
Health News: ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ ’ਚ ਡਰਾਪਰ ਨਾਲ ਪਾਉ।
ਕਈ ਲੋਕਾਂ ਨੂੰ ਨੱਕ ਦੀ ਅਨਰਜੀ ਰਹਿੰਦੀ ਹੈ। ਇਸ ਵਿਚ ਲਗਾਤਾਰ ਛਿੱਕਾਂ ਆਉਣੀਆਂ ਤੇ ਨੱਕ ਵਗਣਾ ਆਮ ਗੱਲ ਹੈ। ਕਈ ਵਾਰ ਸਵੇਰੇ ਉਠਦੇ ਸਾਰ ਹੀ ਛਿੱਕਾਂ ਆਉਣ ਲਗਦੀਆਂ ਹਨ। ਇਸ ਨਾਲ ਤੁਹਾਡੀ ਸਿਹਤ ’ਤੇ ਇਸ ਤਰ੍ਹਾਂ ਫ਼ਰਕ ਪੈਂਦਾ ਹੈ ਕਿ ਤੁਹਾਡੇ ਸਿਰ ਵਿਚ ਲਗਾਤਾਰ ਦਰਦ ਰਹਿਣ ਲਗਦਾ ਹੈ। ਬਦਾਮ ਰੋਗਨ ਦੀਆਂ ਬੂੰਦਾਂ ਨੱਕ ’ਚ ਪਾਉਣ ਨਾਲ ਕਾਫ਼ੀ ਆਰਾਮ ਮਿਲਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ ’ਚ ਡਰਾਪਰ ਨਾਲ ਪਾਉ। ਇਸ ਨੂੰ ਨੱਕ ’ਚ ਪਾਉਣ ਤੋਂ ਬਾਅਦ ਤੁਸੀਂ ਸੌਂ ਜਾਉ। ਜੇ ਇਕ ਮਹੀਨੇ ਤਕ ਨਿਯਮਤ ਰੂਪ ’ਚ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ। ਬਦਾਮ ਰੋਗਨ ਦੀਆਂ ਬੂੰਦਾਂ ਤੁਹਾਡੇ ਨੱਕ ਨੂੰ ਨਰਮ ਰਖਦੀਆਂ ਹਨ ਤੇ ਐਨਰਜੀ ਤੋਂ ਰਾਹਤ ਦਿੰਦੀਆਂ ਹਨ।
ਬਦਾਮ ਰੋਗਨ ’ਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ, ਜੋ ਨੱਕ ਦੀ ਸੋਜ ਨੂੰ ਘਟਾਉਣ ’ਚ ਮਦਦ ਕਰਦੇ ਹਨ। ਜਦੋਂ ਤੁਸੀਂ ਨੱਕ ’ਚ ਬਦਾਮ ਰੋਗਨ ਦੀਆਂ ਬੂੰਦਾਂ ਪਾਉਂਦੇ ਹੋ ਤਾਂ ਇਹ ਤੁਹਾਡੀ ਨੱਕ ’ਚ ਸੋਜ ਵੀ ਘਟਾਉਂਦਾ ਹੈ। ਇਸ ਨਾਲ ਤੁਹਾਡੀ ਐਲਰਜੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਨੱਕ ਦੀ ਸੋਜ ਘਟਾਉਣ ਲਈ ਤੁਸੀਂ ਬਦਾਮ ਰੋਗਨ ਦੀ ਵਰਤੋਂ ਕਰ ਸਕਦੇ ਹੋ। ਬਦਾਮ ਰੋਗਨ ਤੁਹਾਡੀ ਬੰਦ ਨੱਕ ਨੂੰ ਸਾਫ਼ ਕਰਨ ’ਚ ਵੀ ਮਦਦ ਕਰਦਾ ਹੈ। ਬਦਾਮ ਰੋਗਨ ’ਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ, ਜੋ ਨੱਕ ਦੀ ਖੁਸ਼ਕੀ ਦੂਰ ਕਰਨ ’ਚ ਮਦਦ ਕਰਦੇ ਹਨ।
ਇਸ ਨਾਲ ਹੀ ਬਦਾਮ ਰੋਗਨ ’ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਸਾਈਨਸ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਕਈ ਵਾਰ ਨੱਕ ’ਚ ਖੁਸ਼ਕੀ ਹੋਣ ਕਾਰਨ ਵੀ ਐਨਰਜੀ ਹੋ ਜਾਂਦੀ ਹੈ। ਜਦੋਂ ਨੱਕ ’ਚ ਐਨਰਜੀ ਹੁੰਦੀ ਹੈ ਤਾਂ ਤੁਹਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਸ ਐਨਰਜੀ ਕਾਰਨ ਤੁਹਾਡੀ ਨੱਕ ਵਗਣ ਲਗਦੀ ਹੈ ਤੇ ਛਿੱਕਾਂ ਆਉਂਦੀਆਂ ਹਨ। ਰੋਜ਼ ਰਾਤ ਨੂੰ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ ’ਚ ਪਾ ਕੇ ਸੌਂ ਜਾਉ।