
Health News: ਮਾਹਰਾਂ ਦੀ ਰਾਏ ਅਨੁਸਾਰ ਬਾਸੀ ਚਾਹ ਪੀਣ ਨਾਲ ਕੈਂਸਰ ਦੇ ਵਧਣ ਦੇ ਜੋਖ਼ਮ ਸਮੇਤ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
Health News: ਚਾਹ ਨੂੰ ਵਾਰ-ਵਾਰ ਗਰਮ ਕਰ ਕੇ ਪੀਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਮਾਹਰਾਂ ਦੀ ਰਾਏ ਅਨੁਸਾਰ ਬਾਸੀ ਚਾਹ ਪੀਣ ਨਾਲ ਕੈਂਸਰ ਦੇ ਵਧਣ ਦੇ ਜੋਖ਼ਮ ਸਮੇਤ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਬਾਸੀ ਚਾਹ ਅਤੇ ਇਸ ਨੂੰ ਦੁਬਾਰਾ ਗਰਮ ਕਰਨ ਨਾਲ ਕਈ ਸਿਹਤ ਨੁਕਸਾਨ ਹੋ ਸਕਦੇ ਹਨ। ਬਾਸੀ ਚਾਹ ਵਿਚ ਕੁੱਝ ਤੱਤ ਜਿਵੇਂ ਕਿ ਟੈਨਿਨ ਅਤੇ ਕੈਫ਼ੀਨ, ਜਦੋਂ ਚਾਹ ਨੂੰ ਠੰਢਾ ਕਰ ਕੇ ਲੰਬੇ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ ਤਾਂ ਆਕਸੀਡਾਈਜ਼ਡ ਹੋ ਜਾਂਦੇ ਹਨ।
ਇਸ ਪ੍ਰਕਿਰਿਆ ਵਿਚ ਫ਼੍ਰੀ ਸੈੱਲ ਪੈਦਾ ਹੁੰਦੇ ਹਨ, ਜੋ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧਾ ਸਕਦੇ ਹਨ। ਹਾਲਾਂਕਿ ਇਹ ਕੋਈ ਸਿੱਧਾ ਕਾਰਨ ਨਹੀਂ ਪਰ ਬਾਸੀ ਚਾਹ ਨੂੰ ਵਾਰ-ਵਾਰ ਪੀਣ ਨਾਲ ਇਹ ਖ਼ਤਰਾ ਹੋ ਸਕਦਾ ਹੈ।
ਚਾਹ ਨੂੰ ਵਾਰ-ਵਾਰ ਗਰਮ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜਦੋਂ ਚਾਹ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ ਤਾਂ ਇਸ ਵਿਚ ਮੌਜੂਦ ਪੋਲੀਫੇਨੌਲ ਅਤੇ ਐਂਟੀਆਕਸੀਡੈਂਟਸ ਖ਼ਤਮ ਹੋ ਜਾਂਦੇ ਹਨ ਜਿਸ ਕਾਰਨ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਗਰਮ ਕਰਨ ਨਾਲ ਇਸ ਵਿਚ ਬੈਕਟੀਰੀਆ ਦਾ ਵਾਧਾ ਵੀ ਹੋ ਸਕਦਾ ਹੈ ਜਿਸ ਨਾਲ ਪੇਟ ਦੀਆਂ ਬੀਮਾਰੀਆਂ ਜਿਵੇਂ ਕਿ ਗੈਸਟ੍ਰਾਈਟਸ ਅਤੇ ਐਸੀਡਿਟੀ ਦੀ ਸੰਭਾਵਨਾ ਵਧ ਜਾਂਦੀ ਹੈ।
ਬਾਸੀ ਚਾਹ ਪੀਣ ਨਾਲ ਪਾਚਨ ਤੰਤਰ ਪ੍ਰਭਾਵਤ ਹੋ ਸਕਦਾ ਹੈ ਜਿਸ ਨਾਲ ਗੈਸ, ਐਸੀਡਿਟੀ ਅਤੇ ਪੇਟ ਦੀ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚਾਹ ਵਿਚ ਮੌਜੂਦ ਕੈਫ਼ੀਨ ਅਤੇ ਟੈਨਿਨ ਦੰਦਾਂ ਦੀ ਸਫੇਦਤਾ ਨੂੰ ਘੱਟ ਕਰ ਸਕਦੇ ਹਨ। ਵਾਰ-ਵਾਰ ਗਰਮ ਚਾਹ ਪੀਣ ਨਾਲ ਦੰਦਾਂ ’ਤੇ ਦਾਗ ਪੈ ਸਕਦੇ ਹਨ। ਬਾਸੀ ਚਾਹ ਪੀਣ ਨਾਲ ਸਰੀਰ ਦੀ ਇਮਿਊਨਿਟੀ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਚਾਹ ਠੰਢੀ ਹੋ ਜਾਂਦੀ ਹੈ ਤਾਂ ਇਸ ਨੂੰ ਦੁਬਾਰਾ ਗਰਮ ਕਰਨ ਦੀ ਬਜਾਏ ਤਾਜ਼ਾ ਚਾਹ ਬਣਾਉਣਾ ਬਿਹਤਰ ਹੈ।