ਆਉ ਜਾਣਦੇ ਹਾਂ ਮੋਹਕਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ ਬਾਰੇ:
ਜ਼ਿਆਦਾਤਰ ਲੋਕ ਚਮੜੀ ’ਤੇ ਮੋਹਕਿਆਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ। ਦਰਅਸਲ ਇਹ ਸਮੱਸਿਆ ਇਨਫ਼ੈਕਸ਼ਨ ਕਾਰਨ ਹੁੰਦੀ ਹੈ ਤੇ ਕੁੱਝ ਮੋਹਕੇ ਛੂਤ ਵਾਲੇ ਵੀ ਹੋ ਸਕਦੇ ਹਨ, ਜਿਸ ਕਾਰਨ ਇਹ ਦੂਜੇ ਲੋਕਾਂ ਨੂੰ ਵੀ ਹੋ ਸਕਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਤੇ ਘਰੇਲੂ ਨੁਸਖ਼ਿਆਂ ਦੀ ਚੋਣ ਕਰੋ। ਆਉ ਜਾਣਦੇ ਹਾਂ ਮੋਹਕਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ ਬਾਰੇ:
ਸੇਬ ਦਾ ਸਿਰਕਾ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦੀ ਵਰਤੋਂ ਚਮੜੀ ਤੋਂ ਮੋਹਕਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਇਹ ਬਹੁਤ ਤੇਜ਼ਾਬੀ ਵੀ ਹੈ, ਇਸ ਲਈ ਇਸ ਨੂੰ ਚਮੜੀ ’ਤੇ ਵਰਤਣ ਤੋਂ ਪਹਿਲਾਂ ਪਾਣੀ ਨਾਲ ਪਤਲਾ ਕਰੋ। ਇਸ ਤੋਂ ਬਾਅਦ ਇਸ ਮਿਸ਼ਰਣ ’ਚ ਰੂੰ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਡੁਬੋ ਦਿਉ ਤੇ ਫਿਰ ਇਸ ਨੂੰ ਮੋਹਕਿਆਂ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਤੇ ਹੌਲੀ-ਹੌਲੀ ਲਗਾਉ। ਸੇਬ ਦੇ ਸਿਰਕੇ ਨਾਲ ਸਿਹਤ ਸਬੰਧੀ ਫ਼ਾਇਦੇ ਵੀ ਮਿਲਦੇ ਹਨ।
ਲੱਸਣ ’ਚ ਮੌਜੂਦ ਐਂਟੀ-ਮਾਈਕ੍ਰੋਬਾਇਲ ਗੁਣ ਚਮੜੀ ’ਤੇ ਮੋਹਕਿਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਫ਼ਾਇਦਿਆਂ ਲਈ ਲੱਸਣ ਦੀ ਇਕ ਤੁਰੀ ਪੀਸ ਕੇ ਉਸ ’ਚ ਥੋੜ੍ਹਾ ਜਿਹਾ ਪਾਣੀ ਮਿਲਾ ਲਵੋ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਮੋਹਕਿਆਂ ’ਤੇ ਲਗਾਉ ਤੇ ਫਿਰ ਉਨ੍ਹਾਂ ਨੂੰ ਪੱਟੀ ਨਾਲ ਢੱਕ ਦਿਉ। ਤੁਸੀਂ ਲੱਸਣ ਦਾ ਰਸ ਵੀ ਚਮੜੀ ’ਤੇ ਲਗਾ ਸਕਦੇ ਹੋ। ਇਸ ਨਾਲ ਮੋਹਕੇ ਨਰਮ ਹੋ ਜਾਣਗੇ ਤੇ ਸਮੱਸਿਆ ਤੋਂ ਵੀ ਜਲਦੀ ਛੁਟਕਾਰਾ ਦਿਵਾਉਣ ’ਚ ਮਦਦ ਮਿਲੇਗੀ।
ਅਨਾਨਾਸ ਤੁਹਾਨੂੰ ਮੋਹਕਿਆਂ ਤੋਂ ਛੁਟਕਾਰਾ ਦਿਵਾਉਣ ’ਚ ਵੀ ਮਦਦ ਕਰ ਸਕਦਾ ਹੈ। ਦਰਅਸਲ ਇਹ ਬ੍ਰੋਮੇਲੇਨ ਨਾਮਕ ਪ੍ਰੋਟੀਨ-ਹਜ਼ਮ ਕਰਨ ਵਾਲੇ ਐਂਜ਼ਾਈਮ ਨਾਲ ਭਰਪੂਰ ਹੁੰਦਾ ਹੈ, ਜੋ ਮੋਹਕਿਆਂ ਨੂੰ ਦੂਰ ਕਰਨ ’ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਉਪਾਅ ਨੂੰ ਅਜ਼ਮਾਇਆ ਹੈ, ਉਨ੍ਹਾਂ ਨੇ ਦਸਿਆ ਹੈ ਕਿ ਮੋਹਕਿਆਂ ’ਤੇ ਰੋਜ਼ਾਨਾ ਤਾਜ਼ੇ ਅਨਾਨਾਸ ਦਾ ਜੂਸ ਜਾਂ ਤਾਜ਼ੇ ਅਨਾਨਾਸ ਲਗਾਉਣ ਨਾਲ ਉਨ੍ਹਾਂ ਨੂੰ ਮੋਹਕਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਐਲੋਵੇਰਾ ਚਮੜੀ ਦੀ ਦੇਖਭਾਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਤੇ ਇਸ ਦੀ ਵਰਤੋਂ ਮੋਹਕਿਆਂ ਦੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ। ਇਹ ਬੈਕਟੀਰੀਆ ਨਾਲ ਲੜਨ ’ਚ ਮਦਦਗਾਰ ਹੁੰਦਾ ਹੈ, ਜੋ ਕਿ ਮੋਹਕਿਆਂ ਦੇ ਬਣਨ ਜਾਂ ਉਭਰਨ ’ਚ ਮਦਦ ਕਰਦੇ ਹਨ। ਲਾਭਾਂ ਲਈ ਐਲੋਵੇਰਾ ਦੇ ਤਾਜ਼ੇ ਪੱਤੇ ਤੋਂ ਜੈੱਲ ਕੱਢੋ ਤੇ ਫਿਰ ਇਸ ਨੂੰ ਸਿੱਧੇ ਪ੍ਰਭਾਵਤ ਥਾਂ ’ਤੇ ਲਗਾਉ। ਬਿਹਤਰ ਨਤੀਜਿਆਂ ਲਈ ਇਸ ਨੂੰ ਰੋਜ਼ਾਨਾ ਦੋ ਵਾਰ ਕਰੋ।
ਜਦੋਂ ਚਮੜੀ ’ਤੇ ਮੋਹਕਿਆਂ ਨੂੰ ਹਟਾਉਣ ਦੀ ਗੱਲ ਆਉਂਦੀ ਹੈ ਤਾਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨਾ ਕਾਰਗਰ ਸਾਬਤ ਹੁੰਦਾ ਹੈ। ਫ਼ਾਇਦਿਆਂ ਲਈ ਕੇਲੇ ਦੇ ਛਿਲਕੇ ਦਾ ਇਕ ਟੁਕੜਾ ਲਵੋ ਤੇ ਫਿਰ ਇਸ ਨੂੰ ਸਿੱਧੇ ਮੋਹਕੇ ’ਤੇ ਲਗਾਉ। ਇਸ ਨੂੰ ਪੂਰੀ ਰਾਤ ਇਸ ਤਰ੍ਹਾਂ ਹੀ ਰਹਿਣ ਦਿਉ। ਤੁਸੀਂ ਇਸ ਨੂੰ ਹਰ ਰੋਜ਼ ਉਦੋਂ ਤਕ ਅਜ਼ਮਾ ਸਕਦੇ ਹੋ, ਜਦੋਂ ਤਕ ਕਿ ਤੁਹਾਡਾ ਮੋਹਕਾ ਕੁਦਰਤੀ ਤੌਰ ’ਤੇ ਗ਼ਾਇਬ ਨਾ ਹੋ ਜਾਵੇ। ਕੇਲੇ ਦੇ ਛਿਲਕੇ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਵਰਤੋਂ।