
ਘਰੇਲੂ ਨੁਸਖੇ
1. ਰਸੋਈ ਦੀ ਸ਼ੈਲਫ਼ ਲੂਣ ਵਾਲੇ ਪਾਣੀ ਨਾਲ ਪੂੰਝੋ ਤਾਂ ਮੱਖੀਆਂ ਨਹੀਂ ਆਉਂਦੀਆਂ।
2. ਪਰੌਂਠਾ ਵੇਲਣ ਸਮੇਂ ਤਹਿ ਤੇ ਘੀ ਲਗਾਉ, ਉੱਤੋਂ ਸੁੱਕਾ ਆਟਾ ਵੀ ਛਿੜਕੋ ਤਾਂ ਪਰੌਂਠੇ ਦੀਆਂ ਤਹਿਆਂ ਅਲੱਗ ਅਲੱਗ ਰਹਿਣਗੀਆਂ।
3. ਜਿਸ ਕਮਰੇ ਵਿਚ ਤਾਜ਼ਾ ਰੰਗ ਕੀਤਾ ਹੈ ਅਤੇ ਰੰਗ ਦੀ ਬਦਬੂ ਆਉਂਦੀ ਹੈ, ਪਿਆਜ਼ ਕੱਟ ਕੇ ਥੋੜਾ ਥੋੜਾ ਕਮਰੇ ਦੇ ਕੋਨਿਆਂ ਵਿਚ ਰੱਖਣ ਨਾਲ ਬਦਬੂ ਖ਼ਤਮ ਹੋ ਜਾਂਦੀ ਹੈ।
Onion in room
4. ਰੰਗ ਦੇ ਤਾਜ਼ੇ ਦਾਗ਼ ਨੂੰ ਦੂਰ ਕਰਨ ਲਈ ਰੂੰ ਨਾਲ ਤਾਰਪੀਨ ਦਾ ਤੇਲ ਲਾ ਕੇ ਦਾਗ਼ ਉਤੇ ਫੇਰੋ। ਦਾਗ਼ ਉਤਰ ਜਾਵੇਗਾ।
5. ਜੇ ਦੁੱਧ ਸੜ ਜਾਵੇ ਤਾਂ ਉਸ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ। ਦੁੱਧ ਵਿਚ ਥੋੜ੍ਹਾ ਜਿਹਾ ਨਮਕ ਪਾਉਣ ਨਾਲ ਸਵਾਦ ਠੀਕ ਹੋ ਜਾਂਦਾ ਹੈ।
6. ਮੂੰਹ ਵੇਖਣ ਵਾਲੇ ਸ਼ੀਸ਼ੇ ਦੇ ਦਾਗ਼ ਸਾਫ਼ ਕਰਨ ਲਈ ਸਿਰਕੇ ਵਾਲੇ ਪਾਣੀ ਵਿਚ ਕਾਗ਼ਜ਼ ਭਿਉਂ ਕੇ ਰਗੜੋ। ਫਿਰ ਸੁੱਕਾ ਕਪੜਾ ਫੇਰੋ।
7. ਹਿੰਗ ਸੁਕ ਗਈ ਹੋਵੇ ਤਾਂ ਕੁੱਝ ਹਰੀਆਂ ਮਿਰਚਾਂ 3 ਜਾਂ 4, ਹਿੰਗ ਵਾਲੇ ਡੱਬੇ ਵਿਚ ਰੱਖੋ। ਹਿੰਗ ਤਾਜ਼ੀ ਹੋ ਜਾਵੇਗੀ।
Potato
8. ਕੱਟੇ ਹੋਏ ਆਲੂ ਕਾਲੇ ਹੋ ਜਾਂਦੇ ਹਨ। ਉਨ੍ਹਾਂ ਨੂੰ ਫ਼ਟਕੜੀ ਦੇ ਘੋਲ ਵਿਚ ਰੱਖੋ। ਆਲੂ ਕਾਲੇ ਨਹੀਂ ਹੋਣਗੇ।
9. ਮੱਕੀ ਦਾ ਆਟਾ ਗੁੰਨ੍ਹਣ ਸਮੇਂ ਉਸ ਵਿਚ ਪਾਣੀ ਦੀ ਥਾਂ ਚੌਲਾਂ ਦੀ ਪਿੱਛ ਵਰਤੀ ਜਾਵੇ ਤਾਂ ਰੋਟੀ ਮਿੱਠੀ ਅਤੇ ਨਰਮ ਬਣੇਗੀ।
10. ਮੂਲੀ ਨੂੰ ਜ਼ਿਆਦਾ ਸਮੇਂ ਤਕ ਰੱਖਣ ਲਈ ਉਸ ਨੂੰ ਪੱਤਿਆਂ ਤੋਂ ਵਖਰਾ ਕਰੋ। ਕਰਨੈਲ ਸਿੰਘ, ਖੰਨਾ