Health News: ਆਂਡੇ ਨਾਲ ਖਾਉ ਇਹ ਚੀਜ਼ਾਂ, ਘਟੇਗਾ ਭਾਰ
Published : Apr 25, 2025, 8:13 am IST
Updated : Apr 25, 2025, 8:13 am IST
SHARE ARTICLE
Eat these things with eggs
Eat these things with eggs

ਇਸ ਦੇ ਸੇਵਨ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਮਿਲਦੀ ਹੈ

 

Eat these things with eggs: ਜੇਕਰ ਤੁਸੀਂ ਵੀ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਅਪਣੀ ਡਾਈਟ ਵਿਚ ਅੰਡੇ ਨੂੰ ਸ਼ਾਮਲ ਕਰ ਸਕਦੇ ਹੋ। ਆਂਡਾ ਇਕ ਸੁਪਰਫ਼ੂਡ ਹੈ ਜਿਸ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ, ਚਰਬੀ ਅਤੇ ਓਮੇਗਾ-3 ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਮਿਲਦੀ ਹੈ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਸ ਨੂੰ ਉਬਾਲ ਕੇ, ਆਮਲੇਟ ਬਣਾ ਕੇ, ਭੁਰਜੀ ਜਾਂ ਫਿਰ ਅੰਡੇ ਦੀ ਕੜ੍ਹੀ ਬਣਾ ਕੇ ਖਾ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ ਅਤੇ ਤੁਹਾਡਾ ਢਿੱਡ ਲੰਬੇ ਸਮੇਂ ਤਕ ਭਰਿਆ ਰਹੇਗਾ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋ ਜਾਵੇਗਾ।

ਤੁਸੀਂ ਆਮਲੇਟ ਵਿਚ ਸ਼ਿਮਲਾ ਮਿਰਚ ਪਾ ਕੇ ਵੀ ਖਾ ਸਕਦੇ ਹੋ। ਇਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲੇਗੀ। ਸ਼ਿਮਲਾ ਮਿਰਚ ਵਿਚ ਮਿਲਣ ਵਾਲੇ ਪੋਸ਼ਕ ਤੱਤ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਸ਼ਿਮਲਾ ਮਿਰਚ ਭੋਜਨ ਦਾ ਸੁਆਦ ਵੀ ਵਧਾਉਂਦੀ ਹੈ। ਇਸ ਤੋਂ ਇਲਾਵਾ ਇਹ ਤੁਹਾਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰੇਗੀ। 

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਲਾਲ ਮਿਰਚਾਂ ਪਾ ਕੇ ਅੰਡੇ ਖਾਂਦੇ ਹੋਣਗੇ। ਜੇਕਰ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਲਾਲ ਮਿਰਚ ਦੀ ਥਾਂ ਅੰਡੇ ’ਤੇ ਕਾਲੀ ਮਿਰਚ ਪਾ ਕੇ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਉ। ਇਸ ਨਾਲ ਸੁਆਦ ਵਧੇਗਾ ਅਤੇ ਭਾਰ ਵੀ ਘੱਟ ਹੋਵੇਗਾ। ਕਾਲੀ ਮਿਰਚ ਵਿਚ ਪਾਈਪਰੀਨ ਨਾਂ ਦਾ ਪੌਸ਼ਟਿਕ ਤੱਤ ਮਿਲ ਜਾਂਦਾ ਹੈ, ਜੋ ਭਾਰ ਘਟਾਉਣ ਵਿਚ ਫ਼ਾਇਦੇਮੰਦ ਹੁੰਦਾ ਹੈ। 


 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement