ਸਰੀਰ ਲਈ ਦਵਾਈ ਦਾ ਕੰਮ ਕਰਦਾ ਹੈ ‘ਨਿੰਬੂ’
Published : Sep 26, 2022, 4:11 pm IST
Updated : Sep 26, 2022, 4:11 pm IST
SHARE ARTICLE
'Lemon' acts as medicine for the body
'Lemon' acts as medicine for the body

ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫਲ ਪੈਦਾ ਕਰਦਾ ਹੈ।

ਮੁਹਾਲੀ: ਨਿੰਬੂ ਸਿਰਫ਼ ਫ਼ੱਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ਵਿਚ ਵਿਟਾਮਿਨ ਸੀ ਦੀ ਮੌਜੂਦਗੀ ਫ਼ੱਲ ਦਾ ਸਵਾਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ ਹਰ ਮੌਸਮ ਵਿਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ਵਿਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫੱਲ ਪੈਦਾ ਕਰਦਾ ਹੈ। ਪਹਿਲਾ ਫੱਲ ਜੁਲਾਈ-ਅਗੱਸਤ ਅਤੇ ਦੂਜਾ ਫ਼ਰਵਰੀ-ਮਾਰਚ ਵਿਚ ਆਉਂਦਾ ਹੈ।

ਭਾਰਤ ਵਿਚ ਬਦਹਜ਼ਮੀ ਹੋਣ ’ਤੇ ਇਸ ਦੀ ਵਰਤੋਂ ਕਰਨ ਦੀ ਪ੍ਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਨਿੰਬੂ ਦਾ ਰਸ ਇਕ ਚਮਚ ਵਿਚ ਲਉ ਅਤੇ ਇਸ ਵਿਚ ਸ਼ਹਿਦ ਮਿਲਾਉ। ਇਹ ਬਦਹਜ਼ਮੀ, ਸੀਨੇ ਵਿਚ ਜਲਣ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ।

ਮੂੰਹ ਵਿਚ ਜ਼ਰੂਰਤ ਤੋਂ ਜ਼ਿਆਦਾ ਥੁੱਕ ਆਉਣ ’ਤੇ ਵੀ ਇਸ ਦਾ ਇੰਜ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜੇ ਪੇਟ ਵਿਚ ਐਸਿਡਿਟੀ ਵਧੇਰੇ ਹੁੰਦੀ ਹੈ, ਅਜਿਹੇ ਵਿਚ ਇਕ ਚਮਚ ਸ਼ਹਿਦ ਵਿਚ ਚੁਟਕੀ ਸੋਡੀਅਮ ਕਾਰਬੋਨੇਟ ਮਿਲਾ ਕੇ ਪੀਣ ਨਾਲ ਐਸਿਡਿਟੀ ਦੂਰ ਹੁੰਦੀ ਹੈ।

ਇਸ ਲਈ ਨਿੰਬੂ ਦਾ ਰਸ ਪਾਣੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਇਸ ਵਿਚ ਵਿਟਾਮਿਨ ਸੀ ਹੋਣ ਕਾਰਨ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ। ਨਾਲ ਹੀ, ਬੁਖ਼ਾਰ ਅਤੇ ਕਮਜ਼ੋਰੀ ਦੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ।

ਗਰਮ ਪਾਣੀ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਬੁਖ਼ਾਰ ਅਤੇ ਖ਼ੁਸ਼ਕ ਖਾਂਸੀ ਲਈ ਕਾਰਗਰ ਹੈ। ਨਿੰਬੂ ਦੇ ਰਸ ਦੀ ਮਹੱਤਤਾ ਸਰੀਰ ਦੇ ਭਾਰ ਨੂੰ ਘਟਾਉਣ ਲਈ ਸਾਬਤ ਹੁੰਦੀ ਹੈ। ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਮਹੀਨੇ ਲਈ ਖ਼ਾਲੀ ਪੇਟ ਪੀਉ। ਤੁਹਾਡੇ ਸਰੀਰ ਦਾ ਭਾਰ ਘਟੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement