ਗਰਮੀ ਦੌਰਾਨ ਤੁਹਾਨੂੰ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਜ਼ਿਆਦਾ ਧੁੱਪ ਵਿਚ ਰਹਿਣ ਨਾਲ ਪਸੀਨਾ, ਐਨਰਜੀ ਹੋਣ ਦੇ ਨਾਲ ਬੇਚੈਨੀ, ਘਬਰਾਹਟ
Health News: ਗਰਮੀ ਦੌਰਾਨ ਤੁਹਾਨੂੰ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਜ਼ਿਆਦਾ ਧੁੱਪ ਵਿਚ ਰਹਿਣ ਨਾਲ ਪਸੀਨਾ, ਐਨਰਜੀ ਹੋਣ ਦੇ ਨਾਲ ਬੇਚੈਨੀ, ਘਬਰਾਹਟ, ਸਿਰ ਦਰਦ ਅਤੇ ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਇਸ ਸਮੇਂ ਦੌਰਾਨ ਖ਼ਾਸ ਡਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਅੱਜ ਅਸੀਂ ਤੁਹਾਨੂੰ ਸਵੇਰ ਤੋਂ ਲੈ ਕੇ ਰਾਤ ਤਕ ਦੀ ਡਾਈਟ ਬਾਰੇ ਦਸਾਂਗੇ।
ਸਵੇਰੇ ਉਠ ਕੇ ਬਿਨਾਂ ਬਰੱਸ਼ ਕੀਤੇ ਦੋ ਗਲਾਸ ਤਾਜ਼ਾ ਜਾਂ ਕੋਸਾ ਜਿਹਾ ਪਾਣੀ ਪੀਉ। ਇਸ ਨੂੰ ਇਕੋ ਸਮੇਂ ਪੀਣ ਦੀ ਥਾਂ ਘੁੱਟ-ਘੁੱਟ ਕਰ ਕੇ ਪੀਉ। ਦਰਅਸਲ ਸਵੇਰੇ ਮੂੰਹ ਵਿਚ ਮੌਜੂਦ ਕੁੱਝ ਵਿਸ਼ੇਸ਼ ਪਾਚਕ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਅਜਿਹੇ ਵਿਚ ਜੂਠੇ ਮੂੰਹ ਤੋਂ ਪਾਣੀ ਪੀ ਕੇ ਉਹ ਸਾਡੇ ਸਰੀਰ ਤਕ ਪਹੁੰਚ ਕੇ ਫ਼ਾਇਦਾ ਦਿੰਦੇ ਹਨ। ਇਸ ਤੋਂ ਇਲਾਵਾ ਗੈਸ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਉ।
ਪਰ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਤੁਸੀਂ ਰਾਤ ਨੂੰ ਬਰੱਸ਼ ਕਰ ਕੇ ਹੀ ਬੈੱਡ ’ਤੇ ਆਰਾਮ ਕਰੋ, ਨਹੀਂ ਤਾਂ ਮੂੰਹ ਵਿਚ ਮੌਜੂਦ ਬੈਕਟੀਰੀਆ ਪੇਟ ਵਿਚ ਚਲੇ ਜਾਣਗੇ।
ਜੇ ਤੁਹਾਨੂੰ ਸਵੇਰੇ ਦੁੱਧ ਵਾਲੀ ਚਾਹ ਪੀਣ ਦੀ ਆਦਤ ਹੈ ਤਾਂ ਇਸ ਨੂੰ ਗ੍ਰੀਨ ਟੀ ਜਾਂ ਤਾਜ਼ੇ ਫਲਾਂ ਦੇ ਜੂਸ ਨਾਲ ਬਦਲੋ। ਦਰਅਸਲ ਖ਼ਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਦਰਦ, ਫੁਲਣ, ਗੈਸ, ਬਦਹਜ਼ਮੀ, ਐਸੀਡਿਟੀ ਆਦਿ ਹੋ ਸਕਦੇ ਹਨ।
ਪਰ ਗ੍ਰੀਨ ਟੀ ਅਤੇ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਪਾਚਨ ਤੰਤਰ ਤੰਦਰੁਸਤ ਹੋਣ ਵਿਚ ਸਹਾਇਤਾ ਮਿਲਦੀ ਹੈ। ਇਹ ਭਾਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ।ਸਵੇਰ ਦਾ ਖਾਣਾ ਸੱਭ ਤੋਂ ਜ਼ਿਆਦਾ ਸਿਹਤਮੰਦ ਹੋਣਾ ਚਾਹੀਦਾ ਹੈ। ਦਰਅਸਲ ਦਿਨ ਭਰ ਕੰਮ ਕਰਨ ਲਈ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿਚ ਤੁਸੀਂ ਅਪਣੇ ਖਾਣੇ ਵਿਚ ਪੋਹਾ, ਇਡਲੀ, ਓਟਮੀਲ, ਸਪ੍ਰਾਉਟ (ਪੁੰਗਰਿਆ ਅਨਾਜ), ਉਪਮਾ, ਰੋਸਟੇਡ ਬ੍ਰਾਊਨ ਬਰੈੱਡ, ਸੁੱਕੇ ਮੇਵੇ ਆਦਿ ਸ਼ਾਮਲ ਕਰ ਸਕਦੇ ਹੋ। ਇਸ ਨਾਲ ਹੀ ਗਰਮੀ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸੱਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਅਪਣੇ ਬੈਗ ਵਿਚ ਨਿੰਬੂ ਪਾਣੀ ਦੀ ਬੋਤਲ ਰੱਖੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਦਿਨ ਭਰ ਐਨਰਜੀ ਮਿਲੇਗੀ।
ਪਾਚਨ ਤੰਤਰ ਤੰਦਰੁਸਤ ਰਹਿਣ ਨਾਲ ਦਿਮਾਗ਼ ਨੂੰ ਠੰਢਕ ਮਿਲੇਗੀ। ਪਰ ਇਸ ਨੂੰ ਤੇਜ਼ ਧੁੱਪ ਦੇ ਸੰਪਰਕ ਵਿਚ ਨਾ ਪੀਉ। ਸਰੀਰ ਦਾ ਤਾਪਮਾਨ ਸਹੀ ਹੋਣ ’ਤੇ ਹੀ ਇਸ ਦਾ ਸੇਵਨ ਕਰੋ।
ਗੱਲ ਜੇ ਅਸੀਂ ਦੁਪਹਿਰ ਦੇ ਖਾਣੇ ਦੀ ਕਰੀਏ ਤਾਂ ਇਸ ਦੌਰਾਨ ਦਾਲ, ਰੋਟੀ, ਚੌਲ ਅਤੇ ਸਬਜ਼ੀਆਂ ਖਾਣਾ ਵਧੀਆ ਚੋਣ ਹੈ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਲੱਸੀ ਅਤੇ ਤਾਜ਼ੀ ਅਤੇ ਹਰੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਅਸਾਨੀ ਨਾਲ ਮਿਲ ਜਾਣਗੇ। ਨਾਲ ਹੀ ਪਾਣੀ ਦੀ ਕਮੀ ਪੂਰੀ ਹੋਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਰਹੇਗਾ। ਇਸ ਤੋਂ ਇਲਾਵਾ ਕੰਮ ਦੇ ਸਮੇਂ ਅਕਸਰ ਦੁਪਹਿਰ ਅਤੇ ਸ਼ਾਮ ਨੂੰ ਥੋੜ੍ਹੀ ਭੁੱਖ ਲਗਦੀ ਹੈ। ਅਜਿਹੇ ਵਿਚ ਤੁਸੀਂ ਅਪਣੇ ਬੈਗ ਵਿਚ ਭੁੱਜੇ ਛੋਲੇ, ਬਿਸਕੁਟ, ਸਲਾਦ ਆਦਿ ਰੱਖ ਸਕਦੇ ਹੋ। ਅਜਿਹੇ ਵਿਚ ਇਸ ਨੂੰ ਸਨੈਕ ਦੀ ਤਰ੍ਹਾਂ ਖਾਧਾ ਜਾ ਸਕਦਾ ਹੈ।