Health News: ਬੱਚਿਆਂ ਲਈ ਖ਼ਤਰਨਾਕ ਹੋ ਸਕਦੈ ਗਾਂ ਦਾ ਦੁੱਧ
Published : Jun 30, 2025, 10:53 am IST
Updated : Jun 30, 2025, 10:53 am IST
SHARE ARTICLE
Health News
Health News

ਅਧਿਐਨ ਮੁਤਾਬਕ ਗਾਂ ਦਾ ਦੁੱਧ ਬੱਚਿਆਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ

Health News: ਛੋਟੇ ਬੱਚਿਆਂ ਦੇ ਵਿਕਾਸ ਤੇ ਤੰਦਰੁਸਤੀ ਲਈ ਮਾਂ ਦਾ ਦੁੱਧ ਸੱਭ ਤੋਂ ਵਧੀਆ ਖ਼ੁਰਾਕ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਮਿਲ ਸਕਣ ਜਾਂ 6 ਮਹੀਨੇ ਦੇ ਨਵਜੰਮੇ ਬੱਚੇ ਨੂੰ ਅਕਸਰ ਹੀ ਗਾਂ ਦਾ ਦੁੱਧ ਦੇਣ ਦੀ ਸਲਾਹ ਦਿਤੀ ਜਾਂਦੀ ਹੈ। ਇਹ ਸਲਾਹ ਇਸ ਲਈ ਦਿਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਪਚਾਉਣ ਵਿਚ ਬੱਚੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਪਰ ਇਕ ਅਧਿਐਨ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ।

ਅਧਿਐਨ ਮੁਤਾਬਕ ਗਾਂ ਦਾ ਦੁੱਧ ਬੱਚਿਆਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਅਧਿਐਨਾਂ ਮੁਤਾਬਕ ਵੀ ਨਵਜੰਮੇ ਬੱਚੇ ਲਈ ਗਾਂ ਦਾ ਦੁੱਧ ਹਾਨੀਕਾਰਕ ਹੋ ਸਕਦਾ ਹੈ। ਖੋਜ ਮੁਤਾਬਕ ਗਾਂ ਦੇ ਦੁੱਧ ਵਿਚ ਦੂਸਰੇ ਜਾਨਵਰਾਂ ਦੇ ਮੁਕਾਬਲੇ 3 ਗੁਣਾਂ ਜ਼ਿਆਦਾ ਪ੍ਰੋਟੀਨ ਹੁੰਦੀ ਹੈ। ਬੱਚਿਆਂ ਨੂੰ ਲੋੜ ਮੁਤਾਬਕ ਹੀ ਪ੍ਰੋਟੀਨ ਦੀ ਲੋੜ ਹੁੰਦੀ ਹੈ। ਜੇਕਰ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਦਿਤੀ ਜਾਵੇ ਤਾਂ ਉਹ ਬੱਚੇ ਦੀ ਕਿਡਨੀ ’ਤੇ ਅਸਰ ਕਰ ਸਕਦੀ ਹੈ। ਕਿਡਨੀਆਂ ਦੀ ਪ੍ਰੋਟੀਨ ਫਿਲਟਰ ਕਰਨ ਦੀ ਸਮਰੱਥਾ ਵੀ ਇਕ ਹੱਦ ਤਕ ਹੁੰਦੀ ਹੈ। ਇਸ ਤੋਂ ਬਾਅਦ ਕਿਡਨੀਆਂ ’ਚ ਪੱਥਰੀ ਬਣਨ ਦੀ ਸ਼ਿਕਾਇਤ ਹੋਣ ਦਾ ਖ਼ਤਰਾ ਬਣ ਜਾਂਦਾ ਹੈ।

ਬੱਚਿਆਂ ਨੂੰ ਦੁੱਧ ਦਿਤੇ ਜਾਣ ਪਿਛੇ ਧਾਰਨਾ ਹੈ ਕਿ ਦੁੱਧ ਵਿਚ ਕੈਲਸ਼ੀਅਮ ਵਧੇਰੇ ਹੁੰਦੀ ਹੈ ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਨਹੀਂ ਲਾਹੇਵੰਦ ਹੁੰਦਾ ਹੈ। ਪਰ ਜ਼ਿਆਦਾ ਮਿਕਦਾਰ ਵਿਚ ਕੈਲਸ਼ੀਅਮ ਨਾਲ ਹੱਡੀਆਂ ਵਿਚ ਸੋਜ ਹੋ ਸਕਦੀ ਹੈ। ਇਸ ਕਾਰਨ ਹੱਡੀਆਂ ਵਿਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

 

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement