
ਸਰੀਰ ਦੀ ਖ਼ੂਨ ਦੀ ਕਮੀ ਨੂੰ ਦੂਰ ਕਰਣ ਵਿਚ ਸਹਾਇਕ ਹੁੰਦੀ ਹੈ।
ਮੁਹਾਲੀ: ਸਵੀਟ ਕਾਰਨ ਜਾਂ ਮੱਕੀ ਨਾ ਕੇਵਲ ਤੰਦਰੁਸਤ ਸਰੀਰ ਲਈ ਬਲਕਿ ਮੇਟਾਬਲਾਜ਼ਿਮ ਲਈ ਜ਼ਰੂਰੀ ਕਲੋਰੀ ਪ੍ਰਦਾਨ ਕਰਦਾ ਹੈ। ਸਵੀਟ ਕਾਰਨ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
Corn
ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਫ਼ਾਈਬਰ ਅਤੇ ਐਂਟੀ ਆਕਸੀਡੇਂਟਜ਼ ਜਿਵੇਂ ਪੌਸ਼ਕ ਤੱਤ ਮੌਜੂਦ ਹੁੰਦੇ ਹਨ। ਸਵੀਟ ਕਾਰਨ ਨੂੰ ਪਕਾਉਣ ਤੋਂ ਬਾਅਦ ਇਸ ਵਿਚ 50 ਫ਼ੀ ਸਦੀ ਐਂਟੀ ਆਕਸੀਡੇਂਟਜ਼ ਦਾ ਵਾਧਾ ਹੋ ਜਾਂਦਾ ਹੈ।
sweet corn
ਸਵੀਟ ਕਾਰਨ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ12 ਆਇਰਨ ਅਤੇ ਫ਼ੋਲਿਕ ਐਸਿਡ ਦੀ ਭਰਪੂਰ ਮਾਤਰਾ ਮਿਲਦੀ ਹੈ, ਜੋ ਸਰੀਰ ਦੀ ਖ਼ੂਨ ਦੀ ਕਮੀ ਨੂੰ ਦੂਰ ਕਰਣ ਵਿਚ ਸਹਾਇਕ ਹੁੰਦੀ ਹੈ।
sweet corn
ਇਸ ਤੋਂ ਇਲਾਵਾ ਇਸ ਵਿਚ ਆਇਰਨ ਦੀ ਵੀ ਭਰਪੂਰ ਮਾਤਰਾ ਮਿਲਦੀ ਹੈ ਜੋ ਨਵੇਂ ਖ਼ੂਨ ਸੈੱਲ ਦੀ ਉਸਾਰੀ ਕਰਨ ਵਿਚ ਮਦਦ ਕਰਦੇ ਹਨ ਜਿਸ ਨਾਲ ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੁੰਦੀ। ਰੋਜ਼ਾਨਾ ਸਵੀਟ ਕਾਰਨ ਦਾ ਸੇਵਨ ਕਰਨ ਨਾਲ ਕੈਂਸਰ ਵਰਗੀ ਖ਼ਤਰਨਾਕ ਰੋਗ ਤੋਂ ਬਚਾਅ ਹੁੰਦਾ ਹੈ।