ਬੇਹੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ
Published : Feb 25, 2021, 3:50 pm IST
Updated : Feb 25, 2021, 3:55 pm IST
SHARE ARTICLE
Chapati
Chapati

ਦੁੱਧ ਨਾਲ ਬੇਹੀ  ਰੋਟੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਦੂਰ

ਮੁਹਾਲੀ: ਅਕਸਰ ਘਰਾਂ ਵਿਚ ਬਾਸੀ ਰੋਟੀ ਬਚ ਜਾਂਦੀ ਹੈ ਅਤੇ ਘਰ ਦੇ ਮੈਂਬਰ ਇਸ ਨੂੰ ਖਾਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਬੇਹੀ ਰੋਟੀ ਨੂੰ ਪਸ਼ੂਆਂ ਨੂੰ ਦੇ ਦਿਤਾ ਜਾਂਦਾ ਹੈ। ਜ਼ਿਆਦਾਤਰ ਘਰਾਂ ਦਾ ਇਹੀ ਹਾਲ ਰਹਿੰਦਾ ਹੈ।

weight loss tips how much rice and chapatichapati

ਕੀ ਤੁਸੀਂ ਜਾਣਦੇ ਹੋ ਕਿ ਬੇਹੀ  ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਤੁਹਾਨੂੰ ਇਹ ਸੁਣ ਕੇ ਥੋੜ੍ਹਾ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਜ਼ਮਾਇਆ ਹੋਇਆ ਇਕ ਪੁਰਾਣਾ ਨੁਸਖ਼ਾ ਹੈ ਅਤੇ ਬਹੀ  ਰੋਟੀ ਖਾਣ ਦੇ ਹੈਰਾਨ ਕਰ ਦੇਣ ਵਾਲੇ ਫ਼ਾਇਦੇ ਹਨ।

ChapatiChapati

ਬੇਹੀ ਰੋਟੀ ਨੂੰ ਦੁੱਧ ਨਾਲ ਮਿਲਾ ਕੇ ਖਾਣ ਨਾਲ ਡਾਇਬੀਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਵਧਿਆ ਹੋਇਆ ਹੈ, ਉਨ੍ਹਾਂ ਨੂੰ ਹਰ ਸਵੇਰੇ ਦੁੱਧ ਵਿਚ ਬੇਹੀ ਰੋਟੀ ਮਿਲਾ ਕੇ ਜ਼ਰੂਰ ਖਾਣੀ ਚਾਹੀਦੀ ਹੈ। ਇਸ ਨਾਲ ਇਸ ਰੋਗ ਦੇ ਇਲਾਜ ਵਿਚ ਕਾਫ਼ੀ ਮਦਦ ਮਿਲਦੀ ਹੈ।

ChapatiChapati

ਅੱਜਕਲ ਲੋਕਾਂ ਵਿਚ ਤੇਜ਼ੀ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਹਰ ਤੀਜਾ ਆਦਮੀ ਇਸ ਸਮੱਸਿਆ ਤੋਂ ਜੂਝ ਰਿਹਾ ਹੈ, ਨਾਲ ਹੀ ਇਸ ਕਾਰਨ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ।

ਜੇਕਰ ਦੁੱਧ ਨਾਲ ਬੇਹੀ ਰੋਟੀ ਦਾ ਸੇਵਨ ਕੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਸਮੱਸਿਆ ਦੂਰ ਹੋ ਜਾਵੇਗੀ ਅਤੇ ਬਲੱਡ ਪ੍ਰੈਸ਼ਰ ਨਾਰਮਲ ਬਣਿਆ ਰਹੇਗਾ। ਕੋਈ ਕਿੰਨਾ ਵੀ ਬਾਹਰ ਦਾ ਖਾਣਾ ਕਿਉਂ ਨਾ ਖਾ ਲਵੇ ਅਤੇ ਜਦੋਂ ਤਕ ਰੋਟੀ ਨਾ ਖਾਵੇ ਢਿੱਡ ਭਰਨ ਦਾ ਅਹਿਸਾਸ ਨਹੀਂ ਹੁੰਦਾ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਮਿਲਦਾ ਹੈ। ਬਹੀ  ਰੋਟੀ ਖਾਣ ਨਾਲ ਢਿੱਡ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਐਸਿਡਿਟੀ, ਬਦਹਜ਼ਮੀ, ਗੈਸ, ਬਦਹਜ਼ਮੀ ਨਹੀਂ ਹੁੰਦੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement