Health News: ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ ਹੈ ਛੁਹਾਰਾ

By : GAGANDEEP

Published : Apr 25, 2024, 6:57 am IST
Updated : Apr 25, 2024, 7:13 am IST
SHARE ARTICLE
Chuhara is also beneficial for hair and skin Health News
Chuhara is also beneficial for hair and skin Health News

Health News: ਛੁਹਾਰੇ ਦਾ ਫ਼ੇਸ ਪੈਕ ਗਰਮੀਆਂ ਵਿਚ ਚਮੜੀ ਨੂੰ ਹਾਈਡਰੇਟ ਰੱਖ ਕੇ ਮੁਹਾਸੇ ਅਤੇ ਝੁਰੜੀਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ

Chuhara is also beneficial for hair and skin Health News: ਗਰਮੀਆਂ ਵਿਚ ਛੁਹਾਰਾ ਸਰੀਰ ਨੂੰ ਠੰਢਾ ਰੱਖਣ ਦਾ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਗਰਮੀਆਂ ਵਿਚ ਛੁਹਾਰੇ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਛੁਹਾਰਾ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਛੁਹਾਰੇ ਨੂੰ ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਫ਼ੋਲਿਕ ਐਸਿਡ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ਵਿਚ ਛੁਹਾਰੇ ਦੀ ਵਰਤੋਂ ਗਰਮੀਆਂ ਵਿਚ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੀ ਹੈ। ਆਉ ਤੁਹਾਨੂੰ ਦਸਦੇ ਹਾਂ ਗਰਮੀਆਂ ਵਿਚ ਚਮੜੀ ਦੀ ਦੇਖਭਾਲ ਅਤੇ ਵਾਲਾਂ ਦੀ ਦੇਖਭਾਲ ਵਿਚ ਛੁਹਾਰੇ ਦੀ ਵਰਤੋਂ ਅਤੇ ਇਸ ਦੇ ਕੁੱਝ ਫ਼ਾਇਦਿਆਂ ਬਾਰੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਅਪ੍ਰੈਲ 2024)

ਛੁਹਾਰੇ ਦਾ ਫ਼ੇਸ ਪੈਕ ਗਰਮੀਆਂ ਵਿਚ ਚਮੜੀ ਨੂੰ ਹਾਈਡਰੇਟ ਰੱਖ ਕੇ ਮੁਹਾਸੇ ਅਤੇ ਝੁਰੜੀਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨੂੰ ਬਣਾਉਣ ਲਈ 7-8 ਛੁਹਾਰਿਆਂ ਨੂੰ 1 ਕੱਪ ਦੁੱਧ ਵਿਚ ਰਾਤ ਭਰ ਲਈ ਭਿਉਂ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਕਰੀਮ ਅਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਉ। ਹਫ਼ਤੇ ਵਿਚ ਦੋ ਵਾਰ ਇਸ ਫ਼ੇਸ ਪੈਕ ਨੂੰ ਅਜ਼ਮਾਉਣ ਨਾਲ ਤੁਸੀਂ ਆਸਾਨੀ ਨਾਲ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ: Chandigarh News: 'ਆਪ' ਵਲੋਂ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਪੂਰਨ ਸਮਰਥਨ, ਹੱਕ ਵਿਚ ਕਹੀਆਂ ਇਹ ਗੱਲਾਂ

ਛੁਹਾਰੇ ਦਾ ਫ਼ੇਸ ਸਕਰੱਬ ਚਮੜੀ ਦੇ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹੁੰਦਾ ਹੈ। ਛੁਹਾਰੇ ਦਾ ਫ਼ੇਸ ਸਕਰੱਬ ਬਣਾਉਣ ਲਈ 4-5 ਛੁਹਾਰਿਆਂ ਨੂੰ 1 ਕੱਪ ਦੁੱਧ ’ਚ ਰਾਤ ਨੂੰ ਭਿਉ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਸ਼ਹਿਦ ਅਤੇ 1 ਚਮਚ ਸੂਜੀ ਮਿਲਾ ਕੇ ਚਿਹਰੇ ’ਤੇ 1 ਮਿੰਟ ਲਈ ਰਗੜੋ। 15 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਛੁਹਾਰਿਆਂ ਦਾ ਪਾਣੀ ਵਾਲਾਂ ਦੇ ਵਾਧੇ ਨੂੰ ਵਧਾਉਣ, ਖ਼ੁਸ਼ਕੀ ਨੂੰ ਦੂਰ ਕਰਨ ਅਤੇ ਵਾਲਾਂ ਦੇ ਝੜਨ ਨੂੰ ਘੱਟ ਕਰਨ ਵਿਚ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨੂੰ ਤਿਆਰ ਕਰਨ ਲਈ 10-15 ਛੁਹਾਰਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਉ। ਹੁਣ ਇਸ ਪਾਣੀ ਨੂੰ ਰਾਤ ਭਰ ਠੰਢਾ ਹੋਣ ਲਈ ਰੱਖ ਦਿਉ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਉ। ਵਧੀਆ ਨਤੀਜਿਆਂ ਲਈ, ਛੁਹਾਰਿਆਂ ਦੇ ਪਾਣੀ ਨਾਲ ਵਾਲ ਧੋਣ ਤੋਂ ਬਾਅਦ 1-2 ਦਿਨਾਂ ਲਈ ਅਪਣੇ ਵਾਲਾਂ ’ਤੇ ਕੋਈ ਵੀ ਹੇਅਰ ਪ੍ਰੋਡਕਟ ਨਾ ਲਗਾਉ।

(For more Punjabi news apart from Chuhara is also beneficial for hair and skin Health News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement