
ਆਉ ਜਾਣਦੇ ਹਾਂ ਐਲੋਵੇਰਾ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਬਾਰੇ :
ਐਲੋਵੇਰਾ ਜੈਲ ਸਿਹਤ ਦੇ ਨਾਲ-ਨਾਲ ਚਮੜੀ ਦੀਆਂ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਪੇਟ ਸਬੰਧੀ ਕਈ ਬੀਮਾਰੀਆਂ, ਸਿਰਦਰਦ, ਭੁੱਖ ਨਾ ਲਗਣਾ, ਦੰਦਾਂ ਦੀ ਸਮੱਸਿਆ ਵਰਗੀਆਂ ਕਈ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਗਰਮੀ ਦੇ ਮੌਸਮ ਵਿਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ਵਿਚ ਐਲੋਵੇਰਾ ਜੈਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਵਿਟਾਮਿਨਜ਼ ਅਤੇ ਮਿਨਰਲਜ਼ ਚਮੜੀ ਨੂੰ ਨਿਖਾਰਣ ਵਿਚ ਮਦਦ ਕਰਦੇ ਹਨ।
ਆਉ ਜਾਣਦੇ ਹਾਂ ਐਲੋਵੇਰਾ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਬਾਰੇ :
ਜੇ ਤੁਹਾਡਾ ਪੇਟ ਸਾਫ਼ ਨਹੀਂ ਰਹਿੰਦਾ ਤਾਂ ਤੁਸੀਂ ਐਲੋਵੇਰਾ ਜੂਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਐਲੋਵੇਰਾ ਵਿਚ ਕਈ ਐਂਟੀ-ਬੈਕਟੀਰੀਅਲ ਅਤੇ ਐਂਟੀਔਕਸੀਡੈਂਟ ਗੁਣ ਮਿਲਦੇ ਹਨ, ਜੋ ਕਬਜ਼ ਨੂੰ ਦੂਰ ਕਰਦੇ ਹਨ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਜੂਸ ਪੀਣ ਨਾਲ ਤੁਹਾਡਾ ਪੇਟ ਸਾਫ਼ ਰਹੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਉ। ਤੁਹਾਨੂੰ ਇਸ ਰੋਗ ਤੋਂ ਫ਼ਾਇਦਾ ਮਿਲੇਗਾ। ਖਾਂਸੀ ਵਿਚ ਐਲੋਵੀਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸ ਦੇ ਪੱਤਿਆ ਨੂੰ ਭੁੰਨ ਕੇ ਰਸ ਕੱਢ ਲਵੋ ਅਤੇ ਅੱਧਾ ਚਮਚ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖਾਂਸੀ ਤੋਂ ਫ਼ਾਇਦਾ ਮਿਲਦਾ ਹੈ।
ਐਲੋਵੇਰਾ ਦੇ ਗੁੱਦੇ ਨੂੰ ਚਮੜੀ ’ਤੇ ਲਗਾਉਣ ਨਾਲ ਚਮੜੀ ਵਿਚ ਨਮੀ ਵਧਦੀ ਹੈ। ਇਸ ਤਰ੍ਹਾਂ ਚਮੜੀ ਦਾ ਲਚਕੀਲਾਪਨ ਵਧਣ ਨਾਲ ਉਹ ਹੋਰ ਖ਼ੂਬਸੂਰਤ ਲਗਦੀ ਹੈ। ਝੁਰੜੀਆਂ ਦੀ ਸਮੱਸਿਆ ਹੋਣ ’ਤੇ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਖ਼ਾਲੀ ਪੇਟ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਤੋਂ ਛੁਟਕਾਰਾ ਮਿਲੇਗਾ। ਸਹੀ ਖਾਣ-ਪੀਣ ਨਾ ਹੋਣ ਕਾਰਨ ਸਰੀਰ ਵਿਚ ਕਈ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ। ਜਿਸ ਵਜ੍ਹਾ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਅਤੇ ਚਮੜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਲੋਵੇਰਾ ਸਰੀਰ ਦੀ ਡਿਟਾਕਸੀਫ਼ਿਕੇਸ਼ਨ ਦੀ ਪ੍ਰਕਿਰਿਆ ਦੇ ਜ਼ਰੀਏ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।