Health News: ਨਕਲੀ ਜ਼ੀਰੇ ਨਾਲ ਹੋ ਸਕਦੈ ਕੈਂਸਰ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ

By : GAGANDEEP

Published : Mar 24, 2024, 6:53 am IST
Updated : Mar 24, 2024, 7:21 am IST
SHARE ARTICLE
Artificial cumin can cause cancer Health News in punjabi
Artificial cumin can cause cancer Health News in punjabi

Health News: ਨਕਲੀ ਜ਼ੀਰਾ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤਿਆਂ ਨੂੰ ਗੁੜ ਦੇ ਪਾਣੀ ਵਿਚ ਮਿਲਾਇਆ ਜਾਂਦਾ ਹੈ

Artificial cumin can cause cancer Health News in punjabi: ਕਿਸੇ ਵੀ ਸਬਜ਼ੀ ਦਾ ਤੜਕਾ ਲਗਾਉਣ ਲਈ ਜ਼ੀਰਾ ਖ਼ਾਸ ਤੌਰ ’ਤੇ ਵਰਤੋਂ ਹੁੰਦਾ ਹੈ। ਇਸ ਨਾਲ ਖਾਣੇ ਦਾ ਸਵਾਦ ਵਧਣ ਦੇ ਨਾਲ ਸਿਹਤਮੰਦ ਰਹਿਣ ਵਿਚ ਵੀ ਮਦਦ ਮਿਲਦੀ ਹੈ। ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਨਾਲ ਕੈਲੇਸਟਰੋਲ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ਵਿਚ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਪਰ ਅੱਜਕਲ ਬਾਜ਼ਾਰ ਵਿਚ ਨਕਲੀ ਜ਼ੀਰਾ ਵਿਕਣ ਲੱਗਾ ਹੈ। ਅਜਿਹੇ ਵਿਚ ਨਕਲੀ ਜ਼ੀਰੇ ਨਾਲ ਤਿਆਰ ਚੀਜ਼ਾਂ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਲੱਗਣ ਦਾ ਖ਼ਤਰਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਨਕਲੀ ਜ਼ੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਵਿਚ:

ਇਹ ਵੀ ਪੜ੍ਹੋ: Health News: ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਬੇਰ

 ਇਸ ਨੂੰ ਬਣਾਉਣ ਲਈ ਜ਼ੀਰੇ ਵਿਚ ਪੱਥਰ ਦੇ ਛੋਟੇ-ਛੋਟੇ ਦਾਣੇ ਮਿਲਾ ਦਿਤੇ ਜਾਂਦੇ ਹਨ। ਗੁੜ ਦੇ ਸੀਰੇ ਨੂੰ ਮਿਲਾਇਆ ਜਾਂਦਾ ਹੈ। ਘਰ ਦੀ ਸਾਫ਼-ਸਫ਼ਾਈ ਕਰਨ ਵਿਚ ਵਰਤੋਂ ਹੋਣ ਵਾਲੇ ਝਾੜੂ ਦੇ ਬੂਰੇ ਦੀ ਵਰਤੋਂ ਹੁੰਦੀ ਹੈ। ਨਕਲੀ ਜ਼ੀਰਾ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤਿਆਂ ਨੂੰ ਗੁੜ ਦੇ ਪਾਣੀ ਵਿਚ ਮਿਲਾਇਆ ਜਾਂਦਾ ਹੈ। ਸੁੱਕਣ ਤੋਂ ਬਾਅਦ ਇਸ ਦਾ ਰੰਗ ਇਕਦਮ ਜ਼ੀਰੇ ਦੀ ਤਰ੍ਹਾਂ ਹੋ ਜਾਂਦਾ ਹੈ। ਫਿਰ ਇਸ ਵਿਚ ਪੱਥਰ ਦਾ ਪਾਊਡਰ ਮਿਲਾ ਕੇ ਲੋਹੇ ਦੀ ਛਾਣਨੀ ਨਾਲ ਛਾਣ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਜ਼ੀਰੇ ਵਰਗਾ ਰੰਗ ਦੇਣ ਲਈ ਪਾਊਡਰ ਵੀ ਮਿਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Nijji Dairy De Panne : ਆਉ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰ ਮਾਨਵਤਾ ਦੇ ਭਲੇ ਲਈ ਖੋਲ੍ਹ ਦਈਏ  

 ਨਕਲੀ ਜ਼ੀਰੇ ਨਾਲ ਤਿਆਰ ਭੋਜਨ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਕਮਜ਼ੋਰ ਹੋਣ ਲਗਦੀ ਹੈ। ਪਾਚਨ ਤੰਤਰ ਕਮਜ਼ੋਰ ਹੋਣ ਲੱਗੇਗਾ। ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਚਮੜੀ ਦੀ ਐਲਰਜੀ ਹੋਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਲੰਮੇ ਸਮੇਂ ਤਕ ਨਕਲੀ ਜ਼ੀਰੇ ਦੀ ਵਰਤੋਂ ਕਰਨ ਨਾਲ ਕੈਂਸਰ ਵਰਗਾ ਗੰਭੀਰ ਰੋਗ ਹੋ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਦਿਸਣ ਵਿਚ ਇਕੋ ਜਿਹਾ ਹੋਣ ਦੇ ਬਾਵਜੂਦ ਵੀ ਅਸਲੀ ਜ਼ੀਰੇ ਦੀ ਆਰਾਮ ਨਾਲ ਪਛਾਣ ਕੀਤੀ ਜਾ ਸਕਦੀ ਹੈ। ਇਸ ਨੂੰ ਚੈੱਕ ਕਰਨ ਲਈ ਇਕ ਕੌਲੀ ਵਿਚ ਪਾਣੀ ਭਰ ਕੇ ਉਸ ਵਿਚ ਜ਼ੀਰਾ ਪਾਉ। ਨਕਲੀ ਜ਼ੀਰਾ ਪਾਣੀ ਵਿਚ ਜਾਂਦੇ ਹੀ ਟੁੱਟਣ ਅਤੇ ਰੰਗ ਛੱਡਣ ਲੱਗੇਗਾ।

(For more news apart from 'Artificial cumin can cause cancer Health News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement