ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੈ ਮੁਨੱਕਾ
Published : Sep 26, 2019, 8:44 am IST
Updated : Sep 26, 2019, 8:44 am IST
SHARE ARTICLE
munakka can cure many diseases
munakka can cure many diseases

ਆਧੁਨਿਕ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹਾਲਾਂਕਿ ਜੇ ਤੁਸੀਂ ਆਯੁਰਵੇਦ ਮੁਤਾਬਕ ਖਾਣ-ਪੀਣ ਦਾ ਧਿਆਨ ਰੱਖੋਗੇ ਤਾਂ

ਆਧੁਨਿਕ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹਾਲਾਂਕਿ ਜੇ ਤੁਸੀਂ ਆਯੁਰਵੇਦ ਮੁਤਾਬਕ ਖਾਣ-ਪੀਣ ਦਾ ਧਿਆਨ ਰੱਖੋਗੇ ਤਾਂ ਤੁਸੀਂ ਹਮੇਸ਼ਾ ਲਈ ਡਾਕਟਰਾਂ ਤੋਂ ਦੂਰੀ ਬਣਾ ਸਕਦੇ ਹੋ, ਕਿਉਂਕਿ ਆਯੁਰਵੇਦ ਦੇ ਖਾਣ-ਪੀਣ ਵਿਚ ਸ਼ੁਰੂਆਤੀ ਬਿਮਾਰੀਆਂ ਵਿਰੁਧ ਲੜਨ ਦੀ ਯੋਗਤਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਆਯੁਰਵੇਦ ਦੇ ਇਕ ਅਜਿਹੇ ਖ਼ਜ਼ਾਨੇ ਬਾਰੇ ਦਸਾਂਗੇ ਜਿਸ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਮੁਨੱਕਾ ਆਯੁਰਵੇਦ ਦਾ ਉਹ ਖ਼ਜ਼ਾਨਾ ਹੈ, ਜਿਸ ਨਾਲ ਤੁਸੀਂ ਇਕ ਚੁਟਕੀ ਵਿਚ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ।

dyhydrated or dried grapesMunakka

ਬੱਚਿਆਂ ਲਈ: ਜੇ ਤੁਸੀਂ ਅਪਣੇ ਬੱਚਿਆਂ ਨੂੰ ਬੀਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਪੰਜ ਤੋਂ ਛੇ ਮੁਨਕੇ ਖਾਣ ਲਈ ਦਿਉ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ ਅਤੇ ਉਹ ਵਾਰ-ਵਾਰ ਬੀਮਾਰ ਨਹੀਂ ਹੋਣਗੇ।

ਗਲੇ ਲਈ ਫ਼ਾਇਦੇਮੰਦ: ਗਲੇ ਦੀ ਖਰਾਸ਼ ਜਾਂ ਖ਼ੁਸ਼ਕੀ ਲਈ ਵੀ ਮੁਨੱਕਾ ਬਹੁਤ ਫ਼ਾਇਦੇਮੰਦ ਹੈ। ਮੁਨੱਕੇ ਨੂੰ ਭਿਉਂ ਕੇ ਖਾਣਾ ਲਾਭਕਾਰੀ ਹੁੰਦਾ ਹੈ। ਮੁਨੱਕੇ ਵਿਚ ਐਂਟੀ-ਬੈਕਟੀਰੀਆ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ।
ਕਬਜ਼ ਤੋਂ ਰਾਹਤ: ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਮੁਨੱਕੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਪੇਟ ਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ਵਿਚ ਵੀ ਮਦਦਗਾਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement