Kerala kidney transplant: ਕੇਰਲ ਸਰਕਾਰ ਦਾ ਦਾਅਵਾ : ਭਾਰਤ ’ਚ ਪਹਿਲੀ ਵਾਰ ਜ਼ਿਲ੍ਹਾ ਹਸਪਤਾਲ ’ਚ ਹੋਇਆ ਕਿਡਨੀ ਟਰਾਂਸਪਲਾਂਟ
Published : Nov 27, 2023, 5:38 pm IST
Updated : Nov 27, 2023, 5:38 pm IST
SHARE ARTICLE
District govt hospital in Kerala
District govt hospital in Kerala

ਐਤਵਾਰ ਨੂੰ ਹੋਈ ਸਰਜਰੀ ’ਚ 50 ਸਾਲਾਂ ਦੀ ਮਾਂ ਨੇ ਅਪਣੇ 28 ਸਾਲਾਂ ਦੇ ਪੁੱਤਰ ਨੂੰ ਕਿਡਨੀ ਦਾਨ ਦਿਤੀ 

Kerala kidney transplant: ਕੇਰਲ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ’ਚ ਕਿਡਨੀ ਦਾ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ ਹੈ। ਸੂਬਾ ਸਰਕਾਰ ਮੁਤਾਬਕ ਇਹ ਭਾਰਤ ’ਚ ਅਪਣੀ ਤਰ੍ਹਾਂ ਦੀ ਪਹਿਲੀ ਪ੍ਰਾਪਤੀ ਹੈ ਜਿਸ ’ਚ ਜ਼ਿਲ੍ਹਾ ਪੱਧਰ ’ਤੇ ਇਕ ਸਰਕਾਰੀ ਹਸਪਤਾਲ ’ਚ ਅੰਗਬਦਲੀ ਸਰਜਰੀ ਕੀਤੀ ਗਈ। 

ਸੂਬੇ ਦੇ ਸਿਹਤ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਸਰਜਰੀ ਐਤਵਾਰ ਨੂੰ ਏਨਾਰਕੁਲਮ ਸਥਿਤ ਜਨਰਲ ਹਸਪਤਾਲ ’ਚ ਕੀਤੀ ਗਈ। ਇਸ ’ਚ ਕਿਹਾ ਗਿਆ ਕਿ 50 ਸਾਲਾਂ ਦੀ ਇਕ ਔਰਤ ਨੇ ਅਪਣੇ 28 ਸਾਲਾਂ ਦੇ ਪੁੱਤਰ ਨੂੰ ਕਿਡਨੀ ਦਾਨ ਕੀਤੀ ਸੀ। ਬਿਆਨ ਮੁਤਾਬਕ ਸਰਜਰੀ ਤੋਂ ਬਾਅਦ ਦੋਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। 

ਕੇਰਲ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ’ਚ ਹਾਸਲ ਕੀਤੀ ਗਈ ਪ੍ਰਾਪਤੀ ’ਤੇ ਮਾਣ ਕਰਦਿਆਂ ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਭਾਰਤ ਦੇ ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲ ’ਚ ਅੰਗ ਬਦਲੀ ਸਰਜਰੀ ਕੀਤੀ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬੇ ਦੇ ਜਨਤਕ ਸਿਹਤ ਸੰਸਥਾਨਾਂ ਨੂੰ ਹੋਰ ਆਧੁਨਿਕ ਬਣਾਉਣ ਲਈ ਪ੍ਰੇਰਣਾ ਸਾਬਤ ਹੋਵੇਗੀ। 

ਵਿਜਯਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਕੇਰਲ ਦੇ ਜਨਤਕ ਸਿਹਤ ਖੇਤਰ ਨੇ ਏਰਨਾਕੁਲਮ ਦੇ ਜਨਰਲ ਹਸਪਤਾਲ ’ਚ ਕਿਡਨੀ ਟਰਾਂਸਪਲਾਂਟ ਨਾਲ ਇਕ ਹੋਰ ਅਹਿਮ ਮੁਕਾਮ ਹਾਸਲ ਕੀਤਾ। ਇਹ ਪਹਿਲੀ ਵਾਰੀ ਹੈ ਕਿ ਜਦੋਂ ਭਾਰਤ ’ਚ ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲ ’ਚ ਅੰਗ ਬਦਲਣ ਵਾਲੀ ਸਰਜਰੀ ਕੀਤੀ ਗਈ ਹੈ। ਇਸ ਵੱਡੀ ਪ੍ਰਾਪਤੀ ਲਈ ਇਸ ਨੂੰ ਅੰਜਾਮ ਦੇਣ ਵਾਲੇ ਸਾਰੇ ਲੋਕਾਂ ਨੂੰ ਵਧਾਈ।’’

ਸਿਹਤ ਵਿਭਾਗ ਨੇ ਕਿਹਾ ਕਿ ‘ਕੇਜਰਲ ਸੂਬਾ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ’ ਨੇ ਪਿੱਛੇ ਜਿਹੇ ਜਨਰਲ ਹਸਪਤਾਲ ਨੂੰ ਰਜਿਸਟਰੇਸ਼ਨ ਅਤੇ ਸਰਟੀਫ਼ੀਕੇਸ਼ਨ ਦਿਤਾ ਹੈ। ਵਿਭਾਗ ਨੇ ਕਿਹਾ ਕਿ ਸਰਜਰੀ ਸੂਪਰ-ਸਪੈਸ਼ੈਲਿਟੀ ਬਲਾਕ ’ਚ ਹੋਈ, ਜਿੱਥੇ 50 ਲੱਖ ਰੁਪਏ ਤੋਂ ਵੱਧ ਦੀਆਂ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ।

 (For more news apart from Kerala kidney transplant, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement