Health News: ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ ਉਲਟੀਆਂ ਦੀ ਸਮੱਸਿਆ
Published : Jul 23, 2024, 7:19 am IST
Updated : Jul 23, 2024, 7:19 am IST
SHARE ARTICLE
Many home remedies can cure the problem of vomiting Health News
Many home remedies can cure the problem of vomiting Health News

Health News:ਉਲਟੀ ਦੀ ਸਮੱਸਿਆ ਹੋਣ ਤੇ ਅਦਰਕ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਅਦਰਕ ਵਿਚ ਮੌਜੂਦ ਐਂਟੀ-ਇੰਫਲੀਮੇਟਰੀ ਗੁਣ ਉਲਟੀ ਰੋਕਦੇ ਹਨ।

Many home remedies can cure the problem of vomiting Health News: ਉਲਟੀ ਕਦੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੀ ਹੈ। ਇਹ ਇਕ ਗੰਭੀਰ ਬੀਮਾਰੀ ਨਹੀਂ ਹੁੰਦੀ ਪਰ ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ । ਬਹੁਤ ਸਾਰੇ ਲੋਕ ਉਲਟੀ ਨੂੰ ਰੋਕਣ ਲਈ ਉਲਟੀ ਦੀ ਦਵਾਈ ਲੈਂਦੇ ਹਨ ਪਰ ਅਸੀਂ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਉਲਟੀਆਂ ਦੀ ਸਮੱਸਿਆ ਠੀਕ ਕਰ ਸਕਦੇ ਹਾਂ। ਇਨ੍ਹਾਂ ਨੁਸਖ਼ਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਉਲਟੀ ਰੋਕਣ ਲਈ ਕੁੱਝ ਘਰੇਲੂ ਨੁਸਖ਼ੇ:

ਉਲਟੀ ਆਉਣ ਦੇ ਕਾਰਨ: ਢਿੱਡ ਸਬੰਧੀ ਸਮੱਸਿਆਵਾਂ, ਖਾਣ ਵਾਲੀਆਂ ਵਸਤੂਆਂ ਤੋਂ ਐਲਰਜੀ, ਮਾਈਗ੍ਰੇਨ, ਗਰਭ ਅਵਸਥਾ, ਸਫ਼ਰ ਦੇ ਸਮੇਂ, ਢਿੱਡ ਵਿਚ ਗੈਸ ਦੀ ਸਮੱਸਿਆ, ਕਿਡਨੀ ਸਟੋਨ ਦੀ ਬੀਮਾਰੀ, ਜ਼ਿਆਦਾ ਸਮਾਂ ਭੁੱਖੇ ਰਹਿਣ ਕਾਰਨ, ਸਰਦੀ ਜ਼ੁਕਾਮ ਜਾਂ ਫਿਰ ਬੁਖ਼ਾਰ ਦੇ ਕਾਰਨ।ਉਲਟੀ ਰੋਕਣ ਦੇ ਘਰੇਲੂ ਨੁਸਖ਼ੇ: ਉਲਟੀ ਦੀ ਸਮੱਸਿਆ ਹੋਣ ਤੇ ਅਦਰਕ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਅਦਰਕ ਵਿਚ ਮੌਜੂਦ ਐਂਟੀ-ਇੰਫਲੀਮੇਟਰੀ ਗੁਣ ਉਲਟੀ ਰੋਕਦੇ ਹਨ।

ਇਸ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ ਜਾਂ ਫਿਰ ਅਦਰਕ ਦੀ ਚਾਹ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਜਿਥੇ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਦੀ ਸਮੱਸਿਆ ਹੋ ਰਹੀ ਹੈ ਤਾਂ ਪੁਦੀਨੇ ਦੇ ਪੱਤੇ ਗਰਮ ਪਾਣੀ ਵਿਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਉ। ਉਲਟੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਪੁਦੀਨੇ ਦੇ ਪੱਤੇ ਚਬਾ ਕੇ ਵੀ ਖਾ ਸਕਦੇ ਹੋ। ਇਕ ਵੱਡਾ ਚਮਚ ਸੌਂਫ ਦੇ ਬੀਜਾਂ ਦਾ ਪਾਊਡਰ ਇਕ ਕੱਪ ਗਰਮ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਉ। ਦਿਨ ਵਿਚ ਇਕ ਦੋ ਕੱਪ ਵਰਤੋਂ ਕਰੋ। ਉਲਟੀਆਂ ਦੀ ਸਮੱਸਿਆ ਘੱਟ ਹੋ ਜਾਵੇਗੀ। 

ਜ਼ੀਰਾ: ਡੇਢ ਚਮਚੇ ਜ਼ੀਰੇ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਦਿਨ ਵਿਚ ਇਕ ਤੋਂ ਦੋ ਵਾਰ ਜ਼ਰੂਰ ਕਰੋ ਉਲਟੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ ਕਿਉਂਕਿ ਜ਼ੀਰਾ ਢਿੱਡ ਅਤੇ ਪਾਚਨ ਤੰਤਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement