ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Published : Aug 24, 2022, 8:17 pm IST
Updated : Aug 24, 2022, 8:17 pm IST
SHARE ARTICLE
photo
photo

ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ

 

 ਚੰਡੀਗੜ੍ਹ: ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਪੈਰਾਂ ਭਾਰ ਬੈਠਦੇ ਹਨ, ਉਨ੍ਹਾਂ ਨੂੰ ਬੇਵਕੂਫ਼ ਸਮਝਣ ਦੀ ਗ਼ਲਤੀ ਕਦੇ ਨਾ ਕਰੋ। ਸਗੋਂ ਇਸ ਤਰ੍ਹਾਂ ਬੈਠਣ ਦੇ ਕਈ ਲਾਭ ਹੁੰਦੇ ਹਨ। ਜੇ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਅੱਜ ਤੋਂ ਹੀ ਬਣਾ ਲਉ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਤਰ੍ਹਾਂ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੈਰਾਂ ਭਾਰ ਬੈਠਣ ਦੇ ਫ਼ਾਇਦੇ:

 

PHOTOPHOTO

 

ਮੋਟਾਪਾ: ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਨਹੀਂ ਹੁੰਦੇ। ਮਜ਼ਬੂਤ ਕਰੇ ਪਾਚਨ ਸ਼ਕਤੀ: ਪਿੰਡਾਂ ਦੀਆਂ ਸੱਥਾਂ ਵਿਚ ਲੋਕ ਘੰਟਿਆਂ ਤਕ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ, ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਹਾਜ਼ਮਾ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਤੋਂ ਚੰਗਾ ਹੁੰਦਾ ਹੈ।

 

PHOTOPHOTO

ਲੰਮੇ ਸਮੇਂ ਤਕ ਸਰੀਰ ਰਹੇ ਜਵਾਨ: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ ਜਿਸ ਦੀ ਵਜ੍ਹਾ ਕਰ ਕੇ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿਚ ਵੀ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ।

ਅੰਤੜੀਆਂ ਦੀ ਸਮੱਸਿਆ: ਸਾਡੀਆਂ ਅੰਤੜੀਆਂ ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਅੰਤੜੀਆਂ ’ਤੇ ਬਿਨਾਂ ਪ੍ਰੈਸ਼ਰ ਪਾਏ ਤਾਜ਼ਾ ਹੋ ਜਾਂਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਸਾਡੇ ਪੇਟ ਵਿਚ ਜੋ ਵੀ ਅਣਪਚਿਆ ਭੋਜਨ ਹੁੰਦਾ ਹੈ, ਉਹ ਹੇਠਾਂ ਅੰਤੜੀਆਂ ਵਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement