Beauty Tips: ਅੰਬ ਨਾਲ ਬਣਿਆ ਫ਼ੇਸਪੈਕ ਤੁਹਾਡੇ ਚਿਹਰੇ ਨੂੰ ਲਗਾਉਂਦਾ ਹੈ ਚਾਰ ਚੰਨ
Published : Jul 29, 2025, 8:27 am IST
Updated : Jul 29, 2025, 8:27 am IST
SHARE ARTICLE
A face pack made with mango will give your face a four-month glow.
A face pack made with mango will give your face a four-month glow.

ਆਉ ਜਾਣਦੇ ਹਾਂ ਅੰਬ ਚਿਹਰੇ ਦੀ ਖ਼ੂਬਸੂਰਤੀ ਨੂੰ ਕਿਵੇਂ ਨਿਖਾਰਦਾ ਹੈ: 

ਗਰਮੀਆਂ ਦਾ ਮੌਸਮ ਆਉਂਦੇ ਹੀ ਜੀਅ ਭਰ ਕੇ ਅੰਬ ਖਾਣ ਨੂੰ ਮਿਲਦੇ ਹਨ। ਸਿਹਤ ਦੇ ਨਾਲ-ਨਾਲ ਅੰਬ ਚਿਹਰੇ ਦੀ ਸੁੰਦਰਤਾ ਨੂੰ ਵੀ ਨਿਖਾਰਦਾ ਹੈ। ਇਸ ’ਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ ਜੋ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ। ਵਾਲਾਂ ’ਚ ਕੰਡੀਸ਼ਨਰ ਕਰਨਾ ਹੋਵੇ ਜਾਂ ਚਿਹਰੇ ਦੀਆਂ ਝੁਰੜੀਆਂ ਹਟਾਉਣੀਆਂ ਹੋਣ ਦੋਵਾਂ ਹੀ ਕੰਮਾਂ ’ਚ ਅੰਬ ਬੇਹੱਦ ਮਦਦਗਾਰ ਸਾਬਤ ਹੁੰਦਾ ਹੈ।

ਆਉ ਜਾਣਦੇ ਹਾਂ ਅੰਬ ਚਿਹਰੇ ਦੀ ਖ਼ੂਬਸੂਰਤੀ ਨੂੰ ਕਿਵੇਂ ਨਿਖਾਰਦਾ ਹੈ: 

ਇਸ ਨੂੰ ਤਿਆਰ ਕਰਨ ਲਈ ਅੰਬ ਦੇ ਗੁੱਦੇ ’ਚ ਆਂਡੇ ਦਾ ਚਿੱਟਾ ਹਿੱਸਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਪੈਕ ਨੂੰ ਚਿਹਰੇ ’ਤੇ 30 ਮਿੰਟ ਤਕ ਲਗਾ ਕੇ ਛੱਡ ਦਿਉ। ਇਸ ਤੋਂ ਬਾਅਦ ਸੁਕਣ ’ਤੇ ਧੋ ਲਉ। ਹਫ਼ਤੇ ’ਚ ਇਕ ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ।

ਅੰਬ ਦੇ ਗੁੱਦੇ ’ਚ ਬਦਾਮਾਂ ਦਾ ਪਾਊਡਰ ਅਤੇ ਦੁੱਧ ਮਿਲਾ ਕੇ ਪੇਸਟ ਬਣਾ ਲਉ। ਇਸ ਨੂੰ ਚਿਹਰੇ ’ਤੇ ਲਗਾਉ ਅਤੇ ਸੁਕਣ ਦਿਉ। ਫਿਰ ਠੰਢੇ ਪਾਣੀ ਨਾਲ ਧੋ ਲਉ। ਰੋਜ਼ਾਨਾ ਇਸ ਫ਼ੇਸਪੈਕ ਨੂੰ ਲਗਾਉਣ ਨਾਲ ਚਿਹਰੇ ਨੂੰ ਠੰਢਕ ਮਿਲੇਗੀ। ਨਾਲ ਹੀ ਚਿਹਰੇ ਦੀ ਰੌਣਕ ਵੀ ਵਾਪਸ ਆਵੇਗੀ।

ਸੁੱਕੇ ਅੰਬ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾਉ ਅਤੇ ਉਸ ’ਚ ਕਣਕ ਦਾ ਆਟਾ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਬਣਾਉ। ਇਸ ਪੈਕ ਨੂੰ ਚਿਹਰੇ ’ਤੇ ਲਗਾ ਕੇ ਸੁਕਣ ਦਿਉ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਕੇ ਕ੍ਰੀਮ ਲਗਾ ਲਉ। ਅਜਿਹਾ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੋ ਜਾਵੇਗੀ ਅਤੇ ਨਿਖਾਰ ਆਵੇਗਾ। 

 ਚਮੜੀ ਟੈਨਿੰਗ ਨੂੰ ਦੂਰ ਕਰਨ ਲਈ 1 ਪੱਕੇ ਅੰਬ ਦੇ ਗੁੱਦੇ ’ਚ 4 ਚਮਚੇ ਵੇਸਣ, 1 ਪਿਸਿਆ ਅਖ਼ਰੋਟ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਉ। ਇਸ ਨੂੰ 20-30 ਮਿੰਟ ਤਕ ਚਿਹਰੇ ’ਤੇ ਲਗਾ ਕੇ ਠੰਢੇ ਪਾਣੀ ਨਾਲ ਧੋ ਲਉ। ਇਸ ਨੂੰ ਹਫ਼ਤੇ ’ਚ 2 ਵਾਰ ਲਗਾਉ।

ਇਸ ਲਈ 1 ਕੱਚਾ ਅੰਬ ਲਉ ਅਤੇ ਇਸ ਨੂੰ ਇਕ ਕੱਪ ਪਾਣੀ ’ਚ ਉਦੋਂ ਤਕ ਉਬਾਲੋ ਜਦੋਂ ਤਕ ਪਾਣੀ ਅੱਧਾ ਨਾ ਹੋ ਜਾਵੇ। ਇਸ ਪਾਣੀ ਨੂੰ ਛਾਣ ਕੇ ਕਿੱਲ-ਛਾਈਆਂ ਵਾਲੀ ਥਾਂ ’ਤੇ ਲਗਾਉ।

ਅੰਬ ਦੇ ਗੁੱਦੇ ’ਚ ਥੋੜ੍ਹਾ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਫ਼ੈਂਟ ਲਉ। ਇਸ ’ਚ ਦੋ ਆਂਡਿਆਂ ਦੀ ਜ਼ਰਦੀ ਮਿਲਾ ਕੇ ਗੁੜ੍ਹਾ ਪੇਸਟ ਬਣਾ ਲਉ। ਇਸ ਹੇਅਰ ਮਾਸਕ ਨੂੰ ਵਾਲਾਂ ’ਤੇ ਅੱਧੇ ਘੰਟੇ ਤਕ ਲਗਾਉ ਅਤੇ ਫਿਰ ਸ਼ੈਂਪੂ ਨਾਲ ਧੋ ਲਉ। ਇਸ ਨਾਲ ਵਾਲ ਮੁਲਾਇਮ ਅਤੇ ਮਜ਼ਬੂਤ ਬਣਨਗੇ। 


 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement