ਰਾਤ ਸਮੇਂ ਚਮਕਦਾਰ ਰੌਸ਼ਨੀ ਵਿਚ ਰਹਿਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 56 ਫ਼ੀ ਸਦੀ ਵਧਦੈ : ਅਧਿਐਨ
Published : Oct 25, 2025, 6:41 am IST
Updated : Oct 25, 2025, 7:54 am IST
SHARE ARTICLE
Exposure to bright lights at night increases risk of heart attack by 56 percent
Exposure to bright lights at night increases risk of heart attack by 56 percent

ਰਾਤ ਨੂੰ ਰੌਸ਼ਨੀ ਦੇ ਸੰਪਰਕ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 47 ਫੀ ਸਦੀ ਵੱਧ...

Exposure to bright lights at night increases risk of heart attack by 56 percent:  ਇਕ ਨਵੇਂ ਅਧਿਐਨ ਮੁਤਾਬਕ ਰਾਤ ਨੂੰ ਤੇਜ਼ ਰੌਸ਼ਨੀ ਦੇ ਸੰਪਰਕ ’ਚ ਰਹਿਣ, ਜਿਸ ਵਿਚ ਫੋਨ ਨੂੰ ਵੇਖਦੇ ਰਹਿਣਾ ਵੀ ਸ਼ਾਮਲ ਹੈ, ਨਾਲ ਦਿਲ ਦੇ ਦੌਰੇ ਦਾ ਖ਼ਤਰਾ 56 ਫੀ ਸਦੀ ਵੱਧ ਹੋ ਸਕਦਾ ਹੈ। ਅਧਿਐਨ ਅਨੁਸਾਰ 40 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਾਲਗਾਂ ’ਚ ਇਹ ਦਿਲ ਦੀਆਂ ਬਿਮਾਰੀਆਂ ਦਾ ਇਕ ਮਹੱਤਵਪੂਰਨ ਖਤਰਾ ਹੋ ਸਕਦਾ ਹੈ। ਆਸਟਰੇਲੀਆ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਯੂ.ਕੇ. ਕੇ ਲਗਭਗ 89,000 ਲੋਕਾਂ ਵਲੋਂ ਉਨ੍ਹਾਂ ਦੇ ਗੁੱਟ ਉਤੇ ਪਹਿਨੇ ਸੈਂਸਰਾਂ ਰਾਹੀਂ ਇਕੱਤਰ ਕੀਤੇ ਗਏ 130 ਲੱਖ ਘੰਟਿਆਂ ਤੋਂ ਵੱਧ ਰੌਸ਼ਨੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।

ਭਾਗੀਦਾਰਾਂ ਉਤੇ ਨੌਂ ਸਾਲਾਂ ਤੋਂ ਵੱਧ ਸਮੇਂ ਲਈ ਨਜ਼ਰ ਰੱਖੀ ਗਈ। ਰਾਤ ਨੂੰ ਰੌਸ਼ਨੀ ਦੇ ਸੰਪਰਕ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 47 ਫੀ ਸਦੀ ਵੱਧ, ਕੋਰੋਨਰੀ ਆਰਟਰੀ ਬਿਮਾਰੀ ਦਾ 32 ਫ਼ੀ ਸਦੀ ਵੱਧ ਅਤੇ ਦੌਰੇ ਦਾ 28 ਫ਼ੀ ਸਦੀ ਖਤਰਾ ਵੱਧ ਹੁੰਦਾ ਹੈ। ‘ਜਰਨਲ ਆਫ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ (ਜੇ.ਏ.ਐਮ.ਏ.) ਨੈਟਵਰਕ ਓਪਨ’ ਵਿਚ ਪ੍ਰਕਾਸ਼ਤ ਅਧਿਐਨ ਵਿਚ ਲੇਖਕਾਂ ਨੇ ਲਿਖਿਆ, ‘‘40 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਵਿਕਾਸ ਲਈ ਰਾਤ ਦੀ ਰੌਸ਼ਨੀ ਦਾ ਸਾਹਮਣਾ ਇਕ ਮਹੱਤਵਪੂਰਣ ਜੋਖਮ ਕਾਰਕ ਸੀ।’’

ਵਿੰਡਰੇਡ ਨੇ ਕਿਹਾ, ‘‘ਰਾਤ ਸਮੇਂ ਖ਼ੁਦ ਨੂੰ ਵਾਰ-ਵਾਰ ਚਮਕਦਾਰ ਰੌਸ਼ਨੀ ਦੇ ਸੰਪਰਕ ਵਿਚ ਆਉਣਾ ਅਪਣੇ ਸਰੀਰ ਦੀ ਅੰਦਰੂਨੀ ਘੜੀ ਵਿਚ ਵਿਘਨ ਪਾਉਣਾ ਹੁੰਦਾ ਹੈ। ਇਸ ਨਾਲ ਤੁਹਾਨੂੰ ਖਤਰਨਾਕ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਵੇਗਾ।’’ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਔਰਤਾਂ ਅਤੇ ਨੌਜੁਆਨ ਖਾਸ ਤੌਰ ਉਤੇ ਰਾਤ ਨੂੰ ਬਹੁਤ ਤੇਜ਼ ਰੌਸ਼ਨੀ ਦਾ ਬੁਰਾ ਅਸਰ ਪੈਂਦਾ ਹੈ। 

ਖੋਜਕਰਤਾਵਾਂ ਨੇ ਸੁਝਾਅ ਦਿਤਾ ਕਿ ਰਾਤ ਨੂੰ ਰੌਸ਼ਨੀ ਤੋਂ ਪਰਹੇਜ਼ ਕਰਨਾ ਦਿਲ ਦੀਆਂ ਬਿਮਾਰੀਆਂ ਦੇ ਜੋਖਮਾਂ ਨੂੰ ਘਟਾਉਣ ਲਈ ਇਕ ਲਾਭਦਾਇਕ ਰਣਨੀਤੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਦਿਆਂ ਦੀ ਵਰਤੋਂ, ਰੌਸ਼ਨੀਆਂ ਨੂੰ ਮੱਧਮ ਕਰਨਾ ਅਤੇ ਸੌਣ ਤੋਂ ਪਹਿਲਾਂ ਸਕ੍ਰੀਨਾਂ ਤੋਂ ਪਰਹੇਜ਼ ਕਰਨਾ ਰਾਤ ਨੂੰ ਰੌਸ਼ਨੀ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਸਿਹਤ ਜੋਖਮਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰ ਸਕਦਾ ਹੈ।     (ਪੀਟੀਆਈ)
 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement