ਖੋਜਕਰਤਾਵਾਂ ਅਨੁਸਾਰ ਇਹ ਖੋਜ ਸੁਝਾਅ ਦਿੰਦੀ ਹੈ ਕਿ ਦਵਾਈਆਂ ਦਾ ਘੇਰਾ ਪਹਿਲਾਂ ਮੰਨੇ ਗਏ ਵਿਆਪਕ ਸੁਰੱਖਿਆ ਮੁੱਲ ਤੋਂ ਵੱਧ ਹੋ ਸਕਦਾ ਹੈ
ਨਵੀਂ ਦਿੱਲੀ : ਇਕ ਨਵੀਂ ਖੋਜ ਅਨੁਸਾਰ ਉੱਚ ਕੋਲੇਸਟ੍ਰੋਲ ਦੇ ਇਲਾਜ ’ਚ ਮਦਦ ਕਰਨ ਵਾਲੇ ਸਟੈਟਿਨ, ਟਾਈਪ-2 ਸ਼ੂਗਰ ਵਾਲੇ ਬਾਲਗਾਂ ’ਚ ਮੌਤ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਜੋਖਮ ਨੂੰ ਮਹੱਤਵਪੂਰਣ ਤੌਰ ਉਤੇ ਘਟਾ ਸਕਦੇ ਹਨ।
‘ਐਨਲਜ਼ ਆਫ ਇੰਟਰਨਲ ਮੈਡੀਸਨ ਜਰਨਲ’ ਰਸਾਲੇ ਵਿਚ ਪ੍ਰਕਾਸ਼ਤ ਖੋਜਾਂ ਇਸ ਬਾਰੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਨਿਸ਼ਚਿਤਤਾ ਨੂੰ ਖ਼ਤਮ ਕਰਦੀਆਂ ਹਨ ਕਿ ਕੀ ਸੱਭ ਤੋਂ ਘੱਟ ਜੋਖਮ ਵਾਲੇ ਮਰੀਜ਼ ਰੋਕਥਾਮ ਸਟੈਟਿਨ ਥੈਰੇਪੀ ਤੋਂ ਲਾਭ ਪ੍ਰਾਪਤ ਕਰਦੇ ਹਨ ਜਾਂ ਨਹੀਂ। ਖੋਜਕਰਤਾਵਾਂ ਅਨੁਸਾਰ ਇਹ ਖੋਜ ਸੁਝਾਅ ਦਿੰਦੀ ਹੈ ਕਿ ਦਵਾਈਆਂ ਦਾ ਘੇਰਾ ਪਹਿਲਾਂ ਮੰਨੇ ਗਏ ਵਿਆਪਕ ਸੁਰੱਖਿਆ ਮੁੱਲ ਤੋਂ ਵੱਧ ਹੋ ਸਕਦਾ ਹੈ।
ਸਟੈਟਿਨ ਮੁੱਖ ਤੌਰ ਉਤੇ ਉਨ੍ਹਾਂ ਮਰੀਜ਼ਾਂ ਲਈ ਤਜਵੀਜ਼ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਕੋਲੈਸਟਰੋਲ ਬਹੁਤ ਜ਼ਿਆਦਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਟੀਮ ਨੇ ਬਰਤਾਨੀਆਂ ਵਿਚ 25 ਤੋਂ 84 ਸਾਲ ਦੀ ਉਮਰ ਦੇ ਟਾਈਪ-2 ਸ਼ੂਗਰ ਵਾਲੇ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ 10 ਸਾਲ ਤਕ ਉਨ੍ਹਾਂ ਦਾ ਧਿਆਨ ਰਖਿਆ। ਅਧਿਐਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ’ਚੋਂ ਕਿਸੇ ਨੂੰ ਵੀ ਦਿਲ ਜਾਂ ਜਿਗਰ ਦੀਆਂ ਗੰਭੀਰ ਸਮੱਸਿਆਵਾਂ ਨਹੀਂ ਸਨ।
ਜਿਨ੍ਹਾਂ ਵਿਅਕਤੀਆਂ ਨੇ ਸਟੈਟਿਨ ਲੈਣਾ ਸ਼ੁਰੂ ਕੀਤਾ ਉਨ੍ਹਾਂ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਗਈ ਸੀ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ। ਲੇਖਕਾਂ ਨੇ ਕਿਹਾ ਕਿ ਸਟੈਟਿਨ ਕਿਸੇ ਵੀ ਕਾਰਨ ਮਰਨ ਦੀ ਸੰਭਾਵਨਾ ਨੂੰ ਘਟਾਉਂਦੇ ਹਨ।
