
ਠੰਢ ਤੋਂ ਬਚਾਉਂਦਾ ਹੈ
ਉਂਜ ਤਾਂ ਮੌਨਸੂਨ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਅਪਣੇ ਨਾਲ ਕਈ ਬੀਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਮੀਂਹ ਵਿਚ ਭਿੱਜ ਜਾਣ 'ਤੇ ਖੰਘ-ਬੁਖ਼ਾਰ ਹੋਣ ਦਾ ਡਰ ਰਹਿੰਦਾ ਹੈ। ਉਥੇ ਹੀ ਮੱਛਰਾਂ ਦੇ ਕੱਟਣ ਅਤੇ ਗੰਦਗੀ ਨਾਲ ਡੇਂਗੂ ਅਤੇ ਮਲੇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਇਸ ਮੌਸਮ ਵਿਚ ਅਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜ਼ਰੂਰੀ ਹੈ।
File photo
ਬਸ ਇਸ ਲਈ ਤੁਹਾਨੂੰ ਥੋੜ੍ਹਾ ਜਿਹਾ ਸੁਚੇਤ ਹੋਣਾ ਪਵੇਗਾ। ਇਸ ਮੌਸਮ ਵਿਚ ਜੇਕਰ ਤੁਸੀ ਖੰਘ ਦੀ ਚਪੇਟ ਵਿਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ਼ ਦੇ ਪਾਣੀ ਦਾ ਇਸਤੇਮਾਲ ਕਰ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ਼ ਦਾ ਪਾਣੀ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਮੀਂਹ ਵਿਚ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
File photo
ਪਿਆਜ਼ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ: ਇਕ ਪਿਆਜ਼ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇਕ ਕਟੋਰੀ ਪਾਣੀ ਵਿਚ ਪਾ ਦਿਉ ਅਤੇ 6-8 ਘੰਟੇ ਤਕ ਛੱਡ ਦਿਉ। ਦਿਨ ਵਿਚ ਦੋ ਵਾਰ 2-3 ਚਮਚ ਪਾਣੀ ਪੀ ਸਕਦੇ ਹੋ। ਇਸ ਨੂੰ ਵਧੀਆ ਬਣਾਉਣ ਲਈ ਇਸ ਵਿਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।
File photo
ਪਿਆਜ਼ ਦੇ ਪਾਣੀ ਦੇ ਫ਼ਾਇਦੇ
ਠੰਢ ਤੋਂ ਬਚਾਉਂਦਾ ਹੈ।
ਵਾਇਰਲ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ।
File photo
ਬਲਗ਼ਮ ਨੂੰ ਬਾਹਰ ਕਢਦਾ ਹੈ।
ਰੋਗ ਪ੍ਰਤੀਰੋਧਕ ਸਮਰਥਾ ਵਧਾਉਂਦਾ ਹੈ।
ਸਰੀਰ ਵਿਚ ਪਾਣੀ ਦੀ ਕਮੀ ਨੂੰ ਰੋਕਦਾ ਹੈ।