
ਬ੍ਰਿਟਿਸ਼ ਮਾਹਰਾਂ ਨੇ ਕੋਲੈਸਟ੍ਰੋਲ ਘਟਾਉਣ ਲਈ ਇਕ ਅਜਿਹੇ ਟੀਕੇ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨਾਲ ਦਿਲ ਦਾ ਦੌਰੇ ਦੇ ਖ਼ਤਰੇ ਨੂੰ 25 ਫ਼ੀ ਸਦੀ ਤਕ ਘਟਾਇਆ ਜਾ...
ਬ੍ਰਿਟਿਸ਼ ਮਾਹਰਾਂ ਨੇ ਕੋਲੈਸਟ੍ਰੋਲ ਘਟਾਉਣ ਲਈ ਇਕ ਅਜਿਹੇ ਟੀਕੇ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨਾਲ ਦਿਲ ਦਾ ਦੌਰੇ ਦੇ ਖ਼ਤਰੇ ਨੂੰ 25 ਫ਼ੀ ਸਦੀ ਤਕ ਘਟਾਇਆ ਜਾ ਸਕਦਾ ਹੈ। ਇਸ ਨਤੀਜੇ 'ਤੇ ਪੁੱਜਣ ਲਈ ਮਾਹਰਾਂ ਨੇ 19000 ਮਰੀਜ਼ਾਂ 'ਤੇ ਅਧਿਐਨ ਕੀਤਾ ਅਤੇ ਇਸ ਦੇ ਨਤੀਜੇ ਗੁਜ਼ਰੇ ਮਹੀਨੇ ਹੋਈ ਯੂਐਸ ਕਾਰਡੀਓਲਾਜੀ ਕਾਨਫਰੈਂਸ 'ਚ ਪੇਸ਼ ਕੀਤੇ ਗਏ।
Heart attack by Cholesterol
ਲਗਭਗ ਦੋ ਸਾਲ ਪਹਿਲਾਂ ਬ੍ਰਿਟਿਸ਼ ਡਰੱਗ ਕੰਟਰੋਲਰ ਨਾਇਸ ਨੇ ਐਲੀਰੋਕੀਊਮੈਬ ਲਈ ਐਨਐਚਐਸ ਨੂੰ ਮਨਜ਼ੂਰੀ ਦਿਤੀ ਸੀ। ਇੰਸਟੀਟਿਊਟ ਨੇ ਅਜਿਹੇ ਲੋਕਾਂ ਨੂੰ ਇਹ ਟੀਕੇ ਲਗਾਉਣ ਦੀ ਮਨਜ਼ੂਰੀ ਦਿਤੀ ਸੀ, ਜਿਨ੍ਹਾਂ ਦੇ ਪਰਵਾਰ 'ਚ ਹਾਈ ਕੋਲੈਸਟ੍ਰਾਲ ਦਾ ਇਤਹਾਸ ਰਿਹਾ ਹੈ। ਮਾਹਰਾਂ ਨੇ ਦਸਿਆ ਕਿ ਇਸ ਇਲਾਜ 'ਤੇ ਇਕ ਸਾਲ 'ਚ 408066 ਰੁਪਏ ਦਾ ਖ਼ਰਚ ਆਵੇਗਾ ਪਰ ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਦੇਹ ਨੂੰ 25 ਫ਼ੀ ਸਦੀ ਤਕ ਘਟਾਇਆ ਜਾ ਸਕਦਾ ਹੈ।
Heart attack by Cholesterol
ਇਸ ਜਾਂਚ 'ਚ ਸ਼ਾਮਲ ਸਾਰੇ ਮਰੀਜ਼ਾਂ ਨੂੰ ਪਹਿਲਾਂ ਦਿਲ ਦੇ ਦੌਰੇ ਹੋ ਚੁਕਿਆ ਸੀ ਜਾਂ ਦਿਲ ਸਬੰਧੀ ਹੋਰ ਸਮੱਸਿਆ ਦੇ ਸ਼ਿਕਾਰ ਸਨ। ਜਾਂਚ ਦੌਰਾਨ ਦੇਖਿਆ ਗਿਆ ਕਿ ਐਲੀਰੋਕੀਊਮੈਬ ਦਿਲ ਦੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ 15% ਤਕ ਘਟਾ ਸਕਦਾ ਹੈ। ਬਾਜ਼ਾਰ 'ਚ ਇਹ ਦਵਾਈ ਪ੍ਰਾਲੁਏਂਟ ਨਾਂਅ ਨਾਲ ਉਪਲਬਧ ਹੈ। ਜਿਨ੍ਹਾਂ ਮਰੀਜ਼ਾਂ ਦੇ ਕੋਲੈਸਟ੍ਰਾਲ ਦਾ ਪੱਧਰ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਪ੍ਰਾਲੁਏਂਟ ਅਤੇ ਸਟੇਟਿਨ ਨਾਲ ਦੇਣ 'ਤੇ ਦਿਲ ਸਬੰਧੀ ਸਮੱਸਿਆਵਾਂ ਦਾ ਖ਼ਤਰਾ 24 ਫ਼ੀ ਸਦੀ ਤਕ ਘੱਟ ਹੋ ਗਿਆ।