ਗਰਮੀਆਂ 'ਚ ਫ਼ਾਇਦੇਮੰਦ ਹੈ ਇਲਾਇਚੀ ਦਾ ਪਾਣੀ
Published : Apr 25, 2018, 12:47 pm IST
Updated : Apr 25, 2018, 12:49 pm IST
SHARE ARTICLE
Cardamom water
Cardamom water

ਆਮਤੌਰ 'ਤੇ ਇਲਾਇਚੀ ਦੀ ਵਰਤੋਂ ਮਾਊਥ ਫ਼ਰੈਸ਼ਨਰ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਆਯੂਰਵੈਦਿਕ ਦਵਾਈਆਂ 'ਚ ਵੀ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ...

ਆਮਤੌਰ 'ਤੇ ਇਲਾਇਚੀ ਦੀ ਵਰਤੋਂ ਮਾਊਥ ਫ਼ਰੈਸ਼ਨਰ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਆਯੂਰਵੈਦਿਕ ਦਵਾਈਆਂ 'ਚ ਵੀ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਇਸ ਦਾ ਪਾਣੀ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ ਖ਼ਾਸਤੌਰ 'ਤੇ ਗਰਮੀਆਂ 'ਚ।

Cardamom waterCardamom water

ਦਰਅਸਲ ਇਲਾਇਚੀ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਲਈ ਗਰਮੀਆਂ 'ਚ ਇਸ ਦਾ ਪਾਣੀ ਸਰੀਰ ਨੂੰ ਬਹੁਤ ਫ਼ਾਇਦਾ ਦਿੰਦਾ ਹੈ। ਸੱਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਲਾਇਚੀ ਦਾ ਪਾਣੀ ਨੂੰ ਕਿਸ ਤ੍ਰਾਂ ਬਣਦਾ ਹੈ। 

Cardamom waterCardamom water

ਇਸ ਦੇ ਲਈ ਪਹਿਲਾਂ ਇਲਾਇਚੀ ਨੂੰ ਪੀਸ ਲਵੋ ਅਤੇ ਇਸ ਨੂੰ ਪਾਣੀ 'ਚ ਪਾ ਕੇ ਉਬਾਲ ਲਵੋ। ਥੋੜ੍ਹੀ ਦੇਰ ਉਬਾਲਣ ਤੋਂ  ਬਾਅਦ ਇਸ ਨੂੰ ਪੁਣ ਲਵੋ। ਇਸ ਨੂੰ ਬਹੁਤ ਜ਼ਿਆਦਾ ਨਹੀਂ ਉਬਾਲਣਾ ਚਾਹੀਦਾ ਹੈ। ਹੁਣ ਇਸ ਨੂੰ ਜਾਰ 'ਚ ਭਰ ਕੇ ਫ਼ਰਿਜ 'ਚ ਰੱਖ ਲਵੋ। ਹੁਣ ਇਕ ਗਲਾਸ ਪਾਣੀ 'ਚ 2 ਚੱਮਚ ਇਲਾਇਚੀ ਦਾ ਪਾਣੀ ਪਾ ਕੇ ਪੀਉ।

Cardamom Cardamom

ਚਾਹੇ ਤਾਂ ਇਸ 'ਚ ਥੋੜ੍ਹੀ ਖੰਡ ਮਿਲਾ ਸਕਦੇ ਹੋ। ਇਸ 'ਚ ਨੀਂਬੂ ਦਾ ਰਸ ਵੀ ਮਿਲਾ ਸਕਦੇ ਹੋ। ਹੁਣ ਜਾਣਦੇ ਹਾਂ ਇਸ ਪਾਣੀ ਨੂੰ ਪੀਣ ਦੇ ਫ਼ਾਇਦੇ। ਇਲਾਇਚੀ 'ਚ ਰੇਸ਼ੇ ਦੀ ਮਾਤਰਾ ਚੰਗੀ ਖ਼ਾਸੀ ਹੁੰਦੀ ਹੈ। ਇਸ ਨਾਲ ਐਸਿਡਿਟੀ, ਛਾਤੀ 'ਚ ਜਲਨ, ਕਬਜ਼ ਵਰਗੀ ਢਿੱਡ ਦੀ ਸਮੱਸਿਆ ਦੂਰ ਹੋ ਜਾਂਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement