
ਜ਼ਿੰਦਗੀ ਹਸਦਿਆਂ ਨੂੰ ਹਸਾਉਂਦੀ ਹੈ ਤੇ ਰੋਂਦਿਆਂ ਨੂੰ ਰਵਾਉਂਦੀ ਹੈ।
ਜ਼ਿੰਦਗੀ ਹਸਦਿਆਂ ਨੂੰ ਹਸਾਉਂਦੀ ਹੈ ਤੇ ਰੋਂਦਿਆਂ ਨੂੰ ਰਵਾਉਂਦੀ ਹੈ। ਜ਼ਿੰਦਗੀ ਦਾ ਫ਼ਲਸਫ਼ਾ ਹੀ ਖ਼ੁਸ਼ੀ ਗ਼ਮੀ 'ਤੇ ਟਿਕਿਆ ਹੋਇਆ ਹੈ। ਖ਼ੁਸ਼ ਰਹਿਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਖ਼ੁਸ਼ ਰਹਿਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਬਹੁਤ ਸਾਰੀਆਂ ਲੜਕੀਆਂ ਅਜਿਹੀਆਂ ਹੁੰਦੀਆਂ ਹਨ ਜੋ ਅਪਣੀ ਹਰ ਰੋਜ਼ ਦੀ ਜ਼ਿੰਦਗੀ ਵਿਚ ਹੋਣ ਵਾਲੀਆਂ ਚੀਜ਼ਾਂ ਦੀ ਵਜ੍ਹਾ ਨਾਲ ਅਪਣੀਆਂ ਖ਼ੁਸ਼ੀਆਂ ਤੋਂ ਦੂਰ ਹੋ ਜਾਂਦੀਆਂ ਹਨ। ਕਈ ਵਾਰ ਉਹ ਇੰਨੀਆਂ ਜ਼ਿਆਦਾ ਵਿਅਸਥ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਤਕ ਨਹੀਂ ਚਲਦਾ ਕਿ ਉਹ ਅਪਣੀਆਂ ਖ਼ੁਸ਼ੀਆਂ ਤੋਂ ਦੂਰ ਹੋ ਰਹੀਆਂ ਹਨ ਪਰ ਇਹ ਗ਼ਲਤ ਹੈ। ਇਨਸਾਨ ਨੂੰ ਅਪਣੇ ਦੁੱਖ ਨੂੰ ਦੂਰ ਕਰਨ ਲਈ ਖ਼ੁਸ਼ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।Happinessਕੁੜੀਆਂ ਨੂੰ ਵੀ ਅਪਣੇ ਜੀਵਨ 'ਚ ਉਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਦੁੱਖ ਮਿਲਦਾ ਹੈ। ਖ਼ੁਸ਼ ਰਹਿਣ ਨਾਲ ਬਹੁਤ ਸਾਰੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ ਤਾਂ ਇਸ ਲਈ ਹਮੇਸ਼ਾ ਅਪਣੀਆਂ ਖ਼ੁਸ਼ੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਕੁੜੀਆਂ ਨੂੰ ਹਮੇਸ਼ਾ ਆਤਮ ਵਿਸ਼ਵਾਸ਼ ‘ਚ ਰਹਿਣਾ ਚਾਹੀਦਾ ਹੈ। ਹਮੇਸ਼ਾ ਖ਼ੁਸ਼ ਰਹਿਣ ਲਈ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ।
ਅਪਣੇ ਟੀਚੇ ਦੀ ਯੋਜਨਾ ਬਣਾਉਣਾ Happiness
ਸੱਭ ਤੋਂ ਪਹਿਲਾਂ ਅਪਣੇ ਟੀਚੇ ਨੂੰ ਧਿਆਨ ਵਿਚ ਰੱਖੋ ਅਤੇ ਨਾਲ ਹੀ ਇਹ ਵੀ ਕਿ ਤੁਸੀਂ ਅਪਣੇ ਲਈ ਕੀ ਚਾਹੁੰਦੀਆਂ ਹੋ। ਜੇਕਰ ਵਿਆਹ ਬਾਰੇ ਸੋਚਦੀਆਂ ਹੋ ਤਾਂ ਉਸ ਦੇ ਲਈ ਇਹ ਧਿਆਨ ਵਿਚ ਰੱਖੋ ਕਿ ਤੁਹਾਡੀ ਉਮਰ ਉਸ ਲਈ ਠੀਕ ਹੈ ਜਾਂ ਨਹੀਂ। Happinessਹਾਰਨਾ ਠੀਕ ਹੈ ਪਰ ਕੋਸ਼ਿਸ਼ ਨਾ ਕਰਨਾ ਗ਼ਲਤ
ਹਰ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਾਹੇ ਉਹ ਆਸਾਨ ਹੋਵੇ ਜਾਂ ਮੁਸ਼ਕਲ। ਜੇਕਰ ਤੁਸੀਂ ਕੋਸ਼ਿਸ਼ ਹੀ ਨਹੀਂ ਕਰੋਗੇ ਤਾਂ ਸ਼ਾਇਦ ਇਸ ਗੱਲ ਦਾ ਅਫ਼ਸੋਸ ਤੁਹਾਨੂੰ ਜ਼ਿੰਦਗੀ ਭਰ ਰਹੇਗਾ ਅਤੇ ਅਜਿਹੇ ਵਿਚ ਤੁਸੀਂ ਦੁਖੀ ਹੋ ਸਕਦੇ ਹੋ ਅਤੇ ਨਾਲ ਹੀ ਅਪਣੀਆਂ ਖ਼ੁਸ਼ੀਆਂ ਤੋਂ ਦੂਰ।
ਅਪਣੀ ਨੌਕਰੀ ‘ਤੇ ਧਿਆਨ ਦਿਉ Happiness
ਅਪਣੀ ਨੌਕਰੀ ਨਾਲ ਸੱਭ ਤੋਂ ਜ਼ਿਆਦਾ ਪਿਆਰ ਹੋਣਾ ਚਾਹੀਦੀ ਹੈ ਕਿਉਂਕਿ ਇਸ ਨਾਲ ਤੁਹਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਨਾਲ ਹੀ ਤੁਸੀਂ ਅਪਣੀ ਅੱਗੇ ਦੀ ਜ਼ਿੰਦਗੀ ਦੀ ਯੋਜਨਾ ਵੀ ਬਣਾ ਸਕਦੇ ਹੋ।
ਹਰ ਇਕ 'ਤੇ ਭਰੋਸਾ ਨਾ ਕਰੋ Happiness
ਇਹ ਜ਼ਰੂਰੀ ਨਹੀਂ ਹੈ ਕਿ ਜਿਸ ਨਾਲ ਵੀ ਤੁਸੀਂ ਮਿਲਦੇ ਹੋ ਉਹ ਤੁਹਾਡੇ ਲਈ ਠੀਕ ਹੈ ਤਾਂ ਅਜਿਹੇ ਵਿਚ ਤੁਹਾਨੂੰ ਹਰ ਕਿਸੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਅਪਣੇ ਪਰਵਾਰ ਦੇ ਮੈਂਬਰ ਨਾਲ ਗੱਲ ਕਰੋ
ਹਮੇਸ਼ਾ ਅਪਣੇ ਪਰਵਾਰ ਵਾਲਿਆਂ ਨਾਲ ਫ਼ੋਨ ‘ਤੇ ਗੱਲ ਕਰੋ। ਉਨ੍ਹਾਂ ਨਾਲ ਅਪਣੇ ਦਿਲ ਦੀ ਗੱਲ ਕਰੋ ਤਾਂ ਜੋ ਤੁਹਾਡਾ ਮਨ ਹਲਕਾ ਹੋ ਸਕੇ। ਇਸ ਤੋਂ ਇਲਾਵਾ ਤੁਸੀਂ ਅਪਣੀ ਖ਼ੁਸ਼ੀ ਅਤੇ ਦੁੱਖ ਦੋਨਾਂ ਨੂੰ ਅਪਣੇ ਪਰਵਾਰ ਵਾਲਿਆਂ ਨਾਲ ਸਾਂਝਾ ਕਰੋ।