Health News: ਤੰਦਰੁਸਤ ਰਹਿਣ ਲਈ ਸਾਨੂੰ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਆਉ ਜਾਣਦੇ ਹਾਂ 
Published : May 28, 2024, 10:00 am IST
Updated : May 28, 2024, 10:00 am IST
SHARE ARTICLE
Chapati Recipe
Chapati Recipe

ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ,

Health News: ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਜਿਸ ਤੋਂ ਬਿਨਾਂ ਭਾਰਤੀ ਭੋਜਨ ਪੂਰਾ ਨਹੀਂ ਹੁੰਦਾ। ਇਹ ਭਾਰਤੀ ਰੋਟੀਆਂ ਕਈ ਤਰੀਕਿਆਂ ਨਾਲ ਬਣੀਆਂ ਹੁੰਦੀਆਂ ਹਨ, ਕੁੱਝ ਫੁਲਕਾ ਬਣਾਉਂਦੇ ਹਨ, ਕੁੱਝ ਰੋਟੀਆਂ ਬਣਾਉਂਦੇ ਹਨ। ਕੁਝ ਪਰੌਂਠੇ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਤਵਾ ਜਾਂ ਤੰਦੂਰੀ ਰੋਟੀ ਬਣਾਉਂਦੇ ਹਨ। ਪਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਰਹਿੰਦਾ ਹੈ ਕਿ ਸਾਨੂੰ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ। ਆਉ ਜਾਣਦੇ ਹਾਂ ਇਕ ਦਿਨ ਵਿਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ:

ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਅਪਣੇ ਡਾਈਟ ਪਲਾਨ ਮੁਤਾਬਕ 1400 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਵਿਚ ਉਹ ਸਵੇਰੇ ਦੋ ਰੋਟੀਆਂ ਅਤੇ ਸ਼ਾਮ ਨੂੰ ਦੋ ਰੋਟੀਆਂ ਖਾ ਸਕਦੀਆਂ ਹਨ। ਇਸ ਨਾਲ ਹੀ ਮਰਦਾਂ ਨੂੰ ਭਾਰ ਘਟਾਉਣ ਲਈ ਦਿਨ ਵਿਚ 1700 ਕੈਲੋਰੀਜ਼ ਦੀ ਖਪਤ ਕਰਨੀ ਪੈਂਦੀ ਹੈ, ਜਿਸ ਵਿਚ ਉਹ ਲੰਚ ਅਤੇ ਡਿਨਰ ਵਿਚ ਤਿੰਨ ਰੋਟੀਆਂ ਖਾ ਸਕਦੇ ਹਨ।

ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ, ਤਾਂ ਜੋ ਇਹ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ, ਕਿਉਂਕਿ ਰਾਤ ਨੂੰ ਰੋਟੀ ਨੂੰ ਪਚਣ ਵਿਚ ਜ਼ਿਆਦਾ ਸਮਾਂ ਲਗਦਾ ਹੈ। ਇਸੇ ਤਰ੍ਹਾਂ ਦਿਨ ਵਿਚ ਰੋਟੀ ਖਾਣ ਤੋਂ ਬਾਅਦ ਕਦੇ ਵੀ ਇਕਦਮ ਲੇਟ ਨਾ ਜਾਉ, ਘੱਟੋ-ਘੱਟ ਅੱਧੇ ਘੰਟੇ ਬਾਅਦ ਹੀ ਆਰਾਮ ਕਰੋ।

ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਗਲੂਟਨ ਫ਼੍ਰੀ ਹੁੰਦੇ ਹਨ ਅਤੇ ਇਨ੍ਹਾਂ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਇਹ ਰੋਟੀਆਂ ਚੰਗੀ ਤਰ੍ਹਾਂ ਪਚ ਵੀ ਜਾਂਦੀਆਂ ਹਨ। ਇਹ ਰੋਟੀਆਂ ਭਾਰ ਘਟਾਉਣ ਵਿਚ ਬਹੁਤ ਕਾਰਗਰ ਮੰਨੀਆਂ ਜਾਂਦੀਆਂ ਹਨ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement