ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਤਰ੍ਹਾਂ ਦੇ ਨੁਕਸਾਨ
Published : Sep 24, 2022, 5:24 pm IST
Updated : Sep 24, 2022, 5:24 pm IST
SHARE ARTICLE
photo
photo

ਚਾਹ ’ਚ ਕੈਫ਼ੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਚੱਕਰ ਆਉਂਦੇ ਹਨ।

 

ਮੁਹਾਲੀ: ਥਕਾਵਟ ਉਤਾਰਨ ਲਈ ਲੋਕ ਦਿਨ ’ਚ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ? ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਅੱਜ ਅਸੀ ਤੁਹਾਨੂੰ ਦੱਸਾਂਗੇ ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ:

ਇਕ ਕੱਪ ਚਾਹ ’ਚ 20 ਤੋਂ 60 ਮਿਲੀਗ੍ਰਾਮ ਤਕ ਕੈਫ਼ੀਨ ਦੀ ਮਾਤਰਾ ਮਿਲਦੀ ਹੈ। ਇਸ ਲਈ ਦਿਨ ’ਚ ਤਿੰਨ ਕੱਪ ਤੋਂ ਜ਼ਿਆਦਾ ਚਾਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਖ਼ਾਲੀ ਪੇਟ ਚਾਹ ਪੀਣ ਨਾਲ ਸੀਨੇ ’ਚ ਜਲਣ, ਢਿੱਡ ’ਚ ਗੈਸ ਅਤੇ ਬਦਹਜ਼ਮੀ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝਲਣੀਆਂ ਪੈ ਸਕਦੀਆਂ ਹਨ।  ਚਾਹ ’ਚ ਕੈਫ਼ੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਚੱਕਰ ਆਉਂਦੇ ਹਨ।

ਅਜਿਹੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਸੀਂ 400-500 ਮਿਲੀਗ੍ਰਾਮ ਤੋਂ ਜ਼ਿਆਦਾ ਕੈਫ਼ੀਨ ਦੀ ਵਰਤੋਂ ਕਰ ਲੈਂਦੇ ਹੋ। ਹਾਲਾਂਕਿ ਤਣਾਅ ਨਾਲ ਜੂਝ ਰਿਹਾ ਵਿਅਕਤੀ ਜੇਕਰ ਘੱਟ ਮਾਤਰਾ ’ਚ ਚਾਹ ਦੀ ਵਰਤੋਂ ਕਰਦਾ ਹੈ ਤਾਂ ਵੀ ਉਸ ਨੂੰ ਚੱਕਰ ਆ ਸਕਦੇ ਹਨ।

ਜੇਕਰ ਤੁਸੀਂ ਦਿਨ ’ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਕਈ ਲੋਕ ਰਾਤ ਦੇ ਖਾਣੇ ਤੋਂ ਬਾਅਦ ਚਾਹ ਪੀਂਦੇ ਹਨ। ਇਸ ਨਾਲ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। 

ਜ਼ਿਆਦਾ ਚਾਹ ਪੀਣ ਦਾ ਅਸਰ ਕਿਡਨੀ ’ਤੇ ਵੀ ਪੈਂਦਾ ਹੈ। ਖ਼ਾਸ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਗਰਮ ਚਾਹ ਬਿਲਕੁਲ ਨਹੀਂ ਪੀਣੀ ਚਾਹੀਦੀ। ਇਸ ਦਾ ਪੂਰਾ ਅਸਰ ਮਰੀਜ਼ ਦੀ ਕਿਡਨੀ ’ਤੇ ਪੈਂਦਾ ਹੈ। 

ਹੱਦ ਤੋਂ ਜ਼ਿਆਦਾ ਚਾਹ ਪੀਣਾ ਇਨਸਾਨ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ ਜਿਸ ਕਾਰਨ ਚਾਹ ਨਾ ਮਿਲਣ ’ਤੇ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਇਨਸਾਨ ਚਿੜਚਿੜਾਪਣ ਵੀ ਮਹਿਸੂਸ ਕਰਨ ਲਗਦਾ ਹੈ। ਗਰਭ ਅਵਸਥਾ ਦੌਰਾਨ ਚਾਹ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਗਰਭਪਾਤ ਅਤੇ ਜਨਮ ਦੇ ਸਮੇਂ ਬੱਚੇ ਦਾ ਭਾਰ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement