੇ ਹੋ, ਜੋ ਸਰਦੀਆਂ ਵਿਚ ਖਾਧੀ ਜਾਂਦੀ ਹੈ। ਇਸ ਦਾ ਸਵਾਦ ਲਗਭਗ ਆਲੂ ਦੀ ਤਰ੍ਹਾਂ ਹੀ ਹੁੰਦਾ ਹੈ ਪਰ ਇਸ ਵਿਚ ਆਲੂ ਨਾਲੋਂ ਜ਼ਿਆਦਾ ਪੌਸਟਿਕ ਤੱਤ ਹੁੰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਹਮੇਸ਼ਾ ਉਬਲੇ ਹੋਏ ਜਾਂ ਥੋੜ੍ਹੇ ਭੁੰਨੇ ਹੋਏ ਆਲੂ ਖਾਉ। ਨਾਲ ਹੀ ਇਨ੍ਹਾਂ ਨੂੰ ਸੇਮ, ਗਾਜਰ, ਮਟਰਾਂ ਜਿਹੀਆਂ ਸਬਜ਼ੀਆਂ ਨਾਲ ਪਕਾ ਕੇ ਖਾਉ। ਆਲੂ ਦੀ ਬਜਾਏ ਤੁਸੀਂ ਅਪਣੀ ਡਾਇਟ ਵਿਚ ਹੋਰ ਹੈਲਥੀ ਵਿਕਲਪ ਅਤੇ ਨਾਨ-ਸਟਾਰਚ ਸਬਜ਼ੀਆਂ ਜਿਵੇਂ ਸ਼ਕਰਕੰਦੀ, ਬ੍ਰੋਕਲੀ, ਗਾਜਰ, ਸ਼ਿਮਲਾ ਮਿਰਚ, ਪਾਲਕ, ਸਾਗ, ਟਮਾਟਰ, ਚੁਕੰਦਰ ਸ਼ਾਮਲ ਕਰੋ।

(For more news apart from 'Diabetic patients avoid eating potatoes Heath News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement