Back Pain in Children: ਜੇਕਰ ਬੱਚਿਆਂ ਨੂੰ ਹੈ ਪਿੱਠਦਰਦ ਦੀ ਸਮੱਸਿਆ ਹੈ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Feb 28, 2024, 7:22 am IST
Updated : Feb 28, 2024, 7:22 am IST
SHARE ARTICLE
Back Pain in Children
Back Pain in Children

ਜੇਕਰ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਪਿੱਠ ਦਰਦ ਦੇ ਕਾਰਨਾਂ ਅਤੇ ਲੱਛਣਾਂ ਨੂੰ ਸਮਝ ਕੇ ਬੱਚਿਆਂ ਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਸਕਦੇ ਹੋ।

Back Pain in Children: ਬਾਹਰੀ ਦੁਨੀਆਂ ਤੋਂ ਲਾਂਭੇ ਹੋ ਕੇ ਅਸੀਂ ਫ਼ੋਨ ਵਿਚ ਸਿਮਟਦੇ ਜਾ ਰਹੇ ਹਾਂ। ਇਸ ਨਾਲ ਹੀ ਕੋਰੋਨਾ ਦੌਰ ਨੇ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਹੋਰ ਵੀ ਘਟਾ ਦਿਤਾ ਹੈ ਜਿਸ ਕਾਰਨ ਜ਼ਿਆਦਾਤਰ ਬੱਚਿਆਂ ਵਿਚ ਪਿੱਠ ਦਰਦ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਪਿੱਠ ਦਰਦ ਦੇ ਕਾਰਨਾਂ ਅਤੇ ਲੱਛਣਾਂ ਨੂੰ ਸਮਝ ਕੇ ਬੱਚਿਆਂ ਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਸਕਦੇ ਹੋ।

ਦਸਣਯੋਗ ਹੈੈ ਕਿ ਬੱਚਿਆਂ ਦੀ ਰੀੜ੍ਹ ਦੀ ਹੱਡੀ ਬਹੁਤ ਨਾਜ਼ੁਕ ਹੁੰਦੀ ਹੈ। ਅਜਿਹੀ ਸਥਿਤੀ ਵਿਚ, ਪਿੱਠ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਕਈ ਘੰਟੇ ਫ਼ੋਨ, ਲੈਪਟਾਪ ਜਾਂ ਟੀਵੀ ਦੇ ਸਾਹਮਣੇ ਗ਼ਲਤ ਆਸਣ ਵਿਚ ਬੈਠਣ ਨਾਲ ਨਾ ਸਿਰਫ਼ ਪਿੱਠ ਵਿਚ, ਬਲਕਿ ਗਰਦਨ, ਮੋਢਿਆਂ ਅਤੇ ਲੱਤਾਂ ਵਿਚ ਵੀ ਦਰਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਬੈਗ ਚੁਕਣ ਕਾਰਨ ਕਈ ਵਾਰ ਪਿੱਠ ਅਤੇ ਮੋਢੇ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ।

ਕਈ ਵਾਰ ਮਾਪੇ ਬੱਚਿਆ ਦੇ ਪਿੱਠ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਸਮੱਸਿਆ ਕਈ ਹੋਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਕੁੱਝ ਲੱਛਣਾਂ ਦੀ ਮਦਦ ਨਾਲ, ਤੁਸੀਂ ਬੱਚਿਆਂ ਵਿਚ ਪਿੱਠ ਦੇ ਦਰਦ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹੋ। ਅਕਸਰ ਪਿੱਠ ਦਰਦ ਦੇ ਕਾਰਨ, ਸੋਜ, ਗਰਦਨ ਅਤੇ ਲੱਤਾਂ ਵਿਚ ਦਰਦ ਦੇ ਨਾਲ-ਨਾਲ ਬੁਖ਼ਾਰ ਅਤੇ ਇਨਫ਼ੈਕਸ਼ਨ ਵੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕਈ ਵਾਰ ਗ਼ਲਤ ਪੁਜ਼ੀਸ਼ਨ ਵਿਚ ਸੌਣ ਕਾਰਨ ਵੀ ਪਿੱਠ ਦਰਦ ਸ਼ੁਰੂ ਹੋ ਜਾਂਦਾ ਹੈ।

(For more Punjabi news apart from Home remedies for fast back pain relief in Children, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement