
ਚੀਕੂ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਚੀਕੂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ।
ਚੀਕੂ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਚੀਕੂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਨਾਲ ਹੀ ਇਸ ਫਲ 'ਚ ਗਲੂਕੋਜ਼ ਵੀ ਹੁੰਦਾ ਹੈ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਚੀਕੂ ਖਾਣ ਦੇ ਕੁੱਝ ਅਜਿਹੇ ਹੀ ਫ਼ਾਇਦੇ ਦਸ ਰਹੇ ਹਾਂ।
- ਅੱਖਾਂ ਲਈ ਵਧੀਆ: ਚੀਕੂ 'ਚ ਵਿਟਾਮਿਨ ਏ ਹੁੰਦਾ ਹੈ, ਜੋ ਬੁਢੇਪੇ 'ਚ ਹੋਣ ਵਾਲੀਆਂ ਅੱਖਾਂ ਦੀ ਸਮੱਸਿਆ ਨੂੰ ਦੂਰ ਰਖਦਾ ਹੈ।
Chiku is good for health
- ਊਰਜਾ ਦਾ ਸਰੋਤ: ਚੀਕੂ 'ਚ ਗਲੂਕੋਜ਼ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਨੂੰ ਊਰਜਾ ਦੀ ਜਿਆਦਾ ਲੋੜ ਹੁੰਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣੇ ਚਾਹੀਦੇ ਹਨ।
- ਐਂਟੀ-ਇੰਫਲੇਮੇਟਰੀ ਏਜੰਟ: ਚੀਕੂ 'ਚ ਟੇਨਿਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਹ ਵਧੀਆ ਐਂਟੀ-ਇੰਫਲੇਮੇਟਰੀ ਏਜੰਟ ਹੈ। ਦੂਜੇ ਸ਼ਬਦਾਂ 'ਚ ਇਹ ਕਬਜ਼, ਦਸਤ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
- ਕੈਂਸਰ ਤੋਂ ਬਚਾਉਂਦਾ: ਚੀਕੂ 'ਚ ਵਿਟਾਮਿਨ ਏ, ਵਿਟਾਮਿਨ ਬੀ, ਐਂਟੀਆਕਸੀਡੈਂਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਰੋਗ ਤੋਂ ਬਚਾਉਂਦੇ ਹਨ।
Chiku is good for health
- ਹੱਡੀਆਂ ਲਈ ਗੁਣਕਾਰੀ: ਚੀਕੂ 'ਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਜਿਆਦਾ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਲਈ ਲੋੜੀਂਦੀ ਹੈ। ਇਸ ਤਰ੍ਹਾਂ ਚੀਕੂ ਹੱਡੀਆਂ ਦੇ ਵਾਧੇ ਅਤੇ ਮਜ਼ਬੂਤੀ ਦੇਣ 'ਚ ਸਹਾਈ ਹੁੰਦਾ ਹੈ।
- ਗਰਭ ਅਵਸਥਾ ਦੌਰਾਨ ਲਾਭਕਾਰੀ: ਚੀਕੂ 'ਚ ਕਾਰਬੋਹਾਈਡ੍ਰੇਟਸ ਅਤੇ ਹੋਰ ਲੋੜੀਂਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਲਾਭਕਾਰੀ ਹੁੰਦਾ ਹੈ।
- ਹੇਮੋਸਟਾਟਿਕ ਪ੍ਰੋਪਟੀਜ: ਚੀਕੂ 'ਚ ਹੇਮੋਸਟਾਟਿਕ ਪ੍ਰੋਪਟੀਜ ਦੇ ਗੁਣ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਹ ਖੂਨ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ। ਇਹ ਬਵਾਸੀਰ ਅਤੇ ਜ਼ਖਮ ਨੂੰ ਜਲਦੀ ਠੀਕ ਕਰ ਦਿੰਦਾ ਹੈ। ਕਿਸੇ ਕੀੜੇ ਦੇ ਕੱਟਣ 'ਤੇ ਚੀਕੂ ਦੇ ਬੀਜਾਂ ਨੂੰ ਪੀਸ ਕੇ ਉਸ ਜ਼ਖਮ 'ਤੇ ਲਗਾਇਆ ਜਾ ਸਕਦਾ ਹੈ।
- ਦਸਤ ਤੋਂ ਰਾਹਤ: ਚੀਕੂ 'ਚ ਐਂਟੀ ਡਾਇਰੀਅਲ ਗੁਣ ਹੁੰਦੇ ਹਨ। ਪਾਣੀ 'ਚ ਚੀਕੂ ਨੂੰ ਉਬਾਲ ਕੇ ਬਣਾਏ ਗਏ ਕਾੜ੍ਹੇ ਨੂੰ ਪੀਣ ਨਾਲ ਦਸਤ ਤੋਂ ਰਾਹਤ ਮਿਲਦੀ ਹੈ। ਇਹ ਬਵਾਸੀਰ ਅਤੇ ਪੇਚਿਸ਼ ਤੋਂ ਵੀ ਰਾਹਤ ਦਿੰਦਾ ਹੈ।
Chiku is good for health
- ਮਾਨਸਿਕ ਸਿਹਤ: ਚੀਕੂ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਕਰਦਾ ਹੈ। ਇਹ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤ ਅਤੇ ਤਣਾਅ ਨੂੰ ਘਟ ਕਰਦਾ ਹੈ। ਇਸ ਤਰ੍ਹਾਂ ਇਹ ਅਨੀਂਦਰਾ, ਚਿੰਤਾ ਅਤੇ ਅਵਸਾਦ ਤੋਂ ਪੀੜਤ ਵਿਅਕਤੀਆਂ ਲਈ ਲਾਭਕਾਰੀ ਹੁੰਦਾ ਹੈ।
- ਸਰਦੀ ਅਤੇ ਖਾਂਸੀ: ਚੀਕੂ 'ਚ ਪਾਏ ਜਾਣ ਵਾਲੇ ਤੱਤ ਖਾਂਸੀ ਅਤੇ ਬਲਗਮ ਦੂਰ ਕਰਦੇ ਹਨ।
- ਗੁਰਦੇ ਦੀ ਪਥਰੀ: ਚੀਕੂ ਦੇ ਬੀਜ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪਥਰੀ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
Chiku is good for health
- ਭਾਰ ਘਟਾਉਣ 'ਚ ਸਹਾਈ: ਚੀਕੂ ਭਾਰ ਘਟਾਉਣ 'ਚ ਮਦਦ ਕਰਦਾ ਹੈ। ਇਹ ਗੈਸਟ੍ਰਿਕ ਐਂਜਾਈਮਾਂ ਨੂੰ ਖ਼ਤਮ ਕਰ ਕੇ ਪਾਚਨ ਤੰਤਰ ਨੂੰ ਮਜ਼ਬੂਤ ਕਰ ਮੋਟਾਪੇ ਤੋਂ ਬਚਾਉਂਦਾ ਹੈ।
- ਵਾਲਾਂ ਲਈ ਗੁਣਕਾਰੀ: ਚੀਕੂ ਦੇ ਬੀਜਾਂ ਤੋਂ ਕਢਿਆ ਗਿਆ ਤੇਲ ਵਾਲਾਂ ਨੂੰ ਮੋਇਸਚਰਾਈਜ਼ ਅਤੇ ਨਰਮ ਕਰ ਕੇ ਇਨ੍ਹਾਂ ਨੂੰ ਨਵੀਂ ਚਮਕ ਦਿੰਦਾ ਹੈ। ਇਹ ਘੁੰਗਰਾਲੇ ਵਾਲਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਤੇਲ ਸਿਰ ਨੂੰ ਪੋਸ਼ਣ ਦਿੰਦਾ ਹੈ, ਜਿਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।
Chiku is good for health
- ਸਿਕਰੀ ਦੂਰ ਕਰੇ: ਚੀਕੂ ਦੇ ਬੀਜਾਂ ਦਾ ਪੇਸਟ ਬਣਾਉ ਅਤੇ ਉਸ 'ਚ ਅਰੰਡੀ ਦਾ ਤੇਲ ਮਿਲਾ ਲਉ। ਇਸ ਮਿਸ਼ਰਣ ਨੂੰ ਸਿਰ ਦੀ ਚਮੜੀ 'ਤੇ ਲਗਾਉ ਅਤੇ ਅਗਲੇ ਦਿਨ ਧੋ ਲਉ। ਇਸ ਤਰ੍ਹਾਂ ਤੁਹਾਡੇ ਵਾਲ ਚਮਕਦਾਰ ਅਤੇ ਸਿਕਰੀ ਰਹਿਤ ਹੋ ਜਾਣਗੇ।
- ਝੁਰੜੀਆਂ ਘਟ ਕਰੇ: ਚੀਕੂ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਵਧਦੀ ਉਮਰ ਦੇ ਨਿਸ਼ਾਨਾਂ ਅਤੇ ਝੁਰੜੀਆਂ ਨੂੰ ਘਟ ਕਰਦੇ ਹਨ।