Health News: ਪਪੀਤੇ ਦਾ ਰਸ ਸਿਰਦਰਦ ਅਤੇ ਕਬਜ਼ ਦੇ ਰੋਗਾਂ ਨੂੰ ਕਰਦੈ ਠੀਕ

By : GAGANDEEP

Published : Apr 29, 2024, 9:20 am IST
Updated : Apr 29, 2024, 9:20 am IST
SHARE ARTICLE
Papaya juice cures headache and constipation News in punjabi
Papaya juice cures headache and constipation News in punjabi

Health News: ਕੱਚਾ ਪਪੀਤਾ ਕੁੱਝ ਦਿਨਾਂ ਤਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖ਼ੂਨੀ ਬਵਾਸੀਰ ਅਤੇ ਹਾਜ਼ਮੇ ਸਬੰਧੀ ਵਿਕਾਰ ਦੂਰ ਹੁੰਦੇ ਹਨ

Papaya juice cures headache and constipation News in punjabi : ਪਪੀਤਾ ਕਈ ਰੋਗਾਂ ਨੂੰ ਖ਼ਤਮ ਕਰਦਾ ਹੈ। ਪੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਨੀਂਦ ਨਾ ਆਉਣਾ, ਸਿਰਦਰਦ, ਕਬਜ਼ ਆਦਿ ਰੋਗਾਂ ਨੂੰ ਠੀਕ ਕਰਦਾ ਹੈ। ਪਪੀਤੇ ਦਾ ਰਸ ਸੇਵਨ ਕਰਨ ਨਾਲ ਖੱਟੇ ਡਕਾਰ ਵੀ ਬੰਦ ਹੋ ਜਾਂਦੇ ਹਨ। ਪਪੀਤਾ ਪੇਟ ਰੋਗ, ਹਿਰਦਾ ਰੋਗ, ਆਂਤੜਾਂ ਦੀ ਕਮਜ਼ੋਰੀ ਆਦਿ ਨੂੰ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਢਿੱਡ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤੀਆਂ ਦੇ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵਿਚ ਆਰਾਮ ਮਿਲਦਾ ਹੈ ਅਤੇ ਦਿਲ ਦੀ ਧੜਕਣ ਨਿਯਮਤ ਹੁੰਦੀ ਹੈ।

ਇਹ ਵੀ ਪੜ੍ਹੋ: Farming News: ਕਿਵੇਂ ਕਰੀਏ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਖੇਤੀ

ਪਪੀਤੇ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪਿਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ। ਕੱਚੇ ਪਪੀਤੇ ਦਾ ਦੁੱਧ ਚਮੜੀ ਰੋਗ ਲਈ ਬਹੁਤ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਬੀਜ ਕੀੜਿਆਂ ਨੂੰ ਨਸ਼ਟ ਕਰਨ ਵਾਲੇ ਅਤੇ ਮਾਸਿਕ ਧਰਮ ਨੂੰ ਨੇਮੀ ਬਣਾਉਣ ਵਾਲੇ ਹੁੰਦੇ ਹਨ। ਪਪੀਤੇ ਦਾ ਦੁੱਧ ਦਰਦ ਨੂੰ ਠੀਕ ਕਰਦਾ ਹੈ, ਕੋਹੜ ਨੂੰ ਖ਼ਤਮ ਕਰਦਾ ਹੈ ਅਤੇ ਛਾਤੀਆਂ ਵਿਚ ਦੁੱਧ ਨੂੰ ਵਧਾਉਂਦਾ ਹੈ। ਪਪੀਤੇ ਦੀ ਜੜ੍ਹ ਘਸਾ ਕੇ ਲਗਾਉਣ ਨਾਲ ਬਵਾਸੀਰ ਵਿਚ ਫ਼ਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ: Arvinder Singh Lovely Resigns: ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਦਾ ਪਹਿਲਾ ਬਿਆਨ

ਕੱਚਾ ਪਪੀਤਾ ਕੁੱਝ ਦਿਨਾਂ ਤਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖ਼ੂਨੀ ਬਵਾਸੀਰ ਅਤੇ ਹਾਜ਼ਮੇ ਸਬੰਧੀ ਵਿਕਾਰ ਦੂਰ ਹੁੰਦੇ ਹਨ। 3 ਗਰਾਮ ਕੱਚੇ ਪਪੀਤੇ ਦੇ ਰਸ ਵਿਚ 3 ਗ੍ਰਾਮ ਚੀਨੀ ਮਿਲਾ ਕੇ ਇਸ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਦਿਨ ਵਿਚ 3 ਵਾਰ ਪੀਣ ਨਾਲ ਕੁੱਝ ਹੀ ਦਿਨਾਂ ਵਿਚ ਤਿੱਲੀ ਘੱਟ ਹੋ ਜਾਂਦੀ ਹੈ। ਕੱਚੇ ਪਪੀਤੇ ਦਾ ਦੁਧੀਆ ਰਸ ਜਮ੍ਹਾਂ ਕਰ ਲਉ ਤੇ ਧੁੱਪ ਵਿਚ ਸੁਕਾ ਲਉ। 24 ਘੰਟੇ ਬਾਅਦ ਇਹ ਸਫ਼ੈਦ ਚੂਰਨ ਬਣ ਜਾਵੇਗਾ। ਦੋ ਗਰਾਮ ਚੂਰਨ ਭੋਜਨ ਦੇ ਬਾਅਦ ਦੁੱਧ ਨਾਲ ਲੈਣ ਨਾਲ ਹਾਜ਼ਮੇ ਦੀ ਖ਼ਰਾਬੀ ਦੂਰ ਹੁੰਦੀ ਹੈ। ਮੂੰਹ ਦੇ ਛਾਲੇ, ਜੀਭ ਵਿਚ ਦਰਾੜਾਂ ਪੈਣ ’ਤੇ ਪਪੀਤੇ ਦਾ ਚੂਰਨ, ਗਿਲਸਰੀਨ ਮਿਲਾ ਕੇ ਜੀਭ ’ਤੇ ਲਗਾਉ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਪੀਤੇ ਦਾ ਚੂਰਨ ਪਾਣੀ ਵਿਚ ਮਿਲਾ ਕੇ ਸੇਵਨ ਕਰਨ ਨਾਲ ਗਲੇ ਦੀ ਖ਼ਰਾਬੀ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਗਿਲਸਰੀਨ ਵਿਚ ਮਿਲਾ ਕੇ 5-5 ਮਿੰਟ ਦੇ ਵਕਫ਼ੇ ਬਾਅਦ ਗਲੇ ਵਿਚ ਲਗਾਉਣ ਨਾਲ ਗਲੇ ਦੀ ਸੋਜ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਸਵੇਰੇ-ਸ਼ਾਮ 5-5 ਗਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਜਿਗਰ ਅਤੇ ਤਿੱਲੀ ਦੀ ਵਧੀ ਹੋਈ ਅਵਸਥਾ ਹੌਲੀ-ਹੌਲੀ ਅਪਣੀ ਸਥਿਤੀ ਵਿਚ ਆ ਜਾਂਦੀ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਕਈ ਬੀਮਾਰੀਆਂ ਵਿਚ ਲਾਭ ਮਿਲਦਾ ਹੈ।

(For more Punjabi news apart from Papaya juice cures headache and constipation News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement