
ਇਹ ਸਰੀਰ ਦੇ ਹਰ ਹਿੱਸੇ ਦੀ ਨਾੜੀਆਂ ਨੂੰ ਪ੍ਰੋਟੀਨ ਦੀ ਸਪਲਾਈ ਵਰਗੇ ਹੋਰ ਵੀ ਕੰਮ ਕਰਦਾ ਹੈ। ਸਰੀਰ 'ਚ ਇਸ ਦੀ ਕਮੀ ਹੋਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
ਵਿਟਾਮਿਨ B12 ਸਰੀਰਕ ਚਰਬੀ ਨੂੰ ਊਰਜਾ 'ਚ ਬਦਲਨ ਦਾ ਕੰਮ ਕਰਦਾ ਹੈ। ਨਾਲ ਹੀ ਇਹ ਡੀ.ਐਨ.ਏ ਅਤੇ ਰੈਡ ਬਲਡ ਸੈਲਜ਼ ਨੂੰ ਬਣਾਉਣ ਦਾ ਕੰਮ ਕਰਦਾ ਹੈ। ਇਹ ਸਰੀਰ ਦੇ ਹਰ ਹਿੱਸੇ ਦੀ ਨਾੜੀਆਂ ਨੂੰ ਪਰੋਟੀਨ ਦੀ ਸਪਲਾਈ ਵਰਗੇ ਹੋਰ ਵੀ ਕੰਮ ਕਰਦਾ ਹੈ। ਸਰੀਰ 'ਚ ਇਸ ਦੀ ਕਮੀ ਹੋਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
Stress
ਅਮਰੀਕੀ ਸਿਹਤ ਸਟਡੀ ਮੁਤਾਬਕ 80 ਫ਼ੀ ਸਦੀ ਮਨੁੱਖਾਂ 'ਚ ਅਜਿਹੇ ਵਿਟਾਮਿਨ ਦੀ ਕਮੀ ਪਾਈ ਗਈ ਹੈ ਜੋ ਲਾਈਫ਼ ਥਰੈਟਨਿੰਗ (ਜੀਵਨ ਲਈ ਖ਼ਤਰਨਾਕ) ਹੋ ਸਕਦੀ ਹੈ। ਇਹ ਵਿਟਾਮਿਨ B 12 ਹੈ ਜਿਸ ਦੀ ਚਰਚਾ ਆਮਤੌਰ 'ਤੇ ਘੱਟ ਹੀ ਹੁੰਦੀ ਹੈ।
lazyness
ਦਿਮਾਗੀ ਪ੍ਰਣਾਲੀ ਲਈ ਜ਼ਰੂਰੀ
ਦਿਮਾਗੀ ਪ੍ਰਣਾਲੀ ਸਹੀ ਤਰੀਕੇ ਨਾਲ ਕੰਮ ਕਰੇ ਇਸ ਦੇ ਲਈ ਵਿਟਾਮਿਨ B12 ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਦੀ ਕਮੀ ਨਾਲ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਇਹ ਅੱਗੇ ਜਾ ਕੇ ਜਲਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਮਾਹਰ ਮੁਤਾਬਕ ਵਿਟਾਮਿਨ B12 ਦੀ ਕਮੀ ਦਾ ਪਤਾ ਸਾਲਾਂ ਨਹੀਂ ਚੱਲ ਪਾਉਂਦਾ ਹੈ। ਜਦੋਂ ਪਤਾ ਚੱਲਦਾ ਹੈ ਤੱਦ ਤਕ ਕਾਫ਼ੀ ਸਮਾਂ ਗੁਜ਼ਰ ਚੁਕਿਆ ਹੁੰਦਾ ਹੈ।
Res Blood Cells
ਫਿਰ ਵੀ ਅਸੀਂ ਅਜਿਹੇ ਕੁੱਝ ਸੰਕੇਤ ਦਸ ਰਹੇ ਹਾਂ ਜਿਨ੍ਹਾਂ ਨੂੰ ਪਹਿਚਾਣ ਕੇ ਸੂਚੇਤ ਹੋਇਆ ਜਾ ਸਕਦਾ ਹੈ। ਥਕਾਨ ਅਤੇ ਕਮਜ਼ੋਰੀ ਰਹਿਣਾ, ਖੂਨ ਦੀ ਕਮੀ ਹੋਣਾ, ਦਿਲ ਦੀ ਥੜਕਨ ਤੇਜ਼ ਰਹਿਣਾ, ਸਾਹ ਫੁਲਣ ਦੀ ਸਮੱਸਿਆ, ਲਗਾਤਾਰ ਕਬਜ਼ ਦੀ ਸਮੱਸਿਆ ਰਹਿਣਾ, ਤੇਜ਼ੀ ਨਾਲ ਭਾਰ ਘਟਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਸਿਰ ਦਰਦ ਰਹਿਣਾ, ਦਸਤ ਦੀ ਸਮੱਸਿਆ, ਜੋੜਾਂ 'ਚ ਦਰਦ ਰਹਿਣਾ।
loose motion
ਵਿਟਾਮਿਨ B ਦੀ ਕਮੀ ਦੂਰ ਕਰਨ ਵਾਲੇ ਭੋਜਨ
ਦੁੱਧ: ਇਕ ਗਲਾਸ ਦੁੱਧ 'ਚ 0.55 ਮਾਈਕਰੋਗਰਾਮ
ਦਹੀ: ਇਕ ਕਟੋਰੀ ਦਹੀ 'ਚ 0.75 ਮਾਈਕਰੋਗਰਾਮ
ਅੰਡਾ: ਇਕ ਅੰਡੇ 'ਚ 0.39 ਮਾਈਕਰੋਗਰਾਮ
ਚਿਕਨ: 100 ਗ੍ਰਾਮ ਚਿਕਨ 'ਚ 1.11 ਮਾਈਕਰੋਗਰਾਮ
ਮੱਛੀ: 100 ਗ੍ਰਾਮ ਮੱਛੀ 0.62 ਮਾਈਕਰੋਗਰਾਮ