ਟੈਟੂ ਬਣਵਾਉਣ ਤੋਂ ਬਾਅਦ ਇਸ ਤਰ੍ਹਾਂ ਰੱਖੋ ਚਮੜੀ ਦਾ ਧਿਆਨ
Published : Sep 28, 2022, 10:20 am IST
Updated : Sep 28, 2022, 10:20 am IST
SHARE ARTICLE
Take care of your skin after tattooing
Take care of your skin after tattooing

ਟੈਟੂ ਵਾਲੇ ਹਿੱਸੇ ਨੂੰ ਧੁੱਪ ਤੋਂ ਵੀ ਦੂਰ ਰਖਣਾ ਚਾਹੀਦਾ ਹੈ।

 

ਬਹੁਤ ਸਾਰੇ ਲੋਕ ਟੈਟੂ ਬਣਵਾਉਣਾ ਪਸੰਦ ਕਰਦੇ ਹਨ। ਅੱਜਕਲ ਇਹ ਵੀ ਫ਼ੈਸ਼ਨ ਦਾ ਹਿੱਸਾ ਬਣ ਗਿਆ ਹੈ। ਹਰ ਕੋਈ ਟੈਟੂ ਬਣਾਉਣਾ ਚਾਹੁੰਦਾ ਹੈ। ਪਰ ਇਹ ਸਿਹਤ ਦੇ ਲਿਹਾਜ ਨਾਲ ਜਾਨਲੇਵਾ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਕੀਤੀ ਗਈ ਇਕ ਛੋਟੀ ਜਿਹੀ ਲਾਪ੍ਰਵਾਹੀ ਤੁਹਾਨੂੰ ਵੱਡੀ ਮੁਸੀਬਤ ਵਿਚ ਪਾ ਸਕਦੀ ਹੈ। ਪਰ ਜੇਕਰ ਤੁਸੀਂ ਕੁੱਝ ਗੱਲਾਂ ਦਾ ਧਿਆਨ ਰਖਦੇ ਹੋ ਤਾਂ ਤੁਸੀਂ ਅਪਣੀ ਚਮੜੀ ਨੂੰ ਸੁਰੱਖਿਅਤ ਰੱਖ ਸਕਦੇ ਹੋ।ਟੈਟੂ ਬਣਵਾਉਣ ਤੋਂ ਬਾਅਦ ਚਮੜੀ ’ਤੇ ਕਿਸੇ ਵੀ ਸਾਬਣ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

ਸਾਬਣ ’ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੀ ਚਮੜੀ ਲਈ ਹਾਨੀਕਾਰਕ ਹੋ ਸਕਦੇ ਹਨ। ਪਰ ਜੇਕਰ ਤੁਸੀਂ ਫਿਰ ਵੀ ਕੋਈ ਸਾਬਣ ਵਰਤਣਾ ਚਾਹੁੰਦੇ ਹੋ ਤਾਂ ਬੇਬੀ ਸੋਪ ਲਗਾਉ। ਇਸ ਵਿਚ ਕੈਮੀਕਲ ਵੀ ਬਹੁਤ ਘੱਟ ਮਾਤਰਾ ਵਿਚ ਮਿਲ ਜਾਂਦੇ ਹਨ। ਲੋਕ ਅਕਸਰ ਨਹਾਉਣ ਤੋਂ ਬਾਅਦ ਤੌਲੀਏ ਦੀ ਵਰਤੋਂ ਕਰਦੇ ਹਨ। ਪਰ ਟੈਟੂ ਵਾਲੇ ਹਿੱਸੇ ’ਤੇ ਤੌਲੀਏ ਨੂੰ ਜ਼ਿਆਦਾ ਜ਼ੋਰ ਨਾਲ ਨਾ ਰਗੜੋ। ਇਸ ਨਾਲ ਤੁਹਾਨੂੰ ਰੈਸ਼ੇਜ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੀ ਚਮੜੀ ਖੁਰਦਰੀ ਵੀ ਹੋ ਸਕਦੀ ਹੈ।
ਕਈ ਲੋਕ ਨਹਾਉਣ ਤੋਂ ਬਾਅਦ ਟੈਟੂ ਵਾਲੀ ਥਾਂ ਨੂੰ ਸਾਫ਼ ਨਹੀਂ ਕਰਦੇ। ਪਰ ਅਜਿਹਾ ਬਿਲਕੁਲ ਨਾ ਕਰੋ।

ਇਸ ਨਾਲ ਤੁਹਾਡੀ ਚਮੜੀ ਫੁਲ ਸਕਦੀ ਹੈ ਅਤੇ ਐਲਰਜੀ ਵੀ ਹੋ ਸਕਦੀ ਹੈ। ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਹਲਕੇ ਕਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ ਤਾਂ ਜੋ ਉਸ ਥਾਂ ’ਤੇ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਰਹੇ। ਟੈਟੂ ਦੇ ਬਾਅਦ ਕਿਸੇ ਵੀ ਲੋਸ਼ਨ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅਪਣੀ ਪਸੰਦ ਦਾ ਲੋਸ਼ਨ ਲਗਾਉਣ ਨਾਲ ਤੁਹਾਡੇ ਟੈਟੂ ਵਾਲੇ ਹਿੱਸੇ ’ਤੇ ਚਮੜੀ ਇੰਫ਼ੈਕਸ਼ਨ ਹੋ ਸਕਦੀ ਹੈ। ਉਸ ਥਾਂ ’ਤੇ ਦਾਣੇ ਅਤੇ ਧੱਬੇ ਵੀ ਵਧ ਸਕਦੇ ਹਨ।

ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਧੁੱਪ ਤੋਂ ਵੀ ਦੂਰ ਰਖਣਾ ਚਾਹੀਦਾ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਦਾ ਟੈਟੂ ਵਾਲੀ ਚਮੜੀ ’ਤੇ ਗਹਿਰਾ ਅਸਰ ਪੈ ਸਕਦਾ ਹੈ। ਇਸ ਲਈ ਟੈਟੂ ਤੋਂ ਬਾਅਦ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਚਮੜੀ ਨੂੰ ਕਵਰ ਕਰ ਕੇ ਨਿਕਲੋ ਜਾਂ ਅਪਣੇ ਨਾਲ ਛਤਰੀ ਲੈ ਕੇ ਜਾਉ। ਤੁਹਾਨੂੰ ਟੈਟੂ ਵਾਲੇ ਹਿੱਸੇ ਨੂੰ ਪਾਣੀ ਤੋਂ ਵੀ ਦੂਰ ਰਖਣਾ ਚਾਹੀਦਾ ਹੈ। ਪਾਣੀ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਚਮੜੀ ਨੂੰ ਪਾਣੀ ਵਿਚ ਰੱਖਣਾ ਜ਼ਰੂਰੀ ਹੈ ਤਾਂ ਬਾਅਦ ਵਿਚ ਉਸ ਥਾਂ ਨੂੰ ਨਰਮ ਕਪੜੇ ਨਾਲ ਸਾਫ਼ ਕਰੋ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement