Health News: ਦਿਲ ਲਈ ਬੇਹੱਦ ਫ਼ਾਇਦੇਮੰਦ ਹਨ ਚੈਰੀ ਟਮਾਟਰ
Published : Jun 23, 2025, 9:59 am IST
Updated : Jun 23, 2025, 9:59 am IST
SHARE ARTICLE
Cherry tomatoes
Cherry tomatoes

ਇਸ ਨਾਲ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ

Health News: ਸਬਜ਼ੀ ਬਣਾਉਣ ਵੇਲੇ ਟਮਾਟਰ ਦੀ ਵਰਤੋਂ ਮੁੱਖ ਸਮੱਗਰੀ ਵਜੋਂ ਕੀਤੀ ਜਾਂਦੀ ਹੈ। ਟਮਾਟਰ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜਿਸ ਕਾਰਨ ਤੁਹਾਨੂੰ ਬੀਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਮਾਹਰਾਂ ਅਨੁਸਾਰ ਚੈਰੀ ਟਮਾਟਰ ’ਚ ਖੰਡ, ਫ਼ਾਈਬਰ, ਸੋਡੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਰੀ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਤੇ ਆਇਰਨ ਲੋੜੀਂਦੀ ਮਾਤਰਾ ’ਚ ਮਿਲ ਜਾਂਦਾ ਹੈ। ਇਸ ਨਾਲ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਤੁਹਾਡਾ ਦਿਲ ਵੀ ਠੀਕ ਰਹਿੰਦਾ ਹੈ।

ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਉਥੇ ਹੀ ਜੇਕਰ ਤੁਸੀਂ ਚੈਰੀ ਟਮਾਟਰ ਨੂੰ ਅਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਇਸ ’ਚ ਮੌਜੂਦ ਪੋਟਾਸ਼ੀਅਮ ਸਰੀਰ ’ਚ ਸੋਡੀਅਮ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਸ ਨਾਲ ਪੋਟਾਸ਼ੀਅਮ ਨਾੜੀਆਂ ਦੇ ਦਬਾਅ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਦੇ ਕੰਮ ’ਚ ਸੁਧਾਰ ਹੁੰਦਾ ਹੈ।

ਮਾਹਰਾਂ ਅਨੁਸਾਰ ਚੈਰੀ ਟਮਾਟਰ ’ਚ ਲਾਇਕੋਪੀਨ ਮਿਲ ਜਾਂਦਾ ਹੈ। ਲਾਇਕੋਪੀਨ ਇਕ ਐਂਟੀ-ਆਕਸੀਡੈਂਟ ਹੈ, ਜੋ ਦਿਲ ਦੇ ਕੰਮ ’ਚ ਸੁਧਾਰ ਕਰਦਾ ਹੈ। ਕਈ ਖੋਜਾਂ ਨੇ ਦਿਖਾਇਆ ਹੈ ਕਿ ਲਾਇਕੋਪੀਨ ਬਲੱਡ ਪ੍ਰੈਸ਼ਰ ਨੂੰ ਘਟਾਉਣ, ਐਲ. ਡੀ. ਐਲ. ਕੈਲੇਸਟਰੋਲ ਦੇ ਆਕਸੀਕਰਨ ਨੂੰ ਰੋਕਣ ਤੇ ਸੋਜ ਨੂੰ ਘਟਾਉਣ ’ਚ ਮਦਦਗਾਰ ਹੈ।
ਦਿਲ ਦੀ ਸਿਹਤ ਲਈ ਕੈਲੇਸਟਰੋਲ ਦੇ ਪੱਧਰ ਨੂੰ ਸਾਧਾਰਨ ਬਣਾਈ ਰਖਣਾ ਬਹੁਤ ਜ਼ਰੂਰੀ ਹੈ। ਚੈਰੀ ਟਮਾਟਰ ’ਚ ਫ਼ਾਈਬਰ ਹੁੰਦਾ ਹੈ ਜਿਸ ਨੂੰ ਖ਼ੁਰਾਕ ’ਚ ਸ਼ਾਮਲ ਕਰਨ ’ਤੇ ਮਾੜੇ ਕੈਲੇਸਟਰੋਲ ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਇਹ ਐਥੇਰੋਸਕੇਲੇਰੋਸਿਸ ਦੇ ਜੋਖ਼ਮ ਨੂੰ ਵਧਾਉਂਦਾ ਹੈ। ਐਥੇਰੋਸਕੇਲੇਰੋਸਿਸ ’ਚ ਕੈਲੇਸਟਰੋਲ ਨਾੜੀਆਂ ’ਚ ਜਮ੍ਹਾਂ ਹੋ ਜਾਂਦਾ ਹੈ ਤੇ ਦਿਲ ’ਤੇ ਦਬਾਅ ਪੈਦਾ ਕਰਦਾ ਹੈ।     

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement