Health News: ਸਰੀਰ ਲਈ ਵਰਦਾਨ ਹਨ ਉਬਲੇ ਹੋਏ ਆਲੂ

By : GAGANDEEP

Published : Dec 28, 2023, 7:00 am IST
Updated : Dec 28, 2023, 8:04 am IST
SHARE ARTICLE
Boiled potatoes are boon for the body Health News in punjabi
Boiled potatoes are boon for the body Health News in punjabi

Health News: ਉਬਲੇ ਆਲੂ ਖਾਣ ਨਾਲ ਸਰੀਰ ਅੰਦਰ, ਜੋ ਸੋਜ ਹੁੰਦੀ ਹੈ, ਉਹ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ।

Boiled potatoes are boon for the body Health News in punjabi : ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਆਲੂ ਖਾਣ ਨਾਲ ਭਾਰ ਵਧਦਾ ਹੈ ਜਾਂ ਮੋਟਾਪਾ ਹੁੰਦਾ ਹੈ। ਇਸੇ ਲਈ ਉਹ ਆਲੂਆਂ ਤੋਂ ਬਣੀ ਕਿਸੇ ਵੀ ਸਬਜ਼ੀ ਦੀ ਵਰਤੋਂ ਨਹੀਂ ਕਰਦੇ। ਹਾਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਆਲੂ ਖਾਣ ਨਾਲ ਮੋਟਾਪਾ ਨਹੀਂ ਵਧਦਾ, ਸਗੋਂ ਉਸ ਨੂੰ ਤਲਣ ਲਈ ਵਰਤੇ ਜਾਣ ਵਾਲੇ ਘਿਉ, ਤੇਲ ਆਦਿ ਕਾਰਨ ਮੋਟਾਪਾ ਵਧਦਾ ਹੈ। ਆਲੂ ਵਿਚ ਕਾਰਬੋਹਾਈਡਰੇਟ ਤੋਂ ਇਲਾਵਾ ਮੌਜੂਦ ਪੋਸ਼ਕ ਤੱਤ ਅਤੇ ਫ਼ਾਈਬਰ ਪਾਚਣ ਕਿਰਿਆ ਨੂੰ ਤੰਦਰੁਸਤ ਬਣਾਉਂਦੇ ਹਨ। ਆਲੂ ਵਿਚ ਮੈਗਨੀਸ਼ੀਅਮ, ਫ਼ਾਸਫ਼ੋਰਸ, ਆਇਰਨ ਅਤੇ ਜਿੰਕ ਵੀ ਮਿਲ ਜਾਂਦਾ ਹੈ। ਫ਼ਰਾਈਡ ਆਲੂ ਖਾਣ ਨਾਲ ਭਾਰ ਵਧਦਾ ਹੈ, ਉਬਾਲ ਕੇ ਆਲੂ ਖਾਣ ਨਾਲ ਭਾਰ ਹਮੇਸ਼ਾ ਘਟਦਾ ਹੈ।

ਇਹ ਵੀ ਪੜ੍ਹੋ: Editorial: ਹੁਣ ਪੰਜਾਬ ਦੇ ਵਿਦਿਆਰਥੀ ਵੀ ਬਣੇ ਵਿਦੇਸ਼ਾਂ ਵਿਚ ਚੋਰੀ ਛੁਪੀ ਵੜਨ ਲਈ ਵੇਚਿਆ ਜਾਣ ਵਾਲਾ ਮਾਲ!! 

ਜਦੋਂ ਗੁਰਦੇ ਵਿਚ ਪੱਥਰੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਵੱਖ-ਵੱਖ ਡਾਕਟਰ ਕੋਲ ਜਾਂਦੇ ਹੋ, ਪਰ ਕਿਤੋਂ ਵੀ ਫ਼ਾਇਦਾ ਨਹੀਂ ਹੁੰਦਾ। ਉਬਲੇ ਆਲੂ ਪੱਥਰੀ ਦੀ ਸਮੱਸਿਆ ਨੂੰ ਖ਼ਤਮ ਕਰ ਦਿੰਦੇ ਹਨ। ਪੱਥਰੀ ਹੋਣ ’ਤੇ ਆਲੂਆਂ ਦਾ ਸੇਵਨ ਮਦਦਗਾਰ ਹੁੰਦਾ ਹੈ। ਜਦੋਂ ਮੂੰਹ ਵਿਚ ਛਾਲੇ ਹੁੰਦੇ ਹਨ, ਉਦੋਂ ਨਾ ਤਾਂ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਹੈ ਅਤੇ ਨਾ ਹੀ ਕੁੱਝ ਖਾਧਾ ਜਾਂਦਾ ਹੈ। ਉਬਲੇ ਆਲੂ ਖਾਣ ਨਾਲ ਇਹ ਸਮੱਸਿਆ ਦੂਰ ਹੁੰਦੀ ਹੈ। ਆਲੂ ਮੂੰਹ ਵਿਚ ਛਾਲਿਆਂ ਦੀ ਸਮੱਸਿਆ ਨੂੰ ਖ਼ਤਮ ਕਰਦੇ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਦਸੰਬਰ 2023) 

ਆਲੂ ਵਿਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਲਈ ਉਬਲੇ ਆਲੂ ਜ਼ਰੂਰ ਖਾਣੇ ਚਾਹੀਦੇ ਹਨ। ਆਲੂ ਖਾਣ ਨਾਲ ਦਿਮਾਗੀ ਵਿਕਾਸ ਹੁੰਦਾ ਹੈ ਕਿਉਂਕਿ ਸਰੀਰ ਵਿਚ ਮੌਜੂਦ ਗਲੂਕੋਜ਼ ਦਾ ਪੱਧਰ, ਆਕਸੀਜਨ ਦੀ ਪੂਰਤੀ, ਵਿਟਾਮਿਨ ਬੀ ਕੰਪਲੈਕਸ ਵਿਚ ਮੌਜੂਦ ਕੱੁਝ ਤੱਤਾਂ, ਹਾਰਮੋਨਜ਼, ਅਮੀਨੋ ਐਸਿਡ ਅਤੇ ਫ਼ੈਟੀ ਐਸਿਡ ਜਿਹੇ ਓਮੇਗਾ-3 ਉਪਰ ਨਿਰਭਰ ਕਰਦਾ ਹੈ ਅਤੇ ਆਲੂ ਵਿਚ ਇਹ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਬਲੇ ਆਲੂ ਖਾਣ ਨਾਲ ਸਰੀਰ ਅੰਦਰ, ਜੋ ਸੋਜ ਹੁੰਦੀ ਹੈ, ਉਹ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਉਬਲੇ ਆਲੂਆਂ ਵਿਚ ਮੌਜੂਦ ਵਿਟਾਮਿਨ-ਸੀ, ਪੋਟਾਸ਼ੀਅਮ, ਵਿਟਾਮਿਨ-ਬੀ 6 ਅਤੇ ਹੋਰ ਖਣਿਜ ਪਦਾਰਥ ਅੰਤੜੀਆਂ ਅਤੇ ਪਾਚਨ-ਤੰਤਰ ਵਿਚ ਹੋਈ ਸੋਜ਼ਸ਼ ਨੂੰ ਘਟਾਉਂਦੇ ਹਨ। ਉਬਲੇ ਆਲੂਆਂ ਵਿਚ ਸਟਾਰਚ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਇਸ ਲਈ ਇਹ ਪਾਚਨ ਪ੍ਰਕਿਰਿਆ ਨੂੰ ਠੀਕ ਰਖਦੇ ਹਨ। ਆਲੂ ਖਾਣ ਵਿਚ ਹਲਕੇ ਅਤੇ ਪਚਾਉਣ ਵਿਚ ਸੋਖੇ ਹੋਣ ਕਾਰਨ ਉਲਟੀਆਂ ਦੌਰਾਨ ਖ਼ਤਮ ਹੋਈ ਸ਼ਕਤੀ ਦੁਬਾਰਾ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

(For more news apart from Boiled potatoes are boon for the body Health News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement