ਚਮੜੀ ਵਿਚ ਬੁਢੇਪਾ (ਝੁਰੜੀਆਂ) ਰੋਕਣ ਦੇ ਤਰੀਕੇ

By : GAGANDEEP

Published : Dec 26, 2022, 7:14 am IST
Updated : Dec 26, 2022, 8:54 am IST
SHARE ARTICLE
photo
photo

ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ

 

ਮੁਹਾਲੀ: ਅਕਸਰ ਅਸੀਂ ਅਪਣੀ ਚਮੜੀ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਚਮੜੀ ਜਵਾਨੀ ਵਿਚ ਹੀ ਬੇਜਾਨ ਹੋਣ ਲਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਚਮੜੀ ਨੂੰ ਸੱਭ ਤੋਂ ਜ਼ਿਆਦਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਸਮੇਂ ਹੀ ਏਜਿੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੇਕਰ ਧਿਆਨ ਨਾ ਦਿਤਾ ਜਾਵੇ ਤਾਂ ਇਹ ਵੱਧ ਸਕਦੀ ਹੈ। ਚਿਹਰੇ ’ਤੇ ਦਾਗ਼, ਧੱਬੇ ਜਾਂ ਝੂਰੜੀਆਂ ਹੋਣਾ ਇਹ ਬਜ਼ੁਰਗੀ ਦੇ ਚਿੰਨ੍ਹ ਹਨ, ਜਿਨ੍ਹਾਂ ਨੂੰ ਸਮੇਂ ਸਿਰ ਕਾਬੂ ਕਰਨਾ ਬੜਾ ਜ਼ਰੂਰੀ ਹੈ। ਸੱਭ ਤੋਂ ਪਹਿਲਾਂ ਅਪਣੇ ਚਮੜੀ ਸੰਭਾਲ ਨਿਤਨੇਮ ਨੂੰ ਬਦਲਣ ਦੀ ਜ਼ਰੂਰਤ ਹੈ।

ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ। 20 -30 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧਦੀ ਉਮਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ ਚਮੜੀ ਦੀ ਦੇਖਭਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅਕਸਰ ਸਾਨੂੰ ਚਮੜੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਮਾਰਕੀਟ ਤੋਂ ਹਜ਼ਾਰਾਂ ਪ੍ਰਾਡਕਟਸ ਖ਼੍ਰੀਦ ਕੇ ਲੈ ਆਉਂਦੇ ਹਾਂ ਜੋ ਜੇਬ ਉਤੇ ਬੋਝ ਪਾਉਣ ਦੇ ਨਾਲ ਨਾਲ ਚਮੜੀ ਲਈ ਵੀ ਫ਼ਾਇਦੇਮੰਦ ਨਹੀਂ ਹੁੰਦੇ।

ਅਜਿਹੀ ਕਰੀਮ ਲਉ ਜੋ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਏ ਅਤੇ ਮੌਇਸਚਰ ਪ੍ਰਦਾਨ ਕਰਨ ਦੇ ਨਾਲ ਚਮੜੀ ਨੂੰ ਵੀ ਸੁਧਾਰਨ ਦਾ ਕੰਮ ਕਰੇ।  ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਸਾਡੀ ਚਮੜੀ ਦੀਆਂ ਜ਼ਿੰਦਾ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ ਜੋ ਬੁਢਾਪੇ ਦਾ ਕਾਰਨ ਬਣਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਪਣੇ ਦਿਨ ਦੀ ਸ਼ੁਰੂਆਤ ਬੁਢਾਪਾ-ਰੋਕੂ ਤਾਕਤਵਰ ਭੋਜਣ ਜਿਸ ਵਿਚ ਪੇਪਟਿਡਸ ਅਤੇ ਪਲਾਂਟ ਸਟੈਮ ਸੈੱਲ ਹੋਣ, ਉਸ ਤੋਂ ਕਰੋ, ਕਿਉਂਕਿ ਇਸ ਵਿਚ ਬੁਢੇਪੇ ਨੂੰ ਰੋਕਣ ਦੇ ਗੁਣ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement