1 ਮਹੀਨੇ 'ਚ ਪਤਲੇਪਣ ਤੋਂ ਮਿਲ ਸਕਦੈ ਛੁਟਕਾਰਾ, ਰੋਜ਼ ਖਾਉ ਕੋਈ ਇਕ ਚੀਜ਼
Published : Mar 30, 2018, 12:56 pm IST
Updated : Mar 30, 2018, 12:56 pm IST
SHARE ARTICLE
ਪਤਲੇਪਣ ਤੋਂ ਛੁਟਕਾਰਾ
ਪਤਲੇਪਣ ਤੋਂ ਛੁਟਕਾਰਾ

ਪਤਲੇ ਲੋਕ ਮੋਟਾ ਹੋਣ ਲਈ ਉਨੇ ਹੀ ਸਮਰਪਿਤ ਹੁੰਦੇ ਹਨ ਜਿਨਾਂ ਪਤਲੇ ਲੋਕ ਮੋਟਾ ਹੋਣ ਲਈ। ਇਸ ਬਾਰੇ ਆਯੂਰਵੈਦਿਕ ਮਾਹਰ ਕਹਿੰਦੇ ਹਨ ਕਿ ਸੱਭ ਤੋਂ ਪਹਿਲਾਂ ਯਾਦ ਰੱਖੋ ਕਿ..

ਪਤਲੇ ਲੋਕ ਮੋਟਾ ਹੋਣ ਲਈ ਉਨੇ ਹੀ ਸਮਰਪਿਤ ਹੁੰਦੇ ਹਨ ਜਿਨਾਂ ਪਤਲੇ ਲੋਕ ਮੋਟਾ ਹੋਣ ਲਈ। ਇਸ ਬਾਰੇ ਆਯੂਰਵੈਦਿਕ ਮਾਹਰ ਕਹਿੰਦੇ ਹਨ ਕਿ ਸੱਭ ਤੋਂ ਪਹਿਲਾਂ ਯਾਦ ਰੱਖੋ ਕਿ ਸਾਡਾ ਸਰੀਰ ਕੋਈ ਗ਼ੁਬਾਰਾ ਨਹੀਂ ਹੈ ਕਿ ਹਵਾ ਭਰੀ ਤੇ ਫੁਲ ਗਿਆ। ਇਸ ਦਾ ਵਿਕਾਸ ਇਕ ਤੈਅ ਫਾਰਮੈਟ 'ਤੇ ਹੀ ਹੁੰਦਾ ਹੈ। 

healthyhealthy

ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਉਹ ਕੁੱਝ ਘੰਟੀਆਂ ਬਾਅਦ ਸਰੀਰ ਦਾ ਭਾਗ ਬਣ ਜਾਂਦਾ ਹੈ। ਸਾਡੇ ਭੋਜਨ 'ਚ ਮੁੱਖ ਰੂਪ ਤੋਂ ਕਾਰਬੋਹਾਈਡਰੇਟ, ਚਰਬੀ, ਪਰੋਟੀਨ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ। ਇਨ੍ਹਾਂ ਤੋਂ ਹੀ ਸਰੀਰ ਦੀ ਹਰ ਇਕ ਇਕਾਈ ਜਾਂ ਸੈਲਜ਼ ਦੀ ਉਸਾਰੀ ਹੁੰਦਾ ਹੈ। ਜੇਕਰ ਤੁਸੀਂ ਮੋਟੇ ਹੋ ਕੇ ਸੋਹਣੇ ਦਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੋਸ਼ਣ ਵਾਲਾ ਖਾਣਾ ਲੈਣਾ ਹੀ ਚਾਹੀਦੀ ਹੈ। ਪੋਸਣ ਠੀਕ ਮਿਲ ਰਿਹਾ ਹੋਵੇ ਅਤੇ ਅਸੀਂ ਜੇਕਰ ਨਾਲ ਨਾਲ ਕੁੱਝ ਆਯੂਰਵੈਦ ਨੁਸਖ਼ੇ ਵੀ ਅਪਣਾ ਲੈਨੇ ਹਾਂ ਤਾਂ ਬਹੁਤ ਛੇਤੀ ਹੀ ਰਿਜ਼ਲਟ ਮਿਲਣ ਲਗੇਗਾ, ਹੋ ਸਕਦਾ ਹੈ ਇਕ ਮਹੀਨੇ 'ਚ ਹੀ ਤੁਹਾਨੂੰ ਮਨਚਾਹਿਆ ਰਿਜ਼ਲਟ ਮਿਲ ਜਾਵੇਗਾ। 

ਉਪਾਅ

Kishmish and AnjeerKishmish and Anjeer

2 ਅੰਜੀਰ ਅਤੇ 20 ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ 'ਚ ਭਿਉਂ ਦਿਉ ਅਤੇ ਸਵੇਰੇ ਉੱਠ ਕੇ ਇਸ ਨੂੰ ਦੁੱਧ 'ਚ ਉਬਾਲ ਕੇ ਪੀ ਲਉ। ਇਸ ਨਾਲ ਪਾਚਣ ਤੰਤਰ ਠੀਕ ਹੁੰਦਾ ਹੈ ਅਤੇ ਸਰੀਰ ਭੋਜਨ ਦਾ ਠੀਕ ਵਰਤੋਂ ਕਰ ਕੇ ਮਜਬੂਤ ਅਤੇ ਤਾਕਤਵਰ ਦਿਖਣ ਲਗਦਾ ਹੈ।

Water Chestnuts HalwaWater Chestnuts Halwa

ਸੂਜੀ ਦੇ ਹਲਵੇ ਦੀ ਤਰ੍ਹਾਂ ਸਿੰਘਾੜੇ ਦੇ ਆਟੇ ਦਾ ਹਲਵਾ ਬਣਾ ਕੇ ਉਸ ਨੂੰ ਰੋਜ਼ਾਨਾ ਸਵੇਰੇ ਇਕ ਕਟੋਰੀ ਖਾਣ ਨਾਲ ਭਾਰ ਬਹੁਤ ਜਲਦੀ ਵਧਦਾ ਹੈ।

MulethiMulethi

ਅੱਧਾ ਚੱਮਚ ਮੁਲੇਠੀ ਅਤੇ ਅੱਧਾ ਚੱਮਚ ਸ਼ਤਾਵਰੀ ਦਾ ਪਾਊਡਰ ਸਵੇਰੇ -  ਸ਼ਾਮ ਦੁੱਧ ਨਾਲ ਲਉ।

BananaBanana

ਦੁੱਧ ਦੇ ਨਾਲ ਸਵੇਰੇ 2 ਤੋਂ 4 ਕੇਲੇ ਖਾਣ ਨਾਲ ਭਾਰ ਕਾਫ਼ੀ ਤੇਜ਼ੀ ਨਾਲ ਵਧਦਾ ਹੈ।

AshwagandhaAshwagandha

ਅੱਧਾ ਚੱਮਚ ਸਿੰਘਾੜੇ ਦਾ ਆਟਾ ਅਤੇ ਅੱਧਾ ਚੱਮਚ ਅਸਵਗੰਧਾ, ਦੁੱਧ ਨਾਲ ਸਵੇਰੇ ਸ਼ਾਮ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement