ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਹੋ ਸਕਦੀ ਹੈ ਕਿਡਨੀ ਵਿਚ ਪੱਥਰੀ
Published : Nov 26, 2025, 6:33 am IST
Updated : Nov 26, 2025, 7:40 am IST
SHARE ARTICLE
chalk or slaked lime can cause kidney stones
chalk or slaked lime can cause kidney stones

ਸਲੇਟੀ, ਪੈਨਸਿਲ ਜਾਂ ਚਾਕ ਨੂੰ ਬਣਾਉਣ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ।

ਬੱਚੇ ਬਚਪਨ ਵਿਚ ਮਿੱਟੀ, ਪੈਨਸਿਲ, ਚਾਕ, ਸਲੇਟੀ ਆਦਿ ਖਾ ਲੈਂਦੇ ਹਨ ਪਰ ਕਈ ਵਾਰ ਵੱਡਾ ਹੋਣ ’ਤੇ ਵੀ ਇਹ ਆਦਤ ਨਹੀਂ ਜਾਂਦੀ ਹਾਲਾਂਕਿ ਪੈਨਸਿਲ ਜਾਂ ਚਾਕ ਖਾਣ ਦੀ ਇੱਛਾ ਸਰੀਰ ਵਿਚ ਖ਼ੂਨ ਦੀ ਕਮੀ ਦਾ ਸੰਕੇਤ ਵੀ ਹੋ ਸਕਦੀ ਹੈ। ਡਾਕਟਰੀ ਭਾਸ਼ਾ ਵਿਚ ਇਸ ਨੂੰ ਪੀਆਈਸੀਏ ਕਿਹਾ ਜਾਂਦਾ ਹੈ ਜਿਸ ਕਾਰਨ ਕੱਚੇ ਚੌਲ, ਬਰਫ਼ ਦੇ ਕਿਊਬ, ਪੈਨਸਿਲ, ਚਾਕ, ਸਲੇਟੀ ਖਾਣ ਦਾ ਮਨ ਕਰਦਾ ਰਹਿੰਦਾ ਹੈ।

ਸਲੇਟੀ, ਪੈਨਸਿਲ ਜਾਂ ਚਾਕ ਨੂੰ ਬਣਾਉਣ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਰੀਰ ਵਿਚ ਕੈਲਸ਼ੀਅਮ, ਆਇਰਨ ਜਾਂ ਖ਼ੂਨ ਦੀ ਕਮੀ ਹੋਣ ’ਤੇ ਇਨ੍ਹਾਂ ਚੀਜ਼ਾਂ ਦੀ ਤਲਬ ਉਠਦੀ ਹੈ। ਪਰ ਰੋਜ਼ਾਨਾ ਜਾਂ ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਕਿਡਨੀ ਵਿਚ ਪੱਥਰੀ ਹੋ ਸਕਦੀ ਹੈ। ਆਉ ਜਾਣਦੇ ਹਾਂ ਸਲੇਟੀ ਜਾਂ ਚਾਕ ਖਾਣ ਦੇ ਨੁਕਸਾਨ:
 ਪੇਟ ਖ਼ਰਾਬ ਹੋਣ ਦਾ ਡਰ
 ਕਿਡਨੀ ਵਿਚ ਪੱਥਰੀ ਬਣਨਾ
ਮੂੰਹ ਵਿਚ ਜ਼ਖ਼ਮ ਹੋਣੇ
 ਪੀਰੀਅਡ ਵਿਚ ਜ਼ਿਆਦਾ ਬਲੀਡਿੰਗ
ਭੁੱਖ ਹੌਲੀ-ਹੌਲੀ ਘੱਟ ਹੋਣੀ
ਸਰੀਰ ਵਿਚ ਕਮਜ਼ੋਰੀ ਆਉਣਾ
ਮਾਨਸਕ ਵਿਕਾਸ ਵਿਚ ਰੁਕਾਵਟ

ਕੁੱਝ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਵੀ ਇਸ ਦੀ ਤਲਬ ਉਠਦੀ ਹੈ ਪਰ ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਵਾਰ-ਵਾਰ ਸਲੇਟੀ ਖਾਣ ਨਾਲ ਭਰੂਣ ਦੇ ਵਿਕਾਸ ਵਿਚ ਵੀ ਰੁਕਾਵਟ ਪੈਂਦੀ ਹੈ। ਆਇਰਨ ਦੀਆਂ ਗੋਲੀਆਂ 4-6 ਮਹੀਨਿਆਂ ਲਈ ਦਿਨ ਵਿਚ 2 ਵਾਰ ਲਈਆਂ ਜਾਂਦੀਆਂ ਹਨ, ਪਰ 30 ਫ਼ੀ ਸਦੀ ਲੋਕ ਪੇਟ ਦੀਆਂ ਸਮੱਸਿਆਵਾਂ ਕਾਰਨ ਇਨ੍ਹਾਂ ਨੂੰ ਖਾਣ ਤੋਂ ਅਸਮਰੱਥ ਹਨ। ਅਜਿਹੇ ਵਿਚ ਆਇਰਨ ਇੰਜੈਕਸ਼ਨ ਵੀ ਲਵਾ ਸਕਦੇ ਹੋ ਪਰ ਇਸ ਨਾਲ ਸਿਰਦਰਦ ਅਤੇ ਚਮੜੀ ਦਾ ਰੰਗ ਪੀਲਾ ਪੈਣ ਜਿਹੇ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਹਾਲ ਹੀ ਵਿਚ ਇਕ ਸੁਰੱਖਿਅਤ ਨਾੜੀ ਲੋਹੇ ਦੀ ਖ਼ੁਰਾਕ ਕੀਤੀ ਗਈ ਹੈ ਜਿਸ ਦੀ ਇਕ ਖ਼ੁਰਾਕ ਲੈਣ ਨਾਲ ਹੀ ਆਇਰਨ ਦੀ ਕਮੀ ਕਾਫ਼ੀ ਹੱਦ ਤਕ ਪੂਰੀ ਕੀਤੀ ਜਾਂਦੀ ਹੈ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement