
ਆਲੂ ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ
Health News: ਆਲੂ ਚਿਹਰੇ ਦੇ ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਲੂ ਦਾ ਜੂਸ ਨਾ ਸਿਰਫ਼ ਚਿਹਰੇ ਨੂੰ ਬੇਦਾਗ਼ ਬਣਾਉਂਦਾ ਹੈ ਬਲਕਿ ਅੱਖਾਂ ਦੇ ਆਲੇ ਦੁਆਲੇ ਕਾਲੇ ਚੱਕਰ ਵੀ ਦੂਰ ਕਰਦਾ ਹੈ।
ਆਲੂ ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਉਥੇ ਹੀ ਆਈਸ ਕਿਊਬ ਚਿਹਰੇ ਨੂੰ ਠੰਢਾ ਕਰਦਾ ਹੈ। ਆਇਸ ਕਿਊਬ ਨਾਲ ਮੁਹਾਸੇ ਤੋਂ ਲੈ ਕੇ ਤੇਲਯੁਕਤ ਚਮੜੀ ਤਕ ਦੀਆਂ ਕਈ ਸਮੱਸਿਆਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਆਲੂ ਆਈਸ ਕਿਊਬ ਦੇ ਫ਼ਾਇਦੇ: ਆਲੂ ਅਤੇ ਆਈਸ ਕਿਊਬ ਵੱਖੋ ਵਖਰੇ ਤਰੀਕਿਆਂ ਨਾਲ ਚਮੜੀ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਦੋਵਾਂ ਦਾ ਮਿਸ਼ਰਣ ਯਾਨੀ ਆਲੂ ਆਈਸ ਕਿਊਬ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਇਹ ਨਾ ਸਿਰਫ਼ ਚਿਹਰੇ ਨੂੰ ਨਿਖਾਰਦਾ ਹੈ ਬਲਕਿ ਧੁੱਪ, ਜਲਣ ਜਾਂ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ।
ਆਲੂ ਆਈਸ ਕਿਊਬ ਜਮਾਉਣ ਦਾ ਤਰੀਕਾ: ਆਲੂ ਦੇ ਰਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਉ ਅਤੇ ਇਸ ਨੂੰ ਫ੍ਰੀਜ਼ਰ ਵਿਚ ਰੱਖੋ। ਘੱਟੋ ਘੱਟ ਦੋ ਦਿਨਾਂ ਬਾਅਦ ਇਸ ਨੂੰ ਬਾਹਰ ਕੱਢੋ। ਇਕ ਗੱਲ ਧਿਆਨ ਵਿਚ ਰੱਖੋ ਕਿ ਕਦੇ ਵੀ ਆਲੂ ਆਈਸ ਕਿਊਬ ਨੂੰ ਸਿੱਧੇ ਚਿਹਰੇ ’ਤੇ ਨਾ ਲਗਾਉ। ਇਸ ਨੂੰ ਰੁਮਾਲ ਜਾਂ ਸਾਫ਼ ਕਪੜੇ ਨਾਲ ਲਪੇਟੋ ਅਤੇ ਚਿਹਰੇ ’ਤੇ ਨਰਮੀ ਨਾਲ ਲਗਾਉ। ਇਸ ਨੂੰ ਚਿਹਰੇ ਅਤੇ ਨਾਲ ਹੀ ਗਲੇ ’ਤੇ ਲਗਾਉ। ਇਕ ਦਿਨ ਵਿਚ ਸਿਰਫ਼ ਇਕ ਆਈਸ ਕਿਊਬ ਲਗਾਉ। ਥੋੜ੍ਹੀ ਦੇਰ ਬਾਅਦ ਅਪਣੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ।