
Health News: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਜ਼ਰੂਰ ਖਾਉ। ਰੋਜ਼ਾਨਾ ਚੁਕੰਦਰ ਖਾਣ ਨਾਲ ਖ਼ੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
Drink this juice to complete the lack of blood Health News: ਸਿਹਤਮੰਦ ਰਹਿਣ ਲਈ ਸਰੀਰ ’ਚ ਖ਼ੂਨ ਦਾ ਸਹੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ। ਖ਼ੂਨ ਦੀ ਘਾਟ ਕਾਰਨ ਕਈ ਬੀਮਾਰੀਆਂ ਹੋ ਸਕਦੀਆਂ ਹਨ। ਸਰੀਰ ’ਚ ਖ਼ੂਨ ਘੱਟ ਹੋਣ ’ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਹੋਣ ਦੇ ਨਾਲ-ਨਾਲ ਕਈ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਖ਼ੂਨ ਦੀ ਘਾਟ ਹੋਣ ਕਾਰਨ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਹੈ। ਬੱਚਿਆਂ ਵਿਚ ਖ਼ੂਨ ਦੀ ਘਾਟ ਹੋਣ ’ਤੇ ਉਨ੍ਹਾਂ ਦਾ ਮਾਨਸਕ ਅਤੇ ਸਰੀਰਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ। ਸਰੀਰ ’ਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖ਼ੁਰਾਕ ਵਿਚ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਆਉ ਜਾਣਦੇ ਹਾਂ ਇਸ ਬਾਰੇ:
ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਜ਼ਰੂਰ ਖਾਉ। ਰੋਜ਼ਾਨਾ ਚੁਕੰਦਰ ਖਾਣ ਨਾਲ ਖ਼ੂਨ ਦੀ ਘਾਟ ਪੂਰੀ ਹੋ ਜਾਂਦੀ ਹੈ। ਜੇਕਰ ਚੁਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਵਿਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸਰੀਰ ਵਿਚ 1 ਹਫ਼ਤੇ ਵਿਚ ਹੀਮੋਗਲੋਬਿਨ ਬਣਾ ਸਕਦਾ ਹੈ। ਖ਼ੂਨ ਵਧਾਉਣ ਦਾ ਸੱਭ ਤੋਂ ਸੌਖਾ ਤਰੀਕਾ ਟਮਾਟਰ ਦਾ ਜੂਸ ਹੈ। ਤੇਜ਼ੀ ਨਾਲ ਖ਼ੂਨ ਵਧਾਉਣ ਲਈ ਰੋਜ਼ਾਨਾ 1 ਗਲਾਸ ਟਮਾਟਰ ਦਾ ਜੂਸ ਜ਼ਰੂਰ ਪੀਉ। ਇਸ ਤੋਂ ਇਲਾਵਾ ਤੁਸੀਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਸੇਬ ਅਤੇ ਟਮਾਟਰ ਦਾ ਜੂਸ ਇਕੱਠਾ ਵੀ ਪੀ ਸਕਦੇ ਹੋ। ਔਲਿਆਂ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਪੀਣ ਨਾਲ ਸਰੀਰ ’ਚ ਖ਼ੂਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫ਼ਤੇ ਤਕ ਇਸ ਦੀ ਵਰਤੋਂ ਕਰੋ।
ਅਨਾਰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਵਧਦੀ ਹੈ। ਅਨਾਰ ’ਚ ਆਇਰਨ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਖੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਇਕ ਅਨਾਰ ਦਾ ਸੇਵਨ ਕਰੋ ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਸਰੀਰ ’ਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸੱਭ ਤੋਂ ਚੰਗਾ ਉਪਾਅ ਹੈ। ਵਿਟਾਮਿਨ-ਬੀ 6, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫ਼ਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ ’ਚ ਤੇਜ਼ੀ ਨਾਲ ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ ’ਚ ਵੀ ਪੀ ਸਕਦੇ ਹੋ।