ਜੇਕਰ ਤੁਸੀਂ ਵੀ ਹੋ ਅਦਰਕ ਵਾਲੀ ਚਾਹ ਪੀਣ ਦੇ ਸ਼ੌਕੀਨ ਤਾਂ ਹੋ ਜਾਉ ਸਾਵਧਾਨ?
Published : Jun 23, 2023, 8:35 am IST
Updated : Jun 23, 2023, 8:35 am IST
SHARE ARTICLE
photo
photo

ਕੀ ਕਦੇ ਤੁਸੀਂ ਸੋਚਿਆ ਹੈ ਕਿ ਹਰ ਵਾਰ ਅਦਰਕ ਵਾਲੀ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ?

 

ਸਰਦੀ ਹੋਵੇ ਜਾਂ ਗਰਮੀ, ਅਕਸਰ ਲੋਕ ਅਦਰਕ ਵਾਲੀ ਚਾਹ ਪੀਣੀ ਪਸੰਦ ਕਰਦੇ ਹਨ। ਚਾਹ ਵਾਲੀਆਂ ਦੁਕਾਨਾਂ ’ਤੇ ਵੀ ਲੋਕ ਇਹੀ ਕਹਿੰਦੇ ਸੁਣਦੇ ਮਿਲ ਜਾਣਗੇ ਕਿ ਚਾਹ ਵਿਚ ਅਦਰਕ ਪਾ ਦਿਉ। ਕੀ ਕਦੇ ਤੁਸੀਂ ਸੋਚਿਆ ਹੈ ਕਿ ਹਰ ਵਾਰ ਅਦਰਕ ਵਾਲੀ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ?

ਤੇਜ਼ਾਬੀ ਮਾਦਾ : ਅਦਰਕ ਦੀ ਵਰਤੋਂ ਜੇ ਸਹੀ ਮਾਤਰਾ ਵਿਚ ਕੀਤੀ ਜਾਵੇ ਤਾਂ ਇਹ ਫ਼ਾਇਦੇਮੰਦ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਐਸੀਡਿਟੀ ਹੋ ਜਾਂਦੀ ਹੈ ਅਤੇ ਸਰੀਰ ਵਿਚ ਤੇਜ਼ਾਬ ਬਣਨ ਲਗਦਾ ਹੈ।

ਬਲੱਡ ਪ੍ਰੈਸ਼ਰ : ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਉਚਿਤ ਮਾਤਰਾ ਵਿਚ ਅਦਰਕ ਖਾਣਾ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਨ੍ਹਾਂ ਲਈ ਜ਼ਿਆਦਾ ਮਾਤਰਾ ਵਿਚ ਖਾਧਾ ਗਿਆ ਅਦਰਕ ਨੁਕਸਾਨਦੇਹ ਹੋ ਸਕਦਾ ਹੈ, ਕਿਉਂਕਿ ਅਦਰਕ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਗੁਣ ਹੁੰਦੇ ਹਨ। ਅਜਿਹੇ ਵਿਚ ਘੱਟ ਬੀਪੀ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਸਕਦਾ ਹੈ।

ਸੀਨੇ ਵਿਚ ਜਲਣ : ਚਾਹ ਵਿਚ ਥੋੜ੍ਹਾ ਜਿਹਾ ਅਦਰਕ ਪਾ ਕੇ ਪੀਣ ਨਾਲ ਚਾਹ ਦਾ ਸਵਾਦ ਵਧਦਾ ਹੈ ਅਤੇ ਹਾਜ਼ਮਾ ਵੀ ਦਰੁਸਤ ਰਹਿੰਦਾ ਹੈ। ਕੱੁਝ ਲੋਕ ਚਾਹ ਵਿਚ ਹਰ ਵਾਰ ਜ਼ਰੂਰਤ ਤੋਂ ਜ਼ਿਆਦਾ ਅਦਰਕ ਪਾ ਕੇ ਪੀਂਦੇ ਹਨ ਜਿਸ ਨਾਲ ਸੀਨੇ ਵਿਚ ਜਲਣ ਹੋਣ ਲਗਦੀ ਹੈ। ਕਈ ਵਾਰ ਹਾਜ਼ਮਾ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਗਰਭਵਤੀ ਮਹਿਲਾਵਾਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣੀ ਹਾਨੀਕਾਰਕ ਹੋ ਸਕਦੀ ਹੈ। ਅਦਰਕ ਦੇ ਜ਼ਿਆਦਾ ਸੇਵਨ ਨਾਲ ਗਰਭਵਤੀ ਮਹਿਲਾਵਾਂ ਨੂੰ ਪੇਟ ਦਰਦ ਵੀ ਹੋ ਸਕਦਾ ਹੈ। ਇਕ ਕੱਪ ਚਾਹ ਵਿਚ ਵੱਧ ਤੋਂ ਵੱਧ ਇਕ ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ ਹੈ। ਇਸ ਨੂੰ ਕੱਦੂਕਸ ਕਰ ਕੇ ਚਮਚ ਨਾਲ ਨਾਪ ਸਕਦੇ ਹੋ। ਗਰਭਵਤੀ ਮਹਿਲਾਵਾਂ ਨੂੰ ਦਿਨ ਵਿਚ 2.5 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਾਜ਼ਮਾ ਖ਼ਰਾਬ ਰਹਿੰਦਾ ਹੈ ਤਾਂ 1.2 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ।

ਸ਼ੂਗਰ ਰੋਗ : ਅਦਰਕ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ, ਖ਼ਾਸਕਰ ਜਿਨ੍ਹਾਂ ਦੀ ਸ਼ੂਗਰ ਘੱਟ ਰਹਿੰਦੀ ਹੈ, ਉਨ੍ਹਾਂ ਨੂੰ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਨੀਂਦ ਵਿਚ ਪ੍ਰੇਸ਼ਾਨੀ : ਰਾਤ ਨੂੰ ਅਦਰਕ ਵਾਲੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਕੁੱਝ ਲੋਕ ਸੋਚਦੇ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀਣ ਨਾਲ ਤੁਹਾਡੀ ਨੀਂਦ ਵਿਚ ਵਿਘਨ ਪੈ ਸਕਦਾ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement