China's pneumonia scare: ਭਾਰਤ ਸਰਕਾਰ ਨੇ ਸੂਬਿਆਂ ਨੂੰ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਕਿਹਾ
Published : Nov 26, 2023, 5:37 pm IST
Updated : Nov 26, 2023, 5:37 pm IST
SHARE ARTICLE
China's pneumonia scare
China's pneumonia scare

ਕਿਹਾ, ਅਜੇ ਕਿਸੇ ਚੇਤਾਵਨੀ ਦੀ ਲੋੜ ਨਹੀਂ

China's pneumonia scare : ਉੱਤਰੀ ਚੀਨ ’ਚ ਬੱਚਿਆਂ ’ਚ ਸਾਹ ਦੀਆਂ ਬੀਮਾਰੀਆਂ ’ਚ ਵਾਧੇ ਦੀਆਂ ਤਾਜ਼ਾ ਰੀਪੋਰਟਾਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਜਨਤਕ ਸਿਹਤ ਤਿਆਰੀਆਂ ਦੀ ਤੁਰਤ ਸਮੀਖਿਆ ਕਰਨ ਦੀ ਸਲਾਹ ਦਿਤੀ ਹੈ। ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪੂਰੀ ਚੌਕਸੀ ਵਰਤਦਿਆਂ ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸ਼ੁਰੂਆਤੀ ਉਪਾਵਾਂ ਦੀ ਸਰਗਰਮੀ ਨਾਲ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। 

ਇਸ ਵਿਚ ਕਿਹਾ ਗਿਆ ਹੈ, ‘‘ਮੌਜੂਦਾ ਇਨਫਲੂਐਂਜ਼ਾ ਅਤੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਇਹ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿਸ ਨਾਲ ਸਾਹ ਦੀ ਬਿਮਾਰੀ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਭਾਰਤ ਸਰਕਾਰ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਸੰਕੇਤ ਦਿਤਾ ਹੈ ਕਿ ਕਿਸੇ ਚੇਤਾਵਨੀ ਦੀ ਲੋੜ ਨਹੀਂ ਹੈ।’’ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ’ਚ ਕੇਂਦਰੀ ਸਿਹਤ ਸਕੱਤਰ ਨੇ ਉਨ੍ਹਾਂ ਨੂੰ ਜਨਤਕ ਸਿਹਤ ਅਤੇ ਹਸਪਤਾਲਾਂ ਦੀਆਂ ਤਿਆਰੀਆਂ ਜਿਵੇਂ ਕਿ ਬਿਸਤਰਿਆਂ ਦੀ ਮੌਜੂਦਗੀ, ਇਨਫਲੂਐਂਜ਼ਾ ਲਈ ਦਵਾਈਆਂ ਅਤੇ ਟੀਕਿਆਂ, ਮੈਡੀਕਲ ਆਕਸੀਜਨ, ਐਂਟੀਬਾਇਓਟਿਕਸ, ਨਿੱਜੀ ਸੁਰੱਖਿਆ ਉਪਕਰਣਾਂ, ਟੈਸਟਿੰਗ ਕਿੱਟਾਂ, ਆਕਸੀਜਨ ਪਲਾਂਟਾਂ ਅਤੇ ਵੈਂਟੀਲੇਟਰਾਂ ਦੀ ਕਾਰਜ ਸਮਰਥਾ ਆਦਿ ਦੀ ਸਮੀਖਿਆ ਕਰਨ ਦੀ ਸਲਾਹ ਦਿਤੀ ਹੈ।

ਸੂਬਿਆਂ ਦੇ ਅਧਿਕਾਰੀਆਂ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਇਸ ਸਾਲ ਦੇ ਸ਼ੁਰੂ ’ਚ ਸਾਂਝੇ ਕੀਤੇ ਗਏ ‘ਕੋਵਿਡ-19’ ਦੇ ਸੰਦਰਭ ’ਚ ਸੋਧੀ ਹੋਈ ਨਿਗਰਾਨੀ ਰਣਨੀਤੀ ’ਤੇ ਸੰਚਾਲਨ ਹਦਾਇਤਾਂ ਨੂੰ ਲਾਗੂ ਕਰਨ। ਚਿੱਠੀ ਅਨੁਸਾਰ, ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇੰਟੀਗ੍ਰੇਟਿਡ ਰੋਗ ਨਿਗਰਾਨੀ ਪ੍ਰਾਜੈਕਟ (ਆਈ.ਡੀ.ਐਸ.ਪੀ.) ਦੀਆਂ ਜ਼ਿਲ੍ਹਾ ਅਤੇ ਸੂਬਾ ਨਿਗਰਾਨੀ ਇਕਾਈਆਂ ਵਲੋਂ ਇਨਫਲੂਐਂਜ਼ਾ ਵਰਗੀ ਬਿਮਾਰੀ (ਆਈ.ਐਲ.ਆਈ.) ਅਤੇ ਗੰਭੀਰ ਤੀਬਰ ਸਾਹ ਦੀ ਬਿਮਾਰੀ (ਐਸ.ਏ.ਆਰ.ਆਈ.) ਦੇ ਰੁਝਾਨਾਂ ਦੀ ਨੇੜਿਉਂ ਨਿਗਰਾਨੀ ਕੀਤੀ ਜਾਵੇ, ਖਾਸ ਕਰ ਕੇ ਬੱਚਿਆਂ ਅਤੇ ਨਾਬਾਲਗਾਂ ’ਚ। 

ਸੂਬੇ ਦੇ ਅਧਿਕਾਰੀਆਂ ਨੂੰ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ, ਖਾਸ ਕਰ ਕੇ ਬੱਚਿਆਂ ਅਤੇ ਨਾਬਾਲਗਾਂ ਦੇ ਨੱਕ ਅਤੇ ਗਲੇ ਦੇ ਨਮੂਨੇ ਵਾਇਰਸ ਖੋਜ ਅਤੇ ਨਿਦਾਨ ਪ੍ਰਯੋਗਸ਼ਾਲਾਵਾਂ ’ਚ ਭੇਜਣ ਲਈ ਕਿਹਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਵਲੋਂ ਹਾਲ ਹੀ ’ਚ ਸਾਂਝੀ ਕੀਤੀ ਗਈ ਜਾਣਕਾਰੀ ਚੀਨ ਦੇ ਉੱਤਰੀ ਹਿੱਸਿਆਂ ’ਚ ਸਾਹ ਦੀ ਬਿਮਾਰੀ ’ਚ ਵਾਧੇ ਦਾ ਸੰਕੇਤ ਦਿੰਦੀ ਹੈ। ਇਹ ਮੁੱਖ ਤੌਰ ’ਤੇ ਇਨਫਲੂਐਂਜ਼ਾ, ਨਿਮੋਨੀਆ ਅਤੇ ਸਾਰਸ-ਕੋਵ-2 ਵਰਗੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਹੈ। ਮੰਤਰਾਲੇ ਨੇ ਕਿਹਾ ਕਿ ਡਬਲਯੂ.ਐਚ.ਓ. ਨੇ ਚੀਨੀ ਅਧਿਕਾਰੀਆਂ ਤੋਂ ਵਾਧੂ ਜਾਣਕਾਰੀ ਮੰਗੀ ਹੈ, ਪਰ ਇਹ ਮੁਲਾਂਕਣ ਕੀਤਾ ਗਿਆ ਹੈ ਕਿ ਫਿਲਹਾਲ ਚਿੰਤਾ ਦਾ ਕੋਈ ਕਾਰਨ ਨਹੀਂ ਹੈ।

 (For more news apart from China's pneumonia scare, stay tuned to Rozana Spokesman)

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

12 Oct 2024 1:19 PM

Khanna News : Duty ਤੋਂ ਘਰ ਜਾ ਰਹੇ ਮੁੰਡੇ ਦਾ ਪਹਿਲਾਂ ਖੋਹ ਲਿਆ MotarCycle ਫਿਰ ਚਲਾ 'ਤੀਆਂ ਗੋ.ਲੀ.ਆਂ

12 Oct 2024 1:10 PM

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM
Advertisement